ਖੁੱਲ੍ਹਮ ਖੁੱਲ੍ਹਾ – ਰਿਸ਼ੀ ਕਪੂਰ ਦੀ ਜਿੰਦਗੀ ਦੇ ਰੌਚਿਕ ਕਿੱਸੇ

1129

ਫਿਲਮ ਸਟਾਰ ਰਿਸ਼ੀ ਕਪੂਰ ਅੱਜ ਸਾਡੇ ਵਿੱਚ ਨਹੀਂ ਹਨ । ਉਹਨਾ ਦੀ ਜਿੰਦਗੀ ਨਾਲ ਜੁੜੇ ਕੁਝ ਰੌਚਕ ਕਿੱਸੇ , ਉਹਨਾ ਆਪਣੀ ਸਵੈਜੀਵਨੀ –ਖੁੱਲ੍ਹਮ ਖੁੱਲ੍ਹਾ- ਰਿਸ਼ੀ ਕਪੂਰ ਐਨਸੈਂਸਰਡ’ ਇਹਨਾ ਦਾ ਜਿ਼ਕਰ ਕੀਤਾ ।
ਰਿਸ਼ੀ ਕਪੂਰ ਨੇ ਦੱਸਿਆ , ‘ ਮੈਂ ਬਹੁਤ ਜਿ਼ਆਦਾ ਸਮੋਕਿੰਗ ਕਰਦਾ ਸੀ , ਪਰ ਮੈਂ ਉਦੋਂ ਸਿਗਰਟ ਛੱਡ ਦਿੱਤੀ ਜਦੋਂ ਉਸਨੇ (ਬੇਟੀ ਰਿਧਿਮਾ ) ਨੇ ਕਿਹਾ-ਮੇਰੇ ਕੋਲੋਂ ਸੁਬਹ –ਸੁਬਹ ਤੁਹਾਨੂੰ ਕਿੱਸ ਨਹੀਂ ਹੋਣੀ , ਕਿਉਂਕਿ ਤੁਹਾਡੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ।’
ਆਪਣੀ ਕਿਤਾਬ ‘ਚ ਉਹਨਾਂ ਦੱਸਿਆ ਕਿ ਮੈਂ ਉਸ ਵਕਤ ਬਿਜ਼ੀ ਸੀ ਅਤੇ ਬੱਚੇ ਬਹੁਤ ਛੋਟੇ ਸਨ, ਪਰ ਉਹ ਉਹਨਾਂ ਨਾਲ ਸਮਾਂ ਬਿਤਾਉਣ ਦੀ ਅਕਸਰ ਕੋਸਿ਼ਸ਼ ਕਰਦੇ ਸਨ। ਐਤਵਾਰ ਮੇਰਾ ਛੁੱਟੀ ਦਾ ਦਿਨ ਹੁੰਦਾ ਸੀ । ਅਤੇ ਹਰ ਸਾਲ ਇੱਕ ਮਹੀਨੇ ੇ ਲਈ ਬੱਚਿਆਂ ਨੂੰ ਲੈ ਕੇ ਵਿਦੇਸ਼ ਜਾਂਦੇ ਸੀ । ਇਸ ਤੋਂ ਬਿਨਾ, ਆਊਟਡੋਰ ਸੂਟਿੰਗ ਉਪਰ ਬੱਚੇ ਵੀ ਉਹਨਾਂ ਦੇ ਨਾਲ ਹੁੰਦੇ ਸਨ। ਰਿਸ਼ੀ ਨੇ ਦੱਸਿਆ, ‘ ਸਾਡੇ ਨਾਲ ਵੀਡਿਓ ਕੈਮਰਾ , ਵੀਡਿਓ ਪਲੇਅਰ ਅਤੇ ਇੱਕ ਟੀਵੀ ਸੈੱਟ ਵੀ ਹੁੰਦਾ ਸੀ , ਤਾਂ ਕਿ ਬੇਟੀ ਖਾਣਾ ਖਾਂਦੇ ਸਮੇਂ ਕਾਰਟੂਨ ਦੇਖ ਸਕੇ। ਸੁਰੂਆਤੀ ਦਿਨਾਂ ੱਿਚ ਜਦੋਂ ਮੈਂ ਕਸ਼ਮੀਰ , ਮੈਸੂਰ ਜਾਂ ਫਿਰ ਯੂਐਸ ਵਿੱਚ ਸੂਟ ਕਰਦਾ ਸੀ ਤਾਂ ਰਿਧਿਮਾ ਦੇ ਲਈ ਸਪੈਸ਼ਲ ਕੁੱਕ ਰੱਖਿਆ ਹੋਇਆ ਸੀ । ਤਾਂਕਿ ਉਹ ਉਸਦੀ ਪਸੰਦ ਦਾ ਖਾਣਾ ਬਣਾ ਸਕੇ। ਸਾਡੇ ਘਰੇਲੂ ਸਟਾਫ ਵਿੱਚੋਂ ਬਹਾਦਰ ਅਤੇ ਅੰਮਾ ਹਰ ਥਾਂ ਨਾਲ ਹੁੰਦੇ ਸਨ। ਮੇਰਾ ਪੂਰਾ ਕਰੂ ਮੇਰੇ ਨਾਲ ਹੁੰਦਾ ਸੀ , ਤਾਂਕਿ ਪਤਨੀ ਅਤੇ ਬੇਟੀ ਸੁਰੱਖਿਅਤ ਮਹਿਸੂਸ ਕਰ ਸਕਣ ।
ਖੁੱਲਮ ਖੁੱਲ੍ਹਾ ‘ਚ ਉਹਨਾਂ ਦੱਸਿਆ , ‘ ਟੀਨਾ ਮੁਨੀਮ ਨੇ ਸਕਰੀਨ ਉਪਰ ਅਲੱਗ ਆਕਰਸ਼ਨ ਬਣਾਇਆ ਸੀ । ਮੈਂ ਉਹਦੇ ਵਰਗੀ ਕਿਸੇ ਹੋਰ ਮਾਡਰਨ –ਖੁਬਸੂਰਤ ਕੋ-ਸਟਾਰ ਨਾਲ ਕਦੇ ਕੰਮ ਨਹੀਂ ਕੀਤਾ ਸੀ । ਲੋਕ ਕਹਿੰਦੇ ਸਨ ਕਿ ਅਸੀਂ ਸਕਰੀਨ ‘ਤੇ ਚੰਗੇ ਲੱਗਦੇ ਹਾਂ । ‘ਕਰਜ’ ਚ ਅਸੀਂ ਇਕੱਠਿਆਂ ਕੰਮ ਕੀਤਾ, ਜੋ ਮੇਰੇ ਦਿਲ ‘ਦੇ ਕਰੀਬ ਹੈ। ਸਾਡੀ ਦੋਸਤੀ ਅਤੇ ਇਕੱਠੀਆਂ ਆ ਰਹੀਆਂ ਫਿਲਮਾਂ ਕਾਰਨ ਸਾਡੇ ਸੀਕਰੇਟ ਅਫੇਅਰ ਦੀ ਅਫਵਾਹ ਉੱਡੀ। ਲੋਕਾਂ ਨੇ ਕਹਾਣੀਆਂ ਬਣਾਉਣੀਆਂ ਸੁਰੂ ਕਰ ਦਿੱਤੀਆਂ । ਉਦੋਂ ਮੈਂ ਸ਼ਾਦੀਸੁਦਾ ਵੀ ਨਹੀਂ ਸੀ ਅਤੇ ਟੀਨਾ ਦਾ ਅਫੇਅਰ ਸੰਜੇ ਦੱਤ ਨਾਲ ਸੀ । ਜਦੋਂ ਸੰਜੂ ਨੇ ਸਾਡੇ ਅਫੇਅਰ ਦੀ ਖ਼ਬਰ ਸੁਣੀ ਤਾਂ ਉਹ ਇੱਕ ਦਿਨ ਡਰੱਗ ਦੇ ਨਸ਼ੇ ‘ਚ ਧੁੱਤ , ਗੁਲਸ਼ਨ ਗਰੋਵਰ ਨੂੰ ਨਾਲ ਲੈ ਕੇ ਪਾਲੀ ਸਥਿਤ ਨੀਤੂ ਕਪੂਰ ਦੇ ਅਪਾਰਟਮੈਂਟ ਵਿੱਚ ਲੜਾਈ ਕਰਨ ਪਹੁੰਚ ਗਿਆ ।ਬਾਅਦ ਵਿੱਚ ਗੁਲਸ਼ਨ ਗਰੋਵਰ ਨੇ ਦੱਸਿਆ ਕਿ ‘ਰੌਕੀ ‘ ਫਿਲਮ ਦੀ ਸੂਟਿੰਗ ਦੌਰਾਨ ਸੰਜੇ, ਨੀਤੂ ਦੇ ਘਰ ਲੜਾਈ ਕਰਨ ਪਹੁੰਚਿਆ ਸੀ , ਪਰ ਨੀਤੂ ਨੇ ਸਥਿਤੀ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲ ਲਿਆ। ਸੰਜੂ ਨੂੰ ਸ਼ਾਂਤੀਪੂਰਵਕ ਸਮਝਾਇਆ ਕਿ ਇਹ ਮਹਿਜ ਅਫ਼ਵਾਹਾਂ ਹਨ। ਨੀਤੂ ਨੇ ਉਹਨੂੰ ਕਿਹਾ ਸੀ ,’ ‘ ਟੀਨਾ ਅਤੇ ਚਿੰਟੂ ਵਿੱਚ ਅਜਿਹਾ ਕੁਝ ਨਹੀਂ ਹੈ। ਉਹ ਸਿਰਫ਼ ਚੰਗੇ ਦੋਸਤ ਹਨ। ਇੰਡਸਟਰੀ ‘ਚ ਰਹਿੰਦੇ ਹੋਏ ਤੈਨੂੰ ਆਪਣਿਆਂ ‘ਤੇ ਭਰੋਸਾ ਕਰਨਾ ਸਿੱਖਣਾ ਚਾਹੀਦਾ ।
ਇਹ ਅਫਵਾਹਾਂ ਉਦੋਂ ਖਤਮ ਹੋਈਆਂ ਜਦੋਂ ਨੀਤੂ ਅਤੇ ਮੇਰੀ ਸ਼ਾਦੀ ਹੋਈ ਅਤੇ ਇਸ ਮੌਕੇ ਸਾਰੀਆਂ ਹੀਰੋਇਨਜ਼ ਪਹੁੰਚੀਆਂ ।
ਰਿਸ਼ੀ ਨੇ ਇਹ ਵੀ ਖੁਲਾਸਾ ਕਰਦੇ ਲਿਖਿਆ , ‘ ਅਮਿਤਾਬ ਬੱਚਨ ਇਹ ਮਹਾਨ ਐਕਟਰ ਹੈ। 1970 ਵਿੱਚ ਦੀ ਸੁਰੂਆਤ ਵਿੱਚ ਉਹਨਾਂ ਨੇ ਫਿਲਮਾਂ ਦਾ ਟਰੈਂਡ ਹੀ ਬਦਲ ਦਿੱਤਾ । ਐਕਸ਼ਨ ਦੀ ਸੁਰੂਆਤ ਉਹਨਾ ਤੋਂ ਹੀ ਹੁੰਦੀ ਹੈ। ਉਸ ਵੇਲੇ ਉਹਨਾਂ ਨੇ ਕਈ ਅਦਾਕਾਰਾਂ ਨੂੰ ਬੇਕਾਰ ਕਰ ਦਿੱਤਾ ਮੇਰੀ ਜਦੋਂ ਫਿਲਮਾਂ ਵਿੱਚ ਐਂਟਰੀ 21 ਸਾਲ ਦੀ ਉਮਰ ਵਿੱਚ ਹੋਈ ਤਾਂ ਉਦੋਂ ਫਿਲਮਾਂ ਵਿੱਚ ਕਾਲਜ ਜਾਣ ਵਾਲਾ ਇੱਕ ਲੜਕਾ ਹੀਰੋ ਕਰਦਾ ਸੀ । ਮੇਰੀ ਕਾਮਯਾਬੀ ਦਾ ਸੀਕਰੇਟ ਬੱਸ ਇਹੀ ਸੀ ਕਿ ਮੈਂ ਕੰਮ ਨੂੰ ਲੈ ਕੇ ਬਹੁਤ ਜਨੂੰਨੀ ਰਿਹਾ । ਮੇਰੇ ਖਿਆਲ ‘ਚ ਪੈਸ਼ਨ ਹੀ ਤੁਹਾਨੂੰ ਸਫ਼ਲਤਾ ਦਿਵਾਉਂਦਾ ਹੈ। ਉਹਨਾਂ ਦਿਨਾਂ ਵਿੱਚ ਅਮਿਤਾਬ ਅਤੇ ਮੇਰੇ ਵਿਚਾਲੇ ਇੱਕ ਅਣਕਿਹਾ ਤਣਾਅ ਚੱਲ ਰਿਹਾ ਸੀ । ਅਸੀਂ ਕਦੇ ਉਸਨੂੰ ਸੁਲਝਾਉਣ ਦੀ ਕੋਸਿ਼ਸ਼ ਨਹੀਂ ਕੀਤੀ ਅਤੇ ਉਹ ਖਤਮ ਵੀ ਹੋ ਗਿਆ । ਇਸ ਤੋਂ ਬਾਅਦ ਅਸੀਂ ‘ਅਮਰ ਅਕਬਰ ਐਂਥਨੀ’ ਕੀਤੀ ਤਾਂ ਦੋਸਤੀ ਹੋਰ ਗਹਿਰੀ ਹੋ ਗਈ ।’
“ ਜਿਤੇਂਦਰ ਨਾਲ ਤਾਂ ਮੇਰੇ ਸਬੰਧ ਵਧੀਆ ਸਨ , ਪਰ ਅਮਿਤਾਬ ਅਤੇ ਮੇਰੇ ਸਬੰਧਾਂ ‘ਚ ਤਲਖੀ ਸੀ । ਮੈਂ ਉਹਨਾਂ ਦੇ ਨਾਲ ਅਸਹਿਜ ਮਹਿਸੂਸ ਕਰਦਾ ਸੀ । ਉਹ ਮੈਥੋਂ 10 ਸਾਲ ਵੱਡੇ ਸੀ , ਪਰ ਮੈਂ ਉਹਨਾਂ ਨੰ ਅਮਿਤ ਜੀ ਦੀ ਥਾਂ ਅਮਿਤਾਬ ਹੀ ਬੁਲਾਉਂਦਾ ਸੀ । ਸਾਇਦ ਮੈਂ ਬੇਵਕੂਫ ਸੀ । ‘ਕਭੀ –ਕਭੀ ’ ਦੀ ਸੂਟਿੰਗ ਦੇ ਸਮੇਂ ਤਾਂ ਮੈਂ ਉਹਨਾਂ ਨਾਲ ਗੱਲ ਵੀ ਨਹੀਂ ਕਰਦਾ ਨਾ ਹੀ ਉਹ ਕਰਦੇ ਸਨ। ਹਾਲਾਂਕਿ , ਬਾਅਦ ‘ਚ ਸਭ ਠੀਕ ਹੋ ਗਿਆ । ਬਾਅਦ ‘ਚ ਉਹਨਾਂ ਦੀ ਬੇਟੀ ਦਾ ਰਿਸ਼ਤਾ ਮੇਰੀ ਭਾਣਜੇ ਨਿਖਿ਼ਲ ਨਾਲ ਹੋਇਆ ।
ਉਹਨਾ ਖੁਲਾਸਾ ਕੀਤਾ ਕਿ ਮੈਨੂੰ ਲੱਗਦਾ ਸੀ ੀ ‘ਬੌਬੀ’ ਦੇ ਲਈ ਮੈਨੂੰ ਬੈਸਟ ਐਕਟਰ ਦਾ ਐਵਾਰਡ ਮਿਲਣ ਨਾਲ ਅਮਿਭਾਬ ਨਿਰਾਸ਼ ਹੋ ਗਏ ਹਨ । ਉਹਨਾਂ ਨੂੰ ਲੱਗਿਆ ਕਿ ਇਹ ਐਵਾਰਡ ‘ਜੰਜੀਰ’ ਨੂੰ ਜਰੂਰ ਮਿਲੇਗਾ ਦੋਵੇ ਫਿਲਮਾਂ 1973 ਵਿੱਚ ਆਈਆਂ ਸਨ। ਮੈਨੂੰ ਇਹ ਕਹਿੰਦੇ ਸ਼ਰਮ ਆਉਂਦੀ ਹੈ ਕਿ ਮੈਨੂੰ ਇਹ ਐਵਾਰਡ ਖਰੀਦਿਆ ਸੀ । ਉਦੋਂ ਮੈਂ ਭੋਲਾ- ਭਾਲਾ ਸੀ ।
ਆਪਣੀ ਕਿਤਾਬ ਰਿਲੀਜ਼ ਕਰਦੇ ਸਮੇਂ ਰਿਸ਼ੀ ਕਪੂਰ ਨੇ ਕਿਹਾ ਸੀ ਕਿ ਰਣਬੀਰ ਲਾਈਫ ਵਿੱਚ ਆਪਣੇ ਪਿਤਾ ਦੀ ਤਰ੍ਹਾਂ ਨਹੀਂ ਬਣਨਾ ਚਾਹੁੰਦੇ । ਇਸਦਾ ਕਾਰਨ ਉਹਨਾਂ ਖੁਦ ਦੱਸਿਆ ਕਿ ਜਦੋਂ ਰਣਬੀਰ ਛੋਟਾ ਸੀ ਤਾਂ ਮੈਂ ਆਪਣੇ ਕੰਮ ਅਤੇ ਫਿਲਮਾਂ ਵਿੱਚ ਬਿਜ਼ੀ ਰਹਿੰਦਾ ਸੀ । ਇਹ ਵਜਾਹ ਹੈ ਕਿ ਉਹ ਬਚਪਨ ਵਿੱਚ ਆਪਣੀ ਮਾਂ ਦੇ ਜਿ਼ਆਦਾ ਨੇੜੇ ਸੀ । ਸ਼ਾਇਦ ਉਸਨੂੰ ਹਮੇਸ਼ਾ ਹੀ ਬਾਪ ਦੀ ਕਮੀ ਮਹਿਸੂਸ ਹੋਈ ਹੈ। ਪਰ ਮੈਂ ਮੁਆਫੀ ਚਾਹੁੰਦਾ ਹਾਂ ਕਿ ਮੈਂ ਅਜਿਹਾ ਨਹੀਂ ਕਰ ਸਕਿਆ ।ਰਣਬੀਰ ਨੂੰ ਲੱਗਦਾ ਜਦੋਂ ਉਸਦੇ ਬੱਚੇ ਹੋਣਗੇ ਤਾਂ ਉਹ ਉਹਨਾਂ ਇਸ ਦਾ ਵਤੀਰਾ ਨਹੀਂ ਕਰੇਗਾ ਜਿਹੋ ਜਿਹਾ ਮੈਂ ਉਹਦੇ ਨਾਲ ਕੀਤਾ।
ਰਿਸ਼ੀ ਕਪੂਰ ਆਪਣੇ ਪਿਤਾ ਰਾਜ ਕਪੂਰ ਨੂੰ ਪਿਤਾ ਨਾਲੋਂ ਜਿ਼ਆਦਾ ਗੁਰੂ ਮੰਨਦੇ ਸਨ। ਉਹਨਾਂ ਆਪਣੀ ਸਵੈਜੀਵਨੀ ਦੀ ਲਾਂਚਿੰਗ ਮੌਕੇ ਇਹ ਖੁਲਾਸਾ ਕੀਤਾ ਸੀ । ਉਹਨਾ ਕਿਹਾ , ‘ ਲੋਕ ਕਹਿੰਦੇ ਹਨ ਕਿ ਮੈਂ ਮੂੰਹ ‘ਚ ਚਾਂਦੀ ਦਾ ਚਮਚਾ ਲੈ ਕੇ ਪੈਦਾ ਹੋਇਆ ਹਾਂ । ਹਾਂ ਮੈਂ ਮੰਨਦਾ ਹਾਂ, ਪਰ ਇਸ ਵਿੱਚ ਮੇਰੀ ਕੀ ਗਲਤੀ ਹੈ।

Real Estate