‘ਵਾਹਿਗੁਰੂ ਬਾਬਾ’ ਦਾ ਅਕਾਲ ਚਲਾਣਾ

1003

ਇੰਗਲੈਂਡ ਵਿੱਚ ‘ਵਾਹਿਗੁਰੂ ਬਾਬਾ’ ਕਰਕੇ ਜਾਣੇ ਜਾਂਦੇ ਵੈਟਰਨ ਐਥਲੀਟ ਅਮਰੀਕ ਸਿੰਘ (89) ਦਾ 22 ਅਪ੍ਰੈਲ ਨੂੰ ਬਰਮਿੰਘਮ ਵਿੱਚ ਅਕਾਲ ਚਲਾਣਾ ਹੋ ਗਿਆ । ਸਿਟੀ ਹਸਪਤਾਲ ਦੇ ਡਾਕਟਰ ਉਸਦੇ ਆਖਰੀ ਸ਼ਬਦਾਂ ਨੂੰ ਸਮਝਣ ਦੀ ਕੋਸਿ਼ਸ਼ ਕਰਦੇ ਸਨ ਅਤੇ ਉਸਦਾ ਹਰੇਕ ਵਾਕ’ “ਵਾਹਿਗੁਰੂ” ਨਾਲ ਖਤਮ ਹੁੰਦਾ ਸੀ।
ਅਮਰੀਕ ਸਿੰਘ ਦੇ ਪੋਤੇ ਪਮਨ ਸਿੰਘ ਨੇ ਦੱਸਿਆ ਕਿ ਮੇਰੇ ਦਾਦਾ ਜੀ ਹਰੇਕ ਸਮੇਂ ਵਾਹਿਗੁਰੂ ਵਾਹਿਗੁਰੂ ਕਰਦੇ ਰਹਿੰਦੇ ਸਨ ਅਤੇ ਉਹਨਾਂ ਦੀ ਸਮਾਜ ਵਿੱਚ ਪਛਾਣ ‘ਵਾਹਿਗੁਰੂ ਬਾਬਾ’ ਨਾਲ ਹੀ ਬਣੀ ਹੋ ਗਈ ਸੀ।

ਅਮਰੀਕਸਿੰਘ ਨੇ ਆਪਣੇ 650 ਤੋਂ ਵੱਧ ਮੈਡਲ ਇਕੱਠੇ ਕੀਤੇ ਜੋ ਕਿ ਉਸਨੇ ਪੂਰੀ ਦੁਨੀਆਂ ਵਿੱਚ ਜਿੱਤੇ, ਜਿਸ ਵਿੱਚ ਘੱਟੋ ਘੱਟ ਸੌ ਮੈਰਾਥਨ ਸ਼ਾਮਲ ਹਨ।

Real Estate