ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਦਿੱਤੀ ਛੋਟ ਤਹਿਤ ਫਿਲਹਾਲ ਨਹੀਂ ਖੁਲਣਗੇ ਬਾਜ਼ਾਰ

ਚੰਡੀਗੜ, 29 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰਫਿਊ ਦੀ ਮਿਆਦ 17 ਮਈ ਤੱਕ ਵਧਾਉਣ ਦੇ ਨਾਲ-ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ 4 ਘੰਟੇ ਦੁਕਾਨਾਂ ਖੋਲਣ ਦੀ ਦਿੱਤੀ ਇਜਾਜਤ ਨਾਲ ਪਿਛਲੇ ਸਵਾ ਮਹੀਨੇ ਤੋਂ ਘਰਾਂ ਵਿੱਚ ਕੈਦ ਹੋਏ ਬੈਠੇ ਦੁਕਾਨਦਾਰਾਂ ਦੇ ਚਿਹਰਿਆਂ ‘ਤੇ ਆਈ ਖੁਸ਼ੀ ਉਸ ਸਮੇਂ ਕਫੂਰ ਹੋ ਗਈ, ਜਦੋਂ ਇੱਕ ਸਰਕਾਰੀ ਬੁਲਾਰੇ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਕਹਿ ਦਿੱਤਾ ਗਿਆ ਕਿ ਸ਼ਹਿਰੀ ਖੇਤਰਾਂ ਵਿੱਚ, ਇਕੱਲੀਆਂ ਦੁਕਾਨਾਂ, ਆਸ-ਪਾਸ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਵਿਚਲੀਆਂ ਦੁਕਾਨਾਂ ਖੋਲਣ ਦੀ ਹੀ ਆਗਿਆ ਹੈ, ਪਰ ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਸ਼ਾਪਿੰਗ ਮਾਲ ਵਿੱਚ ਦੁਕਾਨਾਂ ਖੋਲਣ ਦੀ ਆਗਿਆ ਨਹੀਂ ਹੈ।ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਕਿ ਸਾਰੇ ਜ਼ਿਲੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਖੋਲਣ ਦੀ ਆਗਿਆ ਦੇਣ, ਪਰ ਸਿਰਫ ਰੋਟੇਸ਼ਨਲ ਤਰੀਕੇ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ ਸਕਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਦੁਕਾਨਾਂ ਖੁੱਲਣ ਦੇ ਸਮੇਂ ਸਮਾਜਿਕ ਦੂਰੀਆਂ, ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਆਦਿ ਵਰਗੇ ਕੋਵਿਡ-19 ਦੀ ਰੋਕਥਾਮ ਦੇ ਉਪਰਾਲਿਆਂ ਨੂੰ ਅਮਲ ਵਿਚ ਲਿਆਉਂਦਿਆਂ ਆਮ ਆਦਮੀ ਨੂੰ ਵਸਤਾਂ ਦੀ ਖਰੀਦ ਲਈ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ, ਨਾ ਸਿਰਫ ਕਰਫਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਕਿਸੇ ਨੂੰ ਵੀ ਸਮਰੱਥ ਅਥਾਰਟੀ ਦੀ ਅਗਾਊਂ ਆਗਿਆ ਤੋਂ ਬਿਨਾਂ ਦੁਕਾਨਾਂ ਖੋਲਣ ਜਾਂ ਘੁੰਮਣ ਦੀ ਆਗਿਆ ਨਹੀਂ ਹੋਣੀ ਚਾਹੀਦੀ।
ਉਹਨਾਂ ਸਪੱਸ਼ਟ ਕਰਦੇ ਹਨ ਕਿ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀ ਸੀਮਾ ਵਿਚਲੇ ‘ਖਰੀਦਦਾਰੀ ਕੰਪਲੈਕਸਾਂ’ ਸ਼ਬਦ ਦੀ ਥਾਂ ‘ਮਾਰਕੀਟ ਕੰਪਲੈਕਸਾਂ’ ਨਾਲ ਤਬਦੀਲ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਕਿ ਮਾਰਕੀਟ ਕੰਪਲੈਕਸਾਂ ਵਿੱਚ ਗਤੀਵਿਧੀਆਂ 3 ਮਈ 2020 ਤੱਕ ਬੰਦ ਰਹਿਣਗੀਆਂ। ਪੇਂਡੂ ਖੇਤਰਾਂ ਵਿੱਚ ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾਲਾਂ ਵਿਚਲੀਆਂ ਦੁਕਾਨਾਂ ਨੂੰ ਛੱਡ ਕੇ ‘ਸ਼ਾਪਸ ਐਂਡ ਈਸ਼ਟੈਬਲਿਸ਼ਮੈਂਟ ਐਕਟ’ ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ ਨੂੰ 50 ਫੀਸਦੀ ਸਟਾਫ ਨਾਲ ਖੁੱਲਣ ਦੀ ਆਗਿਆ ਹੈ। ਇਸੇ ਤਰਾਂ ਸ਼ਹਿਰੀ ਖੇਤਰਾਂ ਵਿੱਚ, ਇਕੱਲੀਆਂ ਦੁਕਾਨਾਂ, ਆਸ ਪਾਸ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਵਿਚਲੀਆਂ ਸਾਰੀਆਂ ਦੁਕਾਨਾਂ ਖੋਲਣ ਦੀ ਆਗਿਆ ਹੈ। ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਸ਼ਾਪਿੰਗ ਮਾਲ ਵਿੱਚ ਦੁਕਾਨਾਂ ਖੋਲਣ ਦੀ ਆਗਿਆ ਨਹੀਂ ਹੈ।
ਕੋਰੀਜੰਡਮ ਵਿਚ ਅੱਗੇ ਕਿਹਾ ਗਿਆ ਹੈ ਕਿ ਜਿਹੜੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਵਿਚ ਵਸਤਾਂ ਨਾਲ ਸਬੰਧਤ ਦੁਕਾਨਾਂ ਹਨ ਅਤੇ ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੀਆਂ। ਈ-ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਚੀਜ਼ਾਂ ਦੀ ਆਗਿਆ ਰਹੇਗੀ ਅਤੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ। ਬੁਲਾਰੇ ਨੇ ਅੱਗੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਉਪਰੋਕਤ ਕੋਰੀਜੰਡਮ ਅਨੁਸਾਰ ਉਨਾਂ ਦੁਕਾਨਾਂ/ਅਦਾਰਿਆਂ ਤੋਂ ਇਲਾਵਾ ਜ਼ਰੂਰੀ ਦੁਕਾਨਾਂ ‘ਤੇ ਲਾਗੂ ਹੁੰਦਾ ਹੈ ਜਿਨਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਧਾਰਾ 13 ਅਧੀਨ ਨਿਯਮਤ ਕੀਤਾ ਜਾਂਦਾ ਹੈ।

Real Estate