ਰਾਜਸਥਾਨ ਤੋਂ ਲਿਆਂਦੇ ਗਏ ਸੌ ਤੋਂ ਵੱਧ ਮਜਦੂਰ ਬੱਸਾਂ ਤੋਂ ਉਤਰ ਕੇ ਭੱਜੇ

445

ਚੰਡੀਗੜ, 30 ਅਪ੍ਰੈਲ (ਜਗਸੀਰ ਸਿੰਘ ਸੰਧੂ) : ਰਾਜਸਥਾਨ ਦੇ ਜੈਸਲਮੇਰ ਤੋਂ ਪੰਜਾਬ ਲਿਆਂਦੇ ਗਏ 100 ਤੋਂ ਵੱਧ ਮਜ਼ਦੂਰ ਫਾਜ਼ਿਲਕਾ ਬੱਸ ਅੱਡੇ ‘ਤੇ ਬੱਸਾਂ ‘ਚੋਂ ਉੱਤਰ ਆਪਣੇ-ਆਪਣੇ ਘਰਾਂ ਨੂੰ ਭੱਜ ਗਏ ਹਨ। ਬੀਤੇ ਬੁੱਧਵਾਰ ਦੇਰ ਰਾਤ ਜਦੋਂ ਇਹ ਮਜ਼ਦੂਰ ਤਿੰਨ ਸਰਕਾਰੀ ਬੱਸਾਂ ਰਾਹੀਂ ਲਿਆਂਦੇ ਜਾ ਰਹੇ ਸਨ ਤਾਂ ਆਪੋ ਆਪਣੀਆਂ ਬੱਸਾਂ ਵਿਚੋਂ ਉਤਰ ਕੇ ਭੱਜ ਗਏ। ਸਰਕਾਰੀ ਬੱਸਾਂ ਦੇ ਡਰਾਈਵਰਾਂ ਦੇ ਦੱਸਣ ਅਨੁਸਾਰ ਉਹ ਅਬੋਹਰ ਤੋਂ ਇਨ•ਾਂ ਮਜ਼ਦੂਰਾਂ ਨੂੰ ਲੈ ਕੇ ਫਾਜ਼ਿਲਕਾ ਆਏ ਸਨ, ਪਰ ਜਦੋਂ ਉਹ ਬੱਸ ਅੱਡੇ ‘ਤੇ ਤੇਲ ਪਵਾਉਣ ਲਈ ਰੁਕੇ ਤਾਂ ਮਜ਼ਦੂਰ ਬੱਸਾਂ ਵਿੱਚੋਂ ਉੱਤਰ ਕੇ ਭੱਜ ਗਏ। ਇਹ ਵੀ ਪਤਾ ਲੱਗਿਆ ਹੈ ਕਿ ਪ੍ਰਸਾਸ਼ਨ ਦੇ ਮਾੜੇ ਵਤੀਰੇ ਤੋਂ ਦੁੱਖੀ ਇਨਾਂ ਮਜ਼ਦੂਰਾਂ ਨੇ ਭੱਜਣ ਤੋਂ ਪਹਿਲਾਂ ਬੱਸ ਅੱਡੇ ‘ਤੇ ਧਰਨਾ ਵੀ ਲਾਇਆ ਸੀ। ਇਨਾਂ ਮਜ਼ੂਦਰਾਂ ਨੇ ਸੂਬਾ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਆਪਣੀ ਭੜਾਸ ਵੀ ਕੱਢੀ। ਇਨਾਂ ਮਜ਼ਦੂਰਾਂ ਨੇ ਪ੍ਰਸ਼ਾਸਨ ਤੇ ਉਨਾਂ ਨੂੰ ਭੁੱਖੇ ਰੱਖਣ, ਕੁਆਰੰਟੀਨ ਸੈਂਟਰ ਦਾ ਇੰਤਜਾਮ ਨਾ ਹੋਣ ਦਾ ਦੋਸ਼ ਲਾਇਆ ਹੈ।ਇਸ ਤੋਂ ਬਾਅਦ ਮਜ਼ਦੂਰਾਂ ਨੇ ਆਪਣਾ ਸਾਮਾਨ ਚੁੱਕਿਆ ਤੇ ਰੇਲਵੇ ਟ੍ਰੈਕ ਦੇ ਨਾਲ ਨਾਲ ਭੱਜ ਗਏ ਅਤੇ ਇਹ ਸਭ ਕੁਝ ਪੁਲਿਸ ਤੇ ਪ੍ਰਸ਼ਾਸਨ ਦੇ ਸਾਹਮਣੇ ਹੋਇਆ। ਭਾਵੇਂ ਹੁਣ ਫਾਜ਼ਿਲਕਾ ਪੁਲਿਸ ਇਹ ਦਾਅਵੇ ਕਰ ਰਹੀ ਹੈ ਕਿ ਉਨਾਂਂ ਇਹ ਸਾਰੇ ਮਜ਼ਦੂਰਾਂ ਨੂੰ ਫੜ ਕੇ ਕੁਆਰੰਟੀਨ ਕੀਤਾ ਜਾ ਰਿਹਾ ਹੈ, ਪਰ ਇਸ ਤਰਾਂ ਦੀ ਲਾਪ੍ਰਵਾਹੀ ਸਰਕਾਰ ‘ਤੇ ਵੱਡੇ ਸਵਾਲ ਖੜੇ ਕਰ ਰਹੀ ਹੈ।

Real Estate