ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕ ਵਤਨ ਵਾਪਸੀ ਲਈ ਹੋਣ ਲੱਗੇ ਤਰਲੋਮੱਛੀ

1143

ਚੰਡੀਗੜ, 27 ਅਪ੍ਰੈਲ (ਜਗਸੀਰ ਸਿੰਘ ਸੰਧੂ) : ਭਾਰਤ ਸਰਕਾਰ ਵਲੋ ਵਿਦੇਸ਼ਾਂ ਵਿਚ ਸੈਰ ਸਪਾਟੇ ਲਏ ਗਏ ਭਾਰਤੀ ਨਾਗਰਿਕ (ਸੈਲਾਨੀ, ਵਪਾਰੀ, ਵਿਦਿਆਰਥੀ) ਲਈ ਵਤਨ ਵਾਪਸੀ ਦੀ ਸੁਰੂ ਕੀਤੀ ਚਾਰਾਜੋਈ ਦੀ ਸੁਸਤ ਰਫਤਾਰ ਉਥੇ ਅਟਕੇ ਭਾਰਤੀ ਨਾਗਰਿਕਾ ਨੂੰ ਹੋਰ ਮਾਯੂਸ ਕਰ ਰਹੀ ਹੈ| ਵਿਦੇਸ਼ਾਂ ਵਿਚ 22 ਮਾਰਚ ਤੋ ਵਤਨ ਵਾਪਸੀ ਲਈ ਤਰਲੋ ਮੱਛੀ ਹੋ ਰਹੇ ਇਨ੍ਹਾਂ ਭਾਰਤੀਆ ਨੂੰ ਹਾਲੇ ਹੋਰ ਲੰਬਾ ਸਮਾਂ ਆਪਣੇ ਵਤਨ ਵਾਪਸੀ ਲਈ ਇੰਤਜਾਰ ਕਰਨਾ ਪਵੇਗਾ| ਇਨ੍ਹਾਂ ਇੰਤਜਾਰ ਦੇ ਦਿਨਾਂ ਦੋਰਾਨ ਉਨ੍ਹਾਂ ਦੇ ਪਹਿਲਾ ਹੀ ਦਮ ਤੋੜ ਰਹੇ ਸਾਧਨਾ ਨੂੰ ਵੱਡੀ ਢਾਅ ਲੱਗੀ ਹੈ| ਕਿਉਕਿ ਭਾਰਤ ਸਰਕਾਰ ਨੇ ਸੂਬੇ ਦੀਆ ਸਰਕਾਰਾ ਨੂੰ ਇਨ੍ਹਾਂ ਨਾਗਰਿਕਾ ਦੇ ਆਂਕੜੇ ਇਕੱਤਰਰਿਤ ਕਰਨ ਦੇ ਯਤਨ ਕਰਨ ਲਈ ਕਿਹਾ ਹੈ| ਪੰਜਾਬ ਸਰਕਾਰ ਨੇ ਆਪਣੇ ਡਿਪਟੀ ਕਮਿਸ.ਨਰਾ ਨੂੰ ਇੱਕ ਪੱਤਰ ਲਿਖ ਕੇ ਵਿਦੇਸ਼ਾਂ ਵਿਚ ਫਸੇ ਭਾਰਤੀ ਨਾਗਰਿਕਾ ਦੇ ਆਂਕੜੇ ਜੁਟਾਉਣ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਸ ਦੇ ਲਈ ਰਾਜਧਾਨੀ ਦੇ ਇੱਕ ਸਰਕਾਰੀ ਅਦਾਰੇ ਵਿਚ ਸਿੱਧੇ ਹੀ ਆਂਕੜੇ ਇਕੱਤਰਰਿਤ ਕੀਤੇ ਜਾ ਰਹੇ ਹਨ|ਜਿਸ ਨੇ ਭਾਰਤ ਸਰਕਾਰ ਦੇ ਵਿਦੇਸ਼ਾਂ ਵਿਚ ਅਟਕੇ ਨਾਗਰਿਕਾ ਦੀ ਵਾਪਸੀ ਦੀ ਸੁਸਤ ਰਫਤਾਰ ਉਤੇ ਮੋਹਰ ਲਗਾ ਦਿੱਤੀ ਹੈ, ਕਿਉਕਿ ਵੱਖ ਵੱਖ ਦੇਸ਼ਾਂ ਵਿਚ ਸਥਿਤ ਭਾਰਤੀ ਹਾਈ ਕਮਿਸਨ ਤੋ ਇਹ ਆਂਕੜੇ ਫੋਰੀ ਹਾਸਲ ਕੀਤੇ ਜਾ ਸਕਦੇ ਹਨ|
ਵਿਦੇਸ ਗਏ ਭਾਰਤੀ ਲੋਕ ਮੋਜੂਦਾ ਸਮੇਂ ਉਨ੍ਹਾਂ ਦੇਸ਼ਾਂ ਵਿਚ ਭਾਰਤੀ ਹਾਈ ਕਮਿਸ.ਨ ਕੋਲ ਪਹੁੰਚ ਕਰ ਰਹੇ ਹਨ|ਜਿਨ੍ਹਾਂ ਤੋਂ ਘੰਟਿਆਂ ਵਿਚ ਹੀ ਭਾਰਤ ਸਰਕਾਰ ਇਹ ਆਂਕੜੇ ਪ੍ਰਾਪਤ ਕਰ ਸਕਦੀ ਹੈ|ਜਦੋਂ ਕਿ ਭਾਰਤ ਸਰਕਾਰ ਵਲੋ ੦ੋ ਪ੍ਰਕਿਰਿਆ ਅਪਨਾਈ ਗਈ ਹੈ ਉਸ ਨਾਲ ਦੇਸ ਦੇ ਸਾਰੇ ਵੱਖ ਵੱਖ ਰਾਜਾ ਅਤੇ ਕੇਂਦਰ ਸਾਸਤ ਪ੍ਰਦੇਸ਼ਾਂ ਤੋ ਇਹ ਆਂਕੜੇ ਇਕੱਠੇ ਕਰਨ ਨੁੰ ਲੰਬਾ ਸਮਾ ਲੱਗ ਜਾਵੇਗਾ|ਇਸ ਤੋ ਇਲਾਵਾ ਭਾਰਤ ਸਰਕਾਰ ਵਲੋ ਸਪੈਸ.ਲ ਫਲਾਈਟ ਚਲਾ ਕੇ ਮਹਿੰਗੀਆਂ ਟਿਕਟਾ ਰਾਹੀ ਇਨ੍ਹਾਂ ਅਟਕੇ ਨਾਗਰਿਕਾ ਨੂੰ ਲਿਆਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ| ਜਦੋ ਕਿ ਉਨ੍ਹਾਂ ਨਾਗਰਿਕਾ ਦੀਆ 22 ਮਾਰਚ ਤੋ ਅਪ੍ਰੈਲ/ਮਈ ਮਹੀਨੇ ਦੀਆਂ ਪਹਿਲਾ ਹੀ ਵਾਪਸੀ ਦੀਆਂ ਟਿਕਟਾ ਬਾਰੇ ਏਅਰ ਲਾਈਨਜ. ਨੇ ਚੁੱਪ ਧਾਰ ਰੱਖੀ ਹੈ| ਇਸ ਲਈ ਕੇਵਲ ਬਹੁਤ ਹੀ ਮਜਬੂਰੀ ਦੇ ਹਾਲਾਤ ਵਾਲੇ ਭਾਰਤੀ ਨਾਗਰਿਕ ਹੀ ਇਨ੍ਹਾਂ ਵਿਸੇਸ ਵਾਪਸੀ ਹਵਾਈ ਉਡਾਣਾ ਰਾਹੀ ਆਪਣੇ ਵਤਨ ਪਰਤ ਸਕਣਗੇ|ਮੋਜੂਦਾ ਸਮੇਂ ਆਸਟ੍ਰੇਲੀਆ, ਕੈਨੇਡਾ ਅਤੇ ਅਮਰੀਕਾ ਨੂੰ ਵਿਸੇਸ ਹਵਾਈ ਉਡਾਣਾ ਦਾ ਕਿਰਾਇਆ ਪ੍ਰਤੀ ਵਿਅਕਤੀ 1.20 ਲੱਖ ਰੁਪਏ ਤੋ 1.80 ਲੱਖ ਰੁਪਏ ਤੱਕ ਹੈ| ਇਨ੍ਹਾਂ ਯਾਤਰੀਆਂ ਨੂੰ ਆਪਣੇ ਵਤਨ ਪਹੁੰਚ ਕੇ 14 ਦਿਨ ਕੁਆਰਨਟਾਈਨ ਵੀ ਰਹਿਣਾ ਪਵੇਗਾ|ਇਸ ਤੇ ਬਾਵਜੂਦ ਭਾਰਤੀ ਨਾਗਰਿਕ ਵਾਪਸ ਵਤਨ ਪਰਤਣ ਲਈ ਤਿਆਰ ਹਨ, ਪ੍ਰੰਤੂ ਬੇਲੋੜੀ ਦੇਰੀ ਕਾਰਨ ਕਾਫੀ ਮਾਯੂਸ ਹਨ|
ਭਾਰਤ ਤੋ ਵਿਦੇਸ ਗਏ ਫਤਿਹਗੜ ਸਾਹਿਬ ਦੇ ਐਡਵੋਕੇਟ ਭਰਤ ਵਰਮਾ (ਆਸਟ੍ਰੇਲੀਆ), ਐਡਵੋਕੇਟ ਰਾਵੀ ਹਰਜੀਵਨ ਸਿੰਘ (ਅਮਰੀਕਾ), ਇੰਦਰਵੀਰ ਸਿੰਘ ਟੀਵਾਣਾ (ਸਿਡਨੀ) ਅਤੇ ਹੋਰ ਕਈਆ ਨੇ ਇਸ ਪ੍ਰਤੀਨਿਧੀ ਨੂੰ ਟੈਲੀਫੋਨ ਉਤੇ ਦੱਸਿਆ ਕਿ ਆਮ ਤੋਰ ਤੇ ਵਰਕ ਵੀਜਾ ਜਾਂ ਸਟੱਡੀਜ ਵੀਜਾ ਲਈ ਗਏ ਭਾਰਤੀ ਜੋ ਉਥੇ ਆਪਣੀ ਮੁਕੰਮਲ ਰਿਹਾਇਸ ਦਾ ਪ੍ਰਬੰਧ ਕਰਕੇ ਰਹਿ ਰਹੇ ਹਨ ਅਤੇ ਉਨ੍ਹਾ ਮੁਲਕਾ ਦੇ ਕਾਨੂੰਨ ਬਾਰੇ ਜਾਣਕਾਰੀ ਰੱਖਦੇ ਹਨ ਉਨ੍ਹਾਂ ਨੂੰ ਇਨ੍ਹਾਂ ਦੇਸ਼ਾਂ ਦੀ ਭੂਗੋਲਿਕ ਅਤੇ ਸਮਾਜਿਕ ਜਾਣਕਾਰੀ ਹੋਣ ਕਾਰਣ ਉਹ ਇਸ ਅੋਖੀ ਘਡ਼ੀ ਵਿਚ ਗੁਰੂਘਰਾ ਤੱਕ ਪਹੁੰਚ ਕਰਕੇ ਸਮਾਜ ਸੇਵੀ ਸੰਗਠਨਾ ਅਤੇ ਹੋਰ ਜਥੇਬੰਦੀਆ ਤੋ ਲੋਡ਼ੀਦੀਆ ਢੁਕਵੀਆਂ ਲੋਡ਼ਾ ਪੂਰੀਆ ਕਰਨ ਦੇ ਸਮਰੱਥ ਹਨ, ਪ੍ਰੰਤੂ ਸੈਰ ਸਪਾਟੇ ਲਈ ਵਿਦੇਸ ਦੋਰ ਤੇ ਗਏ ਸਾਡੇ ਵਰਗੇ ਸੈਲਾਨੀ ਜਾਣਕਾਰੀ ਦੀ ਅਣਹੋਦ ਕਾਰਨ ਕਿਸੇ ਵੀ ਤਰਾਂ ਦੀ ਮੱਦਦ ਦੀ ਗੁਹਾਰ ਨਹੀ ਲਗਾ ਸਕਦੇ| ਲਾਕਡਾਉਨ ਹੋਣ ਕਾਰਨ ਇਨ੍ਹਾਂ ਮੁਲਕਾ ਵਿਚ ਬਾਹਰ ਬਿਨਾ ਵਜਾ ਘੁੰਮਣ ਤੇ ਹਜ.ਾਰਾ ਡਾਲਰ ਦਾ ਜੁਰਮਾਨਾ ਹੈ ਅਤੇ ਰੋਜਾਨਾ ਦੇ ਖਰਚੇ ਵੀ ਹਜਾਰਾ ਡਾਲਰਾ ਵਿਚ ਹਨ|ਭਾਰਤ ਤੋ ਸੀਮਤ ਸਾਧਨਾ ਰਾਹੀ ਸੈਰ ਸਪਾਟੇ ਲਈ ਗਏ ਸੈਲਾਨੀ ਕੁਝ ਦਿਨਾਂ ਤੋ ਬਾਅਦ ਬਹੁਤ ਹੀ ਤਰਸਯੋਗ ਹਾਲਤ ਵਿਚ ਅਤੇ ਮਾਯੂਸੀ ਦੇ ਆਲਮ ਵਿਚ ਭਾਰਤ ਸਰਕਾਰ ਦੇ ਫੈਸਲੇ ਉਡੀਕ ਰਹੇ ਹਨ| ਉਨ੍ਹਾਂ ਨੂੰ ਉਸ ਸਮੇਂ ਹੋਰ ਨਾਮੋਸ.ੀ ਦਾ ਸਾਹਮਣਾ ਉਸ ਸਮੇ ਕਰਨਾ ਪੈ ਰਿਹਾ ਹੈ ਜਦੋ ਵਿਦੇਸ਼ਾਂ ਵਿਚ ਭਾਰਤੀਆ ਦੇ ਹਮਦਰਦ ਦੀ ਦੁਹਾਈ ਦੇਣ ਵਾਲਾ ਭਾਰਤੀ ਹਾਈ ਕਮਿਸ.ਨ, ਕੋਸਲੇਟ ਜਨਰਲ ਉਨ੍ਹਾਂ ਦਾ ਇਸ ਮੁਸਕਿਲ ਦੀ ਘੜੀ ਵਿਚ ਸਾਥ ਦੇਣ ਦੀ ਥਾਂ ਉਨ੍ਹਾਂ ਨਾਲ ਬੇਰੁਖੀ ਵਾਲਾ ਵਤੀਰਾ ਅਪਨਾ ਰਿਹਾ ਹੈ| ਭਾਰਤ ਵਿਚ ਪ੍ਰਧਾਨ ਮੰਤਰੀ ਦਫਤਰ, ਵਿਦੇਸ਼ ਮੰਤਰਾਲਾ, ਹਵਾਵਾਜੀ ਮੰਤਰਾਲਾ ਵੀ ਉਹਨਾ ਦੇ ਵਲੋ ਕੀਤੀ ਗੁਹਾਰ ਦਾ ਕੋਈ ਜਵਾਬ ਨਹੀ ਦੇ ਰਿਹਾ| ਮੋਜੂਦਾ ਸਮੇ ਇਸ ਲਈ ਪੰਜਾਬ ਦੇ ਸਾਰੇ ਆਗੂਆ ਨੂੰ ਸਿਆਸੀ ਹਿੱਤ ਛੱਡ ਕੇ ਵਿਦੇਸ਼ਾਂ ਵਿਚ ਅਟਕੇ ਆਪਣੇ ਸੈਕਡ਼ੇ ਨਾਗਰਿਕਾ ਨੂੰ ਵਾਪਸ ਲਿਆਉਣ ਲਈ ਇੱਕ ਸੁਰ ਵਿਚ ਅਵਾਜ ਬੁਲੰਦ ਕਰਨ ਦੀ ਲੋੜ ਹੈ|ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦਾ ਇਹ ਸੁਸਤ ਵਤੀਰਾ ਆਉਣ ਵਾਲੇ ਦਿਨਾ ਵਿਚ ਇਨ੍ਹਾਂ ਲੋਕਾ ਨੂੰ ਵਾਪਸ ਵਤਨ ਲਿਆਉਣ ਦੀ ਸੁਰੂ ਕੀਤੀ ਮੁਹਿੰਮ ਵਿਚ ਬੇਲੋਡ਼ੀ ਦੇਰੀ ਕਰਨ ਵਾਲਾ ਹੈ, ਕਿਉਕਿ ਪਹਿਲਾ ਹੀ ਇਹ ਨਾਗਰਿਕ ਪਿਛਲੇ ਲਗਭਗ 35 ਦਿਨਾ ਤੋ ਵਿਦੇਸ਼ਾਂ ਵਿਚ ਵਤਨ ਵਾਪਸੀ ਲਈ ਤਰਸ ਗਏ ਹਨ|

Real Estate