ਪੰਜਾਬ- ਕਰੋਨਾ ਮਰੀਜ਼ਾਂ ਦਾ ਅੰਕੜਾ 400 ਨਜ਼ਦੀਕ ਪਹੁੰਚਿਆ

407

ਹਜੂਰ ਸਾਹਿਬ ਤੋਂ ਪੰਜਾਬ ਲਿਆਂਦੀ ਗਈ ਸੰਗਤ ਵਿੱਚੋਂ ਵੱਡੀ ਮਰੀਜ਼ਾਂ ਦੇ ਕਰੋਨਾ ਪਾਜਿ਼ਟਿਵ ਆਉਣ ਨਾਲ ਸੂਬੇ ਵਿੱਚ ਇੱਕ ਦਿਨ ਵਿੱਚ 54 ਨਵੇਂ ਕੇਸ ਸਾਹਮਣੇ ਆਏ । ਹੁਣ ਪੰਜਾਬ ਵਿੱਚ 399 ਮਰੀਜ਼ ਹਨ । ਹਜੂਰ ਸਾਹਿਬ ਤੋਂ ਕੱਲ੍ਹ ਪਹੂੰਚੀ ਸੰਗਤ , ਜਿੰਨ੍ਹਾਂ ਦੀ ਰਿਪਰੋਟ ਸ਼ੁਕਰਵਾਰ ਨੂੰ ਆ ਸਕਦੀ ਉਹਨਾਂ ਵਿੱਚੋਂ ਵੀ ਪਾਜਿ਼ਟਿਵ ਮਰੀਜ਼ਾਂ ਦੇ ਹੋਣ ਦੀ ਸੰਭਾਵਨਾ ਹੈ ।

ਉੱਥੇ, ਲੁਧਿਆਣਾ ‘ਚ 11 ਪਾਜ਼ੇਟਿਵ ਕੇਸ ਆਏ। ਇਨ੍ਹਾਂ ‘ਚ ਸੱਤ ਹਜ਼ੂਰ ਸਾਹਿਬ ਤੋਂ ਪਰਤੇ ਹਨ, ਜਦਕਿ ਚਾਰ ਰਾਜਸਥਾਨ ਦੇ ਕੋਟਾ ਤੋਂ ਆਏ ਹਨ। ਮੋਹਾਲੀ ‘ਚ ਪਾਜ਼ੇਟਿਵ ਆਏ ਅੱਠ ਮਾਮਲਿਆਂ ‘ਚੋਂ ਪੰਜ ਹਜ਼ੂਰ ਸਾਹਿਬ ਤੋਂ ਆਏ ਹਨ, ਜਦਕਿ ਤਿੰਨ ਜਵਾਹਰਪੁਰ ਦੇ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ਤੇ ਫ਼ਰੀਦਕੋਟ ‘ਚ ਤਿੰਨ-ਤਿੰਨ, ਪਟਿਆਲਾ ਤੇ ਬਠਿੰਡਾ ‘ਚ ਦੋ-ਦੋ ਤੇ ਸੰਗਰੂਰ ‘ਚ ਇਕ ਸ਼ਰਧਾਲੂ ਇਨਫੈਕਟਿਡ ਪਾਇਆ ਗਿਆ ਹੈ। ਜਲੰਧਰ ‘ਚ ਬਸਤੀ ਦਾਨਿਸ਼ਮੰਦਾ ‘ਚ ਪਾਜ਼ੇਟਿਵ ਆਈ 50 ਸਾਲਾ ਔਰਤ ਦੀ ਮੌਤ ਹੋ ਗਈ। ਉੱਥੇ ਚਿੰਤਾ ਦੀ ਗੱਲ ਹੈ ਕਿ ਹੁਣ ਤਕ ਗ੍ਰੀਨ ਜ਼ੋਨ ‘ਚ ਚੱਲ ਰਹੇ ਬਠਿੰਡਾ ਜ਼ਿਲ੍ਹੇ ‘ਚ ਵੀ ਇਨਫੈਕਸ਼ਨ ਪਹੁੰਚ ਗਿਆ ਹੈ। ਇੱਥੇ ਦੋ ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ।

ਹੁਣ ਪੰਜਾਬ ਵਿੱਚ ਕਰੋਨਾ ਮਰੀਜ਼ਾਂ ਨਾਲ ਸਬੰਧਤ ਮਰੀਜ਼ਾਂ ਦਾ ਅੰਕੜਾ 399 ਹੈ , ਜਿੰਨ੍ਹਾਂ ਵਿੱਚ 20 ਮੌਤਾਂ ਹੋ ਚੁੱਕੀਆਂ ਹਨ । ਜਦਕਿ 104 ਠੀਕ ਵੀ ਹੋ ਚੁੱਕੇ ਹਨ। ਬੁੱਧਵਾਰ ਨੂੰ 51 ਨਵੇਂ ਮਰੀਜ਼ ਸਾਹਮਣੇ ਆਏ ਹਨ ਜਦਕਿ
ਹੁਣ ਤਕ 18670 ਸੈਂਪਲ ਲਏ 18,670 ਜਿੰਨ੍ਹਾਂ ਵਿੱਚੋ15671ਂ ਨੈਗੇਟਿਵ ਆਏ ਹਨ ਜਦਕਿ 2605 ਵਿਆਕਤੀਆਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

Real Estate