ਮਾਪਿਆਂ ਨੇ ਪਬਜੀ ਗੇਮ ਖੇਡਣ ਤੋਂ ਰੋਕਿਆ ਮੁੰਡੇ ਨੇ ਭਾਖੜਾ ‘ਚ ਛਾਲ ਕੇ ਖੁਦਕਸ਼ੀ ਕੀਤੀ

794

• ਆਨਲਾਈਨ ਗੇਮਾਂ ਬੱਚਿਆਂ ਦੀ ਮਾਨਸਿਕਤਾ ਤੇ ਬਹੁਤ ਬੁਰਾ ਪ੍ਰਭਾਵ ਪਾ ਰਹੀਆਂ ਹਨ । ਇਹਨਾਂ ਦਿਨਾਂ ਵਿੱਚ ਪਬਜੀ ਗੇਮ ਨਾਲ ਕਿੰਨੀਆਂ ਹੀ ਜਾਨਾਂ ਜਾ ਚੁੱਕੀਆਂ ਹਨ। ਹੁਣ ਪਟਿਆਲਾ ਵਿੱਚੋਂ ਅਜਿਹੀ ਘਟਨਾ ਸਾਹਮਣੇ ਆਈ ।
• ਇੱਥੋਂ ਦੀ ਭਰਤ ਨਗਰ ਕਾਲੋਨੀ ਦੇ ਰਹਿਣ ਵਾਲੇ ਇੱਕ ਪਰਿਵਾਰ ਦੇ ਬੱਚਾ ‘ਪਬਜੀ ਗੇਮ’ ਖੇਡਣ ਦਾ ਆਦੀ ਸੀ । 7ਵੀਂ ਜਮਾਤ ਦੇ ਇਸ ਬੱਚੇ ਨੂੰ ਮਾਪਿਆਂ ਨੇ ਵੀਡੀਓ ਗੇਮ ਦੇਖਣ ਤੋਂ ਰੋਕਿਆ ਤਾਂ ਉਹ ਬਿਨਾ ਦੱਸੇ ਘਰੋਂ ਚਲਾ ਗਿਆ ।
• ਇਹ ਘਟਨਾ 20 ਅਪ੍ਰੈਲ ਦੀ ਹੈ।
• ਮ੍ਰਿਤਕ ਬੱਚੇ ਦੇ ਪਿਤਾ ਲਾਲ ਚੰਦ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਹਨਾਂ ਦਾ ਬੱਚਾ ਪਬਜੀ ਖੇਡਣ ਦਾ ਆਦੀ ਹੋ ਗਿਆ ਸੀ । ਉਹਨਾ ਰੋਜ਼ਾਨਾ 3-4 ਘੰਟੇ ਗੇਮ ਖੇਡਦਾ ਸੀ । 20 ਅਪ੍ਰੈਲ ਨੂੰ ਉਹਨਾਂ ਨੇ ਬੱਚੇ ਤੋਂ ਮੋਬਾਈਲ ਲੈ ਲਿਆ ਗੇਮ ਖੇਡਣ ਤੋਂ ਰੋਕ ਦਿੱਤਾ।

ਉਨ੍ਹਾਂ ਕਿਹਾ ਕਿ ਖੇਡਣ ਤੋਂ ਰੋਕੇ ਜਾਣ ਮਗਰੋਂ ਉਹ ਗੁੱਸੇ ‘ਚ ਦੁਪਹਿਰ 1:30 ਵਜੇ ਦੇ ਕਰੀਬ ਘਰੋਂ ਬਾਹਰ ਚਲਾ ਗਿਆ, ਪਰ ਪਰਿਵਾਰਕ ਮੈਂਬਰ ਉਸ ਨੂੰ ਲੱਭ ਕੇ ਵਾਪਸ ਲੈ ਆਏ। ਉਸੇ ਦਿਨ ਉਹ ਸ਼ਾਮ ਕਰੀਬ 4 ਵਜੇ ਫਿਰ ਘਰ ਤੋਂ ਬਾਹਰ ਚਲਾ ਗਿਆ। ਇਸ ਵਾਰ ਉਹ ਆਪਣੇ ਬੇਟੇ ਨੂੰ ਲੱਭਣ ‘ਚ ਅਸਫਲ ਰਹੇ ਅਤੇ ਪਰਿਵਾਰ ਨੇ ਪੁਲਿਸ ਕੋਲ ਪਹੁੰਚ ਕੀਤੀ ਤੇ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਪੁਲਿਸ ਨੇ ਦੱਸਿਆ ਕਿ ਆਸਪਾਸ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਕਿ ਉਹ ਆਪਣੇ ਘਰ ਤੋਂ 500 ਮੀਟਰ ਦੂਰ ਨਹਿਰ ਵੱਲ ਜਾਂਦਾ ਵਿਖਾਈ ਦਿੱਤਾ ਸੀ। ਇਸ ਮਗਰੋਂ ਗੋਤਾਖੋਰਾਂ ਦੀ ਟੀਮ ਨੂੰ ਤੁਰੰਤ ਬੱਚੇ ਦੀ ਭਾਲ ਲਈ ਬੁਲਾਇਆ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ।

ਅੱਜ ਐਤਵਾਰ ਨੂੰ ਪੁਲਿਸ ਨੂੰ ਸ਼ੁਤਰਾਣਾ ਤੋਂ ਸੂਚਨਾ ਮਿਲੀ ਕਿ ਬੱਚੇ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਇਸ ਤੋਂ ਬਾਅਦ ਪੁਲਿਸ ਟੀਮ ਬੱਚੇ ਦੇ ਪਰਿਵਾਰਕ ਮੈਂਬਰਾਂ ਸਮੇਤ ਸ਼ੁਤਰਾਣਾ ਪਹੁੰਚੀ ਅਤੇ ਉਨ੍ਹਾਂ ਨੇ ਲਾਸ਼ ਦੀ ਪਛਾਣ ਕੀਤੀ।

Real Estate