ਅਦਾਕਾਰਾ ਪ੍ਰਣੀਤਾ ਸੁਭਾਸ ਨੇ 21 ਦਿਨਾਂ ‘ਚ 75 ਹਜ਼ਾਰ ਲੋਕਾਂ ਨੂੰ ਖਾਣਾ ਖੁਆਇਆ , ਖੁਦ ਕੁਕਿੰਗ ਵੀ ਕੀਤੀ

1091

ਫਿਲਮ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਵੀ ਮੁਸ਼ਕਿਲ ਸਮੇਂ ‘ਚ ਲੋਕਾਂ ਦਾ ਆਪਣੇ ਤਰੀਕੇ ਨਾਲ ਸਾਥ ਦੇ ਰਹੀਆਂ ਹਨ। ਸਾਊਥ ਸਿਨੇਮਾ ਨਾਲ ਜੁੜੀ ਅਦਾਕਾਰਾ ਪ੍ਰਣੀਤਾ ਸੁਭਾਸ਼ ਨੇ ਵੀ ਆਪਣੇ ਵੱਲੋਂ ਲੋੜਵੰਦਾਂ ਦੀ ਮੱਦਦ ਕਰਨ ਦੀ ਮੁਹਿੰਮ ਤੋਰੀ ਹੈ। ਉਸਨੇ 21 ਦਿਨਾਂ ਵਿੱਚ ਲਗਭਗ 75000 ਗਰੀਬਾਂ ਨੂੰ ਖਾਣਾ ਖੁਆਇਆ । ਹੋਰ ਤਾਂ ਹੋਰ ਉਸਨੇ ਖਾਣਾ ਬਣਾਉਣ ਅਤੇ ਪੈਕਿੰਗ ਕਰਨ ‘ਚ ਵੀ ਮੱਦਦ ਕੀਤੀ ।
ਜਲਦੀ ਹੀ ‘ਹੰਗਾਮਾ-2’ ਵਿੱਚ ਰਾਹੀਂ ਬਾਲੀਵੁੱਡ ‘ਚ ਦਸਤਕ ਦੇ ਰਹੀ ਪ੍ਰਣੀਤਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹ ਮਾਸਕ ਪਹਿਨ ਕੇ ਖਾਣਾ ਬਣਾਉਂਦੀ ਅਤੇ ਪੈਕ ਕਰਦੀ ਨਜ਼ਰ ਆ ਰਹੀ ਹੈ। ਉਹ ਆਪਣੀ ਟੀਮ ਨਾਲ ਰੋਜ਼ਾਨਾ ਲੋੜਵੰਦਾਂ ਲਈ ਖਾਣਾ ਵੰਡਣ ਦਾ ਕੰਮ ਕਰ ਰਹੀ ਹੈ।
ਇਸ ਤੋਂ ਪਹਿਲਾਂ ਵੀ ਉਹ ਰਾਸ਼ਨ ਵੰਡਣ ਅਤੇ ਫੰਡ ਇਕੱਠਾ ਕਰਨ ‘ਚ ਵੀ ਲੋੜਵੰਦਾਂ ਦੀ ਸਹਾਇਤਾ ਕਰ ਚੁੱਕੀ ਹੈ।

Real Estate