ਗੋਦ ਲਈ ਧੀ ਨੂੰ ਸਾਧ ਨੇ ਗਰਭਵਤੀ ਕੀਤਾ

7751

ਫਿਰੋਜ਼ਪੁਰ – ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀਆਂ ਬਹੁਤ ਕਹਾਣੀਆਂ ਸਾਹਮਣੇ ਆਉਂਦੀਆਂ ਹਨ । ਤਾਜ਼ਾ ਮਾਮਲਾ ਪਿੰਡ ਸਹਿਜਾਦੀ ਦਾ , ਜਿੱਥੇ 50 ਸਾਲਾ ਇੱਕ ਪੁੱਛਾਂ ਕੱਢਣ ਵਾਲੇ ਸਾਧ ਬਲਜੀਤ ਸਿੰਘ ਨੇ ਆਪਣੀ ਗੋਦ ਲਈ 16 ਸਾਲ ਦੀ ਨਾਬਾਲਗ ਧੀ ਨਾਲ ਦੋ ਸਾਲ ਬਲਾਤਕਾਰ ਕਰਦਾ ਰਿਹਾ , ਕਹਾਣੀ ਤੋਂ ਪਰਦਾ ਉਦੋਂ ਉਠਿਆ ਜਦੋਂ ਕੁੜੀ ਗਰਭਵਤੀ ਹੋ ਗਈ ।
ਡਾਕਟਰੀ ਜਾਂਚ ਹੋਣ ਮਗਰੋਂ ਪੀੜਤਾ ਨੇ ਸਾਰਾ ਭੇਦ ਆਪਣੇ ਮਾਪਿਆਂ ਕੋਲ ਖੋਲ੍ਹਿਆ ਕਿ ਬਾਬੇ ਨੇ ਉਸਨੂੰ ਡਰਾ ਧਮਕਾ ਕੇ ਜਬਰ ਜਿਨਾਹ ਕੀਤਾ ਹੈ ਅਤੇ ਉਸਦੇ ਪੇਟ ‘ਚ ਦਰਦ ਹੋ ਰਿਹਾ ਹੈ , ਜਿਸ ਮਗਰੋਂ ਲੜਕੀ ਦੇ ਮਾਪਿਆਂ ਨੇ ਸਿਵਲ ਹਸਪਤਾਲ ਫਿਰੋਜ਼ਸਾਹ ‘ਚ ਦਾਖਲ ਕਰਵਾਇਆ ਗਿਆ ਅਤੇ ਬਾਅਦ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਗਿਆ ।
ਹਸਪਤਾਲ ਵਿੱਚੋਂ ਲੜਕੀ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਸਹਿਮਤਤੀ ਨਾਲ ਪਿੰਡ ਦੇ ਵਾਸੀ ਬਲਜੀਤ ਸਿੰਘ ਬਾਬਾ ਨੇ ਉਸ ਨੂੰ ਆਪਣੀ ਧੀ ਬਣਾਇਆ ਸੀ ਅਤੇ ਪਿਛਲੇ ਤਿੰਨ -ਚਾਰ ਸਾਲ ਤੋਂ ਸਾਧ ਦੇ ਡੇਰੇ ‘ਤੇ ਰਹਿ ਸੀ ।
ਜਿੱਥੇ ਇਲਾਜ ਅਧੀਨ ਲੜਕੀ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਦੀ ਸਹਿਮਤੀ ਨਾਲ ਪਿੰਡ ਸਹਿਜਾਦੀ ਦੇ ਵਸਨੀਕ ਦੋਸੀ ਬਲਜੀਤ ਸਿੰਘ ਬਾਬਾ ਨੇ ਉਸ ਨੂੰ ਆਪਣੀ ਧੀ ਬਨਾਇਆ ਹੋਇਆ ਸੀ ਤੇ ਉਹ ਉਸ ਕੋਲ ਹੀ ਪਿਛਲੇ ਤਿੰਨ ਚਾਰ ਸਾਲ ਤੋਂ ਹੀ ਉਸਦੇ ਡੇਰੇ ਤੇ ਰਹਿ ਰਹੀ ਸੀ । ਉਸ ਨੇ ਦੱਸਿਆ ਕਿ ਦੋਸ਼ੀ ਬਾਬਾ ਉਸਨੂੰ ਡਰਾ ਧਮਕਾ ਕੇ ਉਸ ਨਾਲ ਜਬਰ ਜਿਨਾਹ ਕਰਦਾ ਰਿਹਾ ਹੈ ਅਤੇ ਅਕਸਰ ਉਸਨੂੰ ਘਰ ਤੋਂ ਬਾਹਰ ਲਿਜਾ ਕੇ ਵੀ ਇਹ ਕਾਰਾ ਕਰਦਾ ਰਹਿੰਦਾ ਸੀ।
ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਜਦਕਿ ਦੋਸ਼ੀ ਸਾਧ ਫਰਾਰ ਹੈ।

Real Estate