ਸਰਪੰਚਣੀ ਦੇ ਫੌਜੀ ਪਤੀ ਨੇ ਸਰਾਬ ਦੇ ਨਸ਼ੇ ‘ਚ ਗੋਲੀ ਮਾਰ ਕੇ ਕੀਤਾ ਕਤਲ

394

ਚੰਡੀਗੜ, 30 ਅਪ੍ਰੈਲ (ਜਗਸੀਰ ਸਿੰਘ ਸੰਧੂ) : ਗੁਰਦਾਸਪੁਰ ਜਿਲੇ ਦੇ ਪਿੰਡ ਖਾਰਾ ਦੀ ਸਰਪੰਚਣੀ ਦੇ ਫੌਜੀ ਪਤੀ ਨੇ ਸ਼ਰਾਬ ਦੇ ਨਸ਼ੇ ‘ਚ ਗੋਲੀ ਚਲਾਕੇ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਬੀਤੀ ਦੇਰ ਰਾਤ ਸਰਪੰਚਣੀ ਦਾ ਪਤੀ ਮਨਬੀਰ ਸਿੰਘ ਬੱਬੂ (ਰਿਟਾਇਰਡ ਸੂਬੇਦਾਰ) ਨੇ ਪਿੰਡ ਦੇ ਦਿਲਬਾਗ ਸਿੰਘ (50) ਨੂੰ ਉਸਦੇ ਘਰ ਜਾ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ।ਮ੍ਰਿਤਕ ਦੇ ਪੁੱਤਰ ਜਗਰੂਪ ਸਿੰਘ ਨੇ ਮੁਤਾਬਿਕ ਮਨਬੀਰ ਸਿੰਘ ਬੀਤੀ ਰਾਤ 11 ਵਜੇ ਦੇ ਕਰੀਬ ਸ਼ਰਾਬ ਦੇ ਨਸੇ ਵਿੱਚ ਧੁੱਤ ਉਹਨਾਂ ਦੇ ਘਰ ਆਇਆ ਹੈ ਅਤੇ ਆ ਕੇ ਕਹਿਣ ਲੱਗਿਆ ਕਿ ਉਹ ਮੁਹੱਲੇ ‘ਚ ਬਦਮਾਸੀ ਨਹੀਂ ਚੱਲਣ ਦੇਵੇਗਾ ਅਤੇ ਇਹਨਾਂ ਆਖਦਿਆਂ ਹੀ ਉਸ ਨੇ ਹੱਥ ਵਿੱਚ ਫੜੀ ਰਾਇਫਲ ਨਾਲ ਉਸਦੇ ਪਿਤਾ ਦਿਲਬਾਗ ਸਿੰਘ ਨੂੰ ਗੋਲੀ ਮਾਰ ਦਿੱਤੀ। ਜਖਮੀ ਹਾਲਤ ਵਿੱਚ ਉਹਨਾਂ ਨੇ ਦਿਲਬਾਗ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ, ਜਿਥੋਂ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ, ਜਿਥੇ ਲਿਆਂਦੇ ਸਮੇਂ ਰਸਤੇ ਵਿੱਚ ਹੀ ਉਸਦੇ ਪਿਤਾ ਨੇ ਦਮ ਤੋੜ ਦਿਤਾ। ਪੁਲਸ ਨੇ ਲਾ਼ਸ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਮਨਬੀਰ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਵਿੱਢ ਦਿੱਤੀ ਹੈ।

Real Estate