ਬਾਲਕੋਨੀ ‘ਚ ਖੜਕੇ ਲਾਡ ਕਰਦੇ ਬਾਪ ਤੋਂ ਹੇਠਾਂ ਡਿੱਗੇ ਬੱਚੇ ਦੀ ਮੌਤ

929
ਭਾਸਕਰ ਤੋਂ ਧੰਨਵਾਦ ਸਾਹਿਤ

ਭੋਪਾਲ – ਇੱਥੋਂ ਦੇ ਕੈਂਟ ਏਰੀਆ ਵਿੱਚ ਸ਼ਾਮਿਲ ਬਾਗ ਫਰਹਤ ਅਫ਼ਜਾ ਵਿੱਚ ਇੱਕ ਘਰ ਦੀ ਬਾਲਕੋਨੀ ਵਿੱਚ ਖਲੀਲ ਖਾਨ ਆਪਣੇ ਇਕਲੌਤੇ 4 ਮਹੀਨਿਆਂ ਦੇ ਪੁੱਤ ਨਾਲ ਲਾਡ ਕਰ ਰਿਹਾ ਸੀ ਕਿ ਅਚਾਨਕ ਬੱਚਾ ਹੱਥ ਵਿੱਚੋਂ ਨਿਕਲ ਕੇ ਹੇਠਾਂ ਡਿੱਗ ਪਿਆ । ਜਿਸ ਕਾਰਨ 4 ਮਹੀਨਿਆਂ ਦੇ ਯਾਸਰ ਦੀ ਮੌਤ ਹੋ ਗਈ । ਖਲੀਲ ਖਾਨ ਸਬਜ਼ੀ ਦਾ ਵਪਾਰੀ ਹੈ ਅਤੇ ਉਹ ਸਵੇਰੇ ਕੰਮ ਤੇ ਜਾਣ ਤੋਂ ਪਹਿਲਾਂ ਆਪਣੇ ਬੇਟੇ ਨਾਲ ਪਿਆਰ ਕਰ ਰਿਹਾ ਸੀ ਕਿ ਭਾਣਾ ਵਾਪਰ ਗਿਆ।
ਖ਼ਲੀਲ ਨੇ ਆਪਣੇ ਪੁੱਤ ਨੂੰ ਗੋਦੀ ‘ਚ ਲੈ ਕੇ ਘਰ ਦੀ ਪਹਿਲੀ ਮੰਜਿਲ ‘ਤੇ ਬਣੀ ਬਾਲਕੋਨੀ ਵਿੱਚ ਆ ਗਿਆ । ਬੱਚਾ ਆਪਣੇ ਅੱਬਾ ਨਾਲ ਮੌਜ-ਮਸਤੀ ਕਰ ਰਿਹਾ ਸੀ ਕਿ ਅਚਾਨਕ ਉਸਨੇ ਧੁਰਲੀ ਮਾਰੀ ਤੇ ਅੱਬਾ ਦੇ ਹੱਥਾਂ ਵਿੱਚੋਂ ਨਿਕਲ ਕੇ ਸਿੱਧਾ 12 ਫੁੱਟ ਹੇਠਾਂ ਜਾ ਡਿੱਗਾ।
ਫਰਸ਼ ‘ਤੇ ਖੁਨ ਨਾਲ ਲਥ ਪੱਥ ਹੋਏ ਬੱਚੇ ਨੂੰ ਲਪੇਟ ਕੇ ਉਹ ਹਸਪਤਾਲ ਲੈ ਗਏ ਜਿੱਥੇ ਉਸਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
ਖ਼ਲੀਲ ਦਾ ਹਾਲੇ ਦੋ ਸਾਲ ਪਹਿਲਾਂ ਨਿਕਾਹ ਹੋਇਆ ਸੀ ਅਤੇ 4 ਮਹੀਨੇ ਪਹਿਲਾਂ ਯਾਸਰ ਨੇ ਜਨਮ ਲਿਆ ਸੀ।
ਯਾਸਰ ਨੇ ਦੱਸਿਆ ਕਿ ਮੈਂ ਉਸਨੂੰ ਇੱਕ ਹੱਥ ਨਾਲ ਫੜਿਆ ਹੋਇਆ ਸੀ ਕਿ ਉਸਨੇ ਇੱਕ ਪੈਰ ਮੇਰੀ ਛਾਤੀ ਨਾਲ ਲਾ ਕੇ ਅੰਗੜਾਈ ਲਈ ਅਤੇ ਬੇਕਾਬੂ ਹੋ ਕੇ ਜ਼ਮੀਨ ‘ਤੇ ਡਿੱਗ ਪਿਆ। ਪੁੱਤ ਦੀ ਫੋਟੋ ਚੁੰਮ –ਚੁੰਮ ਧਾਹਾਂ ਮਾਰਦਾ ਖਲੀਲ ਕਹਿੰਦਾ , ‘ ਪਤਾ ਨਹੀਂ ਕਿਉਂ ਮੈਂ ਤੈਨੂੰ ਲੈ ਕੇ ਬਾਲਕੋਨੀ ‘ਚ ਲੈ ਕੇ ਗਿਆ । ਮੇਰਾ ਤਾਂ ਸਭ ਕੁਝ ਖਤਮ ਹੋ ਗਿਆ ।

Real Estate