ਅਮਰੀਕਾ-ਮਿਲਵਾਕੀ ਦੇ ਇੱਕ ਘਰ ’ਚ 5 ਜਣਿਆਂ ਦਾ ਗੋਲੀਆਂ ਮਾਰ ਕੇ ਕਤਲ

1288

ਮਿਲਵਾਕੀ  ਨੀਟਾ ਮਾਛੀਕੇ / ਕੁਲਵੰਤ ਧਾਲੀਆਂ- ਇੱਥੇ ਇਕ ਘਰ ‘ਚ ਪੰਜ ਜਣਿਆਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਵੇਰੇ ਸਾਢੇ 10 ਵਜੇ ਇਕ ਸ਼ਖ਼ਸ ਨੇ 911 ’ਤੇ ਪੁਲਿਸ ਨੂੰ ਫ਼ੋਨ ਕਰਕੇ ਆਪਣੇ ਪਰਿਵਾਰ ਦੇ ਮਰਨ ਦੀ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਮਰਨ ਵਾਲਿਆਂ ਦੀ ਉਮਰ 14 ਤੋਂ 41 ਸਾਲ ਦੇ ਵਿਚਕਾਰ ਸੀ। ਮੀਡੀਆ ਰਿਪੋਰਟਾਂ ਅਨੁਸਾਰ ਮੇਅਰ ਟਾਮ ਬੈਰੇਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਘਰ ਵਿਚ ਇੱਕ ਬੱਚਾ ਜਿਊਂਦਾ ਮਿਲਿਆ ਹੈ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਸ਼ੂਟਰ ਨੇ ਬੱਚੇ ਨੂੰ ਜਾਣਬੁੱਝ ਕੇ ਜ਼ਿੰਦਾ ਛੱਡਿਆ ਹੈ। ਮੋਰਾਲੇਸ ਨੇ ਕਿਹਾ ਕਿ ਜਾਂਚਕਰਤਾਵਾਂ ਨੇ ਇਕ ਹਥਿਆਰ ਬਰਾਮਦ ਕੀਤਾ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਸ਼ੂਟਰ ਇਕੱਲਾ ਹੀ ਸੀ।

Real Estate