ਹਜੂਰ ਸਾਹਿਬ ਤੋਂ ਆਈ ਸੰਗਤ ਨੂੰ ਘਰੋ -ਘਰੀਂ ਤੋਰਨ ਲਈ ਜਿੰਮੇਵਾਰ ਕੌਣ ?

342

ਸੁਖਨੈਬ ਸਿੰਘ ਸਿੱਧੂ
ਸ੍ਰੀ ਹਜੂਰ ਸਾਹਿਬ ਤੋਂ ਪੰਜਾਬ ਲਿਆਂਦੇ ਸ਼ਰਧਾਲੂਆਂ ਨੂੰ ਪੰਜਾਬ ਲਿਆਉਣ ਦਾ ਸਿਹਰਾ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਆਪਣੇ ਸਿਰ ਬੰਨ ਰਹੇ ਸਨ ਪਰ ਇੱਥੇ ਪੰਜਾਬ ‘ਚ ਲਿਆ ਕੇ ਜਿਸ ਤਰ੍ਹਾਂ ਅਣਗਹਿਲੀ ਵਰਤੀ ਗਈ ਉਹਦੀ ਜਿ਼ੰਮੇਵਾਰੀ ਕੋਈ ਲੈਣ ਨੂੰ ਤਿਆਰ ਨਹੀਂ । ਕਿਉਂਕਿ ਪਹਿਲੇ ਦਿਨਾਂ ‘ਚ ਆਏ ਸ਼ਰਧਾਲੂਆਂ ਨੂੰ ਮਾਮੂਲੀ ਚੈੱਕਅੱਪ ਕਰਕੇ ਘਰਾਂ ਨੂੰ ਤੋਰ ਦਿੱਤਾ ਗਿਆ, ਜਦੋਂ ਸੁਰ ਸਿੰਘ ਵਾਲਾ ਪਿੰਡ ਦੇ 5 ਮਰੀਜ਼ ਪਾਜਿਟਿਵ ਆਏ ਫਿਰ ਸਰਕਾਰ ਨੂੰ ਹੱਥਾਂ-ਪੈਰਾਂ ਦੀ ਗਈ ਫਿਰ ਘਰਾਂ ਵਿੱਚੋਂ ਵਾਪਸ ਬੁਲਾ ਲਿਆ ਗਿਆ। ਅਜਿਹੀਆਂ ਅਣਗਹਿਲੀਆਂ ਪੰਜਾਬ ਲਈ ਕਿੰਨੀਆਂ ਮਾਰੂ ਸਾਬਿਤ ਹੋਣਗੀਆਂ ਅੱਜ ਤਾਂ ਇਸ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ । ਦੂਜਾ ਵੱਡੀ ਅਣਗਹਿਲੀ ਇਹ ਕਿ ਜਦੋਂ ਦੁਨੀਆ ਵਿੱਚ ਇਹ ਰੌਲਾ ਪੈ ਰਿਹਾ ਕਿ ਏਸੀ ਵਿੱਚ ਇਹ ਵਾਇਰਸ ਜਿ਼ਆਦਾ ਫੈਲਦਾ ਫਿਰ ਹਜ਼ੂਰ ਸਾਹਿਬ ਤੋਂ ਸੰਗਤ ਲਿਆਉਣ ਲਈ ਆਮ ਬੱਸਾਂ ਦੀ ਬਜਾਏ ਵੱਡੀ ਗਿਣਤੀ ‘ਚ ਏਸੀ ਬੱਸਾਂ ਕਿਉਂ ਭੇਜੀਆਂ ਗਈਆਂ । ਸੰਗਤ ਇਹ ਵੀ ਦੱਸਦੀ ਕਿ ਬੱਸਾਂ ‘ਚ ਕੋਈ ਸੋਸਲ ਡਿਸਟੈਸਿੰਗ ਦਾ ਖਿਆਲ ਨਹੀਂ ਰੱਖਿਆ ਗਿਆ । ਇਹ ਸਾਰੀ ਜਿੰਮੇਵਾਰੀ ਤਾਂ ਸੂਬਾ ਸਰਕਾਰ ਦੀ ਹੈ।
ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਰੱਖਣ ਦੀ ਜਿੰਮੇਵਾਰੀ ਵੀ ਸੂਬਾ ਸਰਕਾਰ ਦੀ ਹੈ , ਜਿਸ ਨੂੰ ਆਪਣੀ ਗਲਤੀ ਸੁਧਾਰਦੇ ਹੋਏ ਸਖ਼ਤੀ ਵਰਤਣੀ ਚਾਹੀਦੀ ਹੈ। ਇੱਕ ਸਵਾਲ ਇਹ ਵੀ ਹੈ ਕਿ ਬਠਿੰਡਾ ਵਿੱਚ ਜਿਹੜੇ ਦੋ ਮਰੀਜ਼ ਪਾਜਿਟਿਵ ਆਏ ਹਨ ਇਹਨਾਂ ਵਿੱਚੋਂ ਇੱਕ ਦਿੱਲੀ ਦਾ ਵਾਸੀ ਹੈ , ਅਜਿਹੀ ਸਥਿਤੀ ਵਿੱਚ ਉਸਨੂੰ ਪੰਜਾਬ ਲਿਆਉਣ ਦੀ ਜਰੂਰਤ ਹੀ ਕੀ ਸੀ ? ਇਸ ਪਿੱਛੇ ਇੱਕ ਹੋਰ ਕਹਾਣੀ ਹੈ ਜਿੱਥੇ ਬਾਦਲ ਅਤੇ ਕੈਪਟਨ ਪਰਿਵਾਰ ਗੋਡੇ ਟੇਕਦਾ ਉਹ ਸ਼ਰਧਾਲੂ ਉਹ ਡੇਰੇ ਦਾ ਪੈਰੋਕਾਰ ਹੈ।

Real Estate