ਹੁਸਿਆਰਪੁਰ, ਜਲੰਧਰ ਤੇ ਮੋਹਾਲੀ ‘ਚ ਇੱਕ-ਇੱਕ ਕੇਸ ਆਉਣ ਨਾਲ ਪੰਜਾਬ ‘ਚ ਕੋਰੋਨਾ ਮਰੀਜਾਂ ਦੀ ਗਿਣਤੀ 333 ਹੋਈ
ਚੰਡੀਗੜ, 28 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ 28 ਸਾਲਾ ਔਰਤ ਦੀ ਮੌਤ ਹੋ ਗਈ ਹੈ। ਬਰਨਾਲਾ ਜ਼ਿਲੇ ਦੇ ਕਸਬਾ ਧਨੌਲਾ ਦੀ ਵਸਨੀਕ ਇਸ ਔਰਤ ਨੂੰ ਕੋਰੋਨਵਾਇਰਸ ਹੋਣ ਦਾ ਸ਼ੱਕ ਹੈ। ਇਸ ਔਰਤ ਨੂੰ ਸੋਮਵਾਰ ਸ਼ਾਮ ਨੂੰ ਸਿਵਲ ਹਸਪਤਾਲ ਬਰਨਾਲਾ ਤੋਂ ਰਾਜਿੰਦਰ ਹਸਪਤਾਲ ਪਟਿਆਲਾ ਲਈ ਰੈਫ਼ਰ ਕੀਤਾ ਗਿਆ ਸੀ। ਰਾਜਿੰਦਰਾ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੱਲ ਉਸ ਦਾ ਸੈਂਪਲ ਲਿਆ ਗਿਆ ਸੀ, ਜਿਸ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮ੍ਰਿਤਕ ਔਰਤ ਦੀ ਮੌਤ ਕੋਰੋਨਾ ਕਾਰਨ ਹੋਈ ਹੈ ਜਾਂ ਕੋਈ ਹੋਰ ਬਿਮਾਰੀ ਉਸਦੀ ਮੌਤ ਦਾ ਕਾਰਨ ਬਣੀ ਹੈ। ਉਧਰ ਪੰਜਾਬ ਵਿੱਚ ਅੱਜ ਜਲੰਧਰ, ਹੁਸ਼ਿਆਰਪੁਰ ਤੇ ਮੁਹਾਲੀ ਜ਼ਿਲਿ•ਆਂ ਵਿੱਚੋਂ ਇੱਕ-ਇੱਕ ਕੋਰੋਨਵਾਇਰਸ ਦਾ ਕੇਸ ਸਾਹਮਣੇ ਆਉਣ ਨਾਲ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ ਹੁਣ 333 ਹੋ ਗਈ ਹੈ। ਵਰਨਣਯੋਗ ਹੈ ਕਿ ਗੜਸ਼ੰਕਰ ਤੋਂ ਮਿਲੇ ਇਸ ਨਵੇਂ ਕੇਸ ਨਾਲ ਹੁਸਿਆਰਪੁਰ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 7 ਹੋ ਗਈ ਹੈ, ਜਦਕਿ ਜਲੰਧਰ ਵਿੱਚ 1 ਨਵਾਂ ਕੇਸ ਆਉਣ ਨਾਲ ਮਰੀਜਾਂ ਦੀ ਗਿਣਤੀ 79 ਤੱਕ ਜਾ ਪੁਹੰਚੀ ਹੈ। ਪਿੰਡ ਜਵਾਹਰਪੁਰ ਦੇ ਸਰਪੰਚ ਦੇ 47 ਸਾਲਾ ਭਰਾ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਉਣ ਨਾਲ ਮੋਹਾਲੀ ਜਿਲੇ ਵਿੱਚ ਕੋਰੋਨਾ ਮਰੀਜਾਂ ਦੀ ਗਿਣਤੀ 64 ਹੋ ਗਈ ਹੈ।
ਬਰਨਾਲਾ ਦੀ ਸ਼ੱਕੀ ਔਰਤ ਮਰੀਜ਼ ਦੀ ਰਾਜਿੰਦਰਾ ਹਸਪਤਾਲ ‘ਚ ਮੌਤ
Real Estate