ਕਦੇ ਮੈਂ ਆਪਣੇ ਜੁੱਤਿਆਂ ‘ਤੇ ਹੱਥ ਨਾਲ ਐਡੀਡਾਸ ਲਿਖਿਆ ਸੀ , ਹੁਣ ਉਹੀ ਬਰਾਂਡ ਮੇਰੇ ਨਾਂਮ ਦੇ ਜੁੱਤੇ ਬਣਾ ਰਿਹਾ- ਹਿਮਾ ਦਾਸ

1531

ਭਾਰਤੀ ਐਥਲੀਟ ਹਿਮਾ ਦਾਸ ਨੇ ਐਤਵਾਰ ਨੂੰ ਖੁਲਾਸਾ ਕੀਤਾ ਕਿ ਕਰੀਅਰ ਦੇ ਸੁਰੂਆਤੀ ਦੌਰ ਵਿੱਚ ਮੈਂ ਸਧਾਰਨ ਜੁੱਤਿਆਂ ‘ਤੇ ਆਪਣੇ ਹੱਥਾਂ ਨਾਲ ਐਡੀਡਾਸ ਲਿਖਦੀ ਸੀ । ਪਰ ਹੁਣ ਕੰਪਨੀ ਖੁਦ ਮੇਰੀ ਜਰੂਰਤ ਦੇ ਮੁਤਾਬਿਕ ਜੁੱਤੇ ਤਿਆਰ ਕਰਦੀ ਹੈ , ਜਿਸ ਉਪਰ ਮੇਰਾ ਨਾਂਮ ਵੀ ਲਿਖਿਆ ਹੁੰਦਾ । ਹਿਮਾ ਨੇ ਕ੍ਰਿਕੇਟਰ ਸੁਰੇਸ਼ ਰੈਨਾ ਨਾਲ ਇੰਸਟਾਗ੍ਰਾਮ ਲਾਈਵ ਚੈਟ ਦੇ ਦੌਰਾਨ ਇਹ ਗੱਲ ਆਖੀ ।
ਉਸਨੇ ਕਿਹਾ ਕਿ ਸੁਰੂਆਤ ਵਿੱਚ ਮੈਂ ਨੰਗੇ ਪੈਰੀਂ ਦੌੜਦੀ ਸੀ । ਜਦੋਂ ਪਹਿਲੀ ਵਾਰ ਨੈਸ਼ਨਲ ਖੇਡਾਂ ਵਿੱਚ ਹਿੱਸਾ ਲੈ ਰਹੀ ਸੀ , ਤਾਂ ਮੇਰੇ ਪਿਤਾ ਮੇਰੇ ਲਈ ਸਧਾਰਨ ਸਪਾਈਕਸ ਵਾਲੇ ਬੂਟ ਲੈ ਕੇ ਆਏ ਸਨ। ਇਹਨਾਂ ਜੁੱਤਿਆਂ ਦੇ ਮੈਂ ਖੁਦ ਹੱਥ ਨਾਲ ਐਡੀਡਾਸ ਲਿਖਿਆ ਸੀ। ਤੁਸੀ ਕਦੇ ਨਹੀਂ ਜਾਣਦੇ ਹੁੰਦੇ ਕਿ ਭਵਿੱਖ ਵਿੱਚ ਕਿਸਮਤ ਕਿਸ ਤਰ੍ਹਾਂ ਦੀ ਹੋਵੇਗੀ , ਅੱਜ ਉਹ ਬ੍ਰਾਂਡ ਮੇਰੇ ਨਾਂਮ ਦੇ ਜੁੱਤੇ ਬਣਾ ਰਿਹਾ ਹੈ।
ਹਿਮਾ ਨੇ ਫਿਨਲੈਂਡ ਵਿੱਚ 2018 ‘ਚ ਹੋਈ ਅੰਡਰ -20 ਵਰਲਡ ਚੈਂਪੀਅਨਸਿਪ ਵਿੱਚ 400 ਮੀਟਰ ਦੌੜ ਵਿੱਚੋਂ ਗੋਲਡ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਅੰਤਰਰਾਸ਼ਟਰੀ ਟਰੈਕ ਈਵੈਂਟ ਵਿੱਚੋਂ ਸੋਨੇ ਦਾ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਹੈ। ਇਸ ਤੋਂ ਬਾਅਦ ਜਰਮਨੀ ਦੀ ਬੂਟ ਬਣਾਉਣ ਵਾਲੀ ਕੰਪਨੀ ਨੇ ਉਸਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾ ਲਿਆ ਸੀ। ਕੰਪਨੀ ਨੇ ਉਸਦੀ ਜਰੂਰਤ ਦੇ ਹਿਸਾਬ ਨਾਲ ਜੁੱਤੇ ਬਣਾਏ, ਜਿਸਦੇ ਇੱਕ ਪਾਸੇ ਉਸਦਾ ਨਾਂਮ ਅਤੇ ਦੂਜੇ ਪਾਸੇ ‘ ਇਤਿਹਾਸ ਰਚੋ’ ਲਿਖਿਆ।
20 ਸਾਲ ਦੀ ਐਥਲੀਟ ਹਿਮਾ ਨੇ ਦੱਸਿਆ ਕਿ ਇੰਡੋਨੇਸ਼ੀਆ ਵਿੱਚ ਹੋਈਆ 2018 ਏਸ਼ੀਅਨ ਗੇਮਸ ਦੇ ਬਾਅਦ ਲੋਕਾਂ ਵਿੱਚ ਐਥਲੇਟਿਕਸ ਪ੍ਰਤੀ ਰੁਚੀ ਵਧੀ ਹੈ। ਇਹਨਾਂ ਖੇਡਾਂ ਵਿੱਚ ਉਸਨੇ 400 ਮੀਟਰ ਦੌੜ ਵਿੱਚੋਂ ਸਿਲਵਰ ਜਿੱਤਣ ਮਗਰੋਂ ਔਰਤਾਂ ਦੀ 400 ਮੀਟਰ ਰਿਲੇਅ ਅਤੇ 400 ਮੀਟਰ ਮਿਕਸਡ ਰਿਲੇ ਵਿੱਚ ਵੀ ਗੋਲਡ ਜਿੱਤਿਆ ਸੀ । ਹੁਣ ਜਦੋਂ ਫੈਨਸ ਵਾਰ ਵਾਰ ਮੇਰਾ ਨਾਂਮ ਲੈਂਦੇ ਹਨ ਤਾਂ ਮੈਨੂੰ ਪ੍ਰੇਰਨਾ ਮਿਲਦੀ ਹੈ।
ਹਿਮਾ ਪਟਿਆਲਾ ਵਿੱਚ ਨੈਸ਼ਨਲ ਸਪੋਰਟਸ ਇੰਸਟੀਚਿਊਟ (ਐਨਆਈਐਸ) ਵਿੱਚ ਹੈ ਅਤੇ ਖੁਦ ਨੂੰ ਫਿੱਟ ਰੱਖਣ ਵਿੱਚ ਜੁੱਟੀ ਹੈ। ਤਾਂਕਿ ਲੌਕਡਾਊਨ ਖਤਮ ਹੋਣ ‘ਤੇ ਟਰੈਕ ਵਿੱਚ ਵਾਪਸ ਜਾਣ ਦੇ ਲਈ ਪੂਰੀ ਤਰ੍ਹਾਂ ਤਿਆਰ ਰਹਾਂ । ਆਪਣੀ ਤਿਆਰੀਆਂ ਲੈ ਕੇ ਉਸਨੇ ਕਿਹਾ ਕਿ ਮੈਂ ਲੌਕਡਾਊਨ ਨੂੰ ਸਕਾਰਾਤਮਕ ਲੈ ਰਹੀ ਹਾਂ । ਸਾਨੂੰ ਮੈਦਾਨ ਵਿੱਚ ਜਾਣ ਦੀ ਜਰੂਰਤ ਨਹੀਂ । ਇਸ ਲਈ ਮੈਂ ਆਪਣੇ ਕਮਰੇ ਵਿੱਚ ਹੀ ਵਰਕ ਆਊਟ ਕਰਦੀ ਹਾਂ। ਮੈਂ ਯੋਗਾ ਕਰਦੀ ਹਾਂ ਤਾਂ ਕਿ ਸਰੀਰ ਵਿੱਚ ਖੂਨ ਦਾ ਸੰਚਾਰ ਚੱਲਦਾ ਰਹੇ। ਮੈਂ ਆਪਣੀ ਡਾਈਟ ‘ਤੇ ਜਿ਼ਆਦਾ ਧਿਆਨ ਦਿੰਦੀ ਹਾਂ ਅਤੇ ਇਸ ਦੌਰਾਨ ਮੈਂ ਜਿ਼ਆਦਾ ਫ਼ਲ ਖਾਂਦੀ ਹਾਂ । ਮੇਰੀ ਸੱਟ ਠੀਕ ਹੋ ਚੁੱਕੀ ਹੈ ਅਤੇ ਹੁਣ ਮੈਂ ਫਿੱਟ ਹਾਂ । ਬੱਸ ਇਹ ਸੋਚ ਰਹੀ ਹਾਂ ਕਿ ਖੁਦ ਨੂੰ ਫਿੱਟ ਰੱਖਣਾ ਤਾਂ ਕਿ ਲੌਕਡਾਊਨ ਹੱਟਦੇ ਹੀ ਉਲੰਪਿਕ ਦੀਆਂ ਤਿਆਰੀਆਂ ‘ਚ ਜੁੱਟ ਜਾਵਾਂ।
ਹਿਮਾ ਨੇ ਪਹਿਲੀ ਵਾਰ ਸਚਿਨ ਤੇਦੁਲਕਰ ਨੂੰ ਮਿਲਣ ਬਾਰੇ ਵੀ ਦੱਸਿਆ । ਉਸਨੇ ਕਿਹਾ ਕਿ ਸਚਿਨ ਮੇਰੇ ਰੋਲ ਮਾਡਲ ਹਨ। ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਉਹਨਾ ਨੂੰ ਦੇਖਿਆ ਤਾਂ ਮੈਂ ਰੋਣ ਲੱਗ ਪਈ ਸੀ । ਮੇਰੀ ਲਈ ਉਹ ਜਿੰਦਗੀ ਦਾ ਪਲ ਬਹੁਤ ਖੂਬਸੂਰਤ ਸੀ । ਆਪਣੇ ਰੋਲ ਮਾਡਲ ਨੂੰ ਮਿਲਣਾ ਹਰ ਕਿਸੇ ਲਈ ਖਾਸ ਹੁੰਦਾ ਹੈ।

Real Estate