ਮੋਹਾਲੀ ਪੁਲਸ ਨੇ ਮੁਕਾਬਲੇ ਤੋਂ ਬਾਅਦ ਹਰਿਆਣਾ ਦੇ ਰਾਮਗੜ ਤੋਂ ਫੜੇ ਚਾਰ ਗੈਂਗਸਟਰ

721

ਮੁਕਾਬਲੇ ‘ਚ ਗੋਲੀ ਲੱਗਣ ਕਾਰਨ ਪੁਲਸ ਦਾ ਹੌਲਦਾਰ ਹੋਇਆ ਜਖਮੀ
ਚੰਡੀਗੜ, 26 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਚਕੂਲਾ ਨੇੜੇ ਪਿੰਡ ਰਾਮਗੜ ‘ਚ ਉਸ ਸਮੇਂ ਸਨਸ਼ਨੀ ਫੈਲ ਗਈ, ਜਦੋਂ ਪਿੰਡ ਵਿੱਚ ਅਚਾਨਕ ਗੋਲੀਬਾਰੀ ਹੋਣ ਲੱਗੀ। ਕੋਰੋਨਾ ਕਾਰਨ ਘਰਾਂ ਵਿੱਚ ਬੰਦ ਲੋਕਾਂ ਜਦ ਤੱਕ ਗੱਲ ਦੀ ਸਮਝ ਪੈਂਦੀ, ਉਦੋਂ ਤੱਕ ਪੁਲਸ ਤੇ ਗੈਂਗਸਟਰਾਂ ਦਰਮਿਆਨ ਗੋਲੀਬਾਰੀ ਵਿੱਚ ਪੁਲਸ ਦਾ ਇੱਕ ਹੌਲਦਾਰ ਜਖਮੀ ਹੋ ਚੁਕਿਆ ਸੀ ਅਤੇ ਪੁਲਸ ਨੇ ਪਿੰਡ ਵਿੱਚ ਲੁਕੇ ਚਾਰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ।  ਦਰਅਸਲ ਮੁਹਾਲੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਮਗੜ• ਨੇੜੇ ਚਾਰ ਗੈਂਗਸਟਰ ਲੁਕੇ ਹੋਏ ਹਨ। ਮੋਹਾਲੀ ਦੇ ਥਾਣਾ ਫੇਜ਼-8 ਦੇ ਐੱਸਐੱਚਓ ਦੀ ਅਗਵਾਈ ‘ਚ ਰਾਮਗੜ ਪੁਹੰਚੀ ਪੁਲਸ ਟੀਮ ਨੇ ਜਦੋਂ ਗੈਂਗਸਟਰਾਂ ਨੂੰ ਆਤਮਸਰਪਣ ਕਰਨ ਲਈ ਕਿਹਾ ਤਾਂ ਖ਼ੁਦ ਨੂੰ ਘਿਰਿਆ ਦੇਖ ਕੇ ਇਕ ਗੈਂਗਸਟਰ ਨੇ ਗੋਲ਼ੀ ਚਲਾ ਦਿੱਤੀ ਜੋ ਹੌਲਦਾਰ ਰਸਪ੍ਰੀਤ ਸਿੰਘ ਦੇ ਪੈਰ ਵਿੱਚ ਲੱਗੀ, ਪਰ ਪੁਲਸ ਨੇ ਇਸ ਗੋਲ਼ੀਬਾਰੀ ਬਾਵਜੂਦ ਉਥੇ ਲੁਕੇ ਚਾਰਾਂ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ। ਜਖਮੀ ਹੌਲਦਾਰ ਨੂੰ ਇਲਾਜ ਲਈ ਸੈਕਟਰ 32 ਦੇ ਜੀ.ਐਮ.ਸੀ.ਐਚ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਕਰਯੋਗ ਹੈ ਕਿ ਫੜੇ ਗਏ ਗੈਂਗਸਟਰਾਂ ਦੇ ਖਿਲਾਫ ਮੋਹਾਲੀ ਦੇ ਥਾਣਾ ਫੇਜ-8 ਵਿੱਚ ਹੱਤਿਆ ਦਾ ਕੇਸ ਦਰਜ ਹੈ, ਪਰ ਉਹਨਾਂ ਨੂੰ ਗ੍ਰਿਫਤਾਰ ਪੰਚਕੂਲਾ ਦੇ ਪਿੰਡ ਰਾਮਗੜ ਵਿੱਚੋਂ ਕੀਤਾ ਗਿਆ ਹੈ। ਇਸ ਲਈ ਗ੍ਰਿਫਤਾਰ ਕੀਤੇ ਗਹੇ ਗੈਂਗਸਟਰ ਪੰਜਾਬ ਪੁਲਸ ਮੋਹਾਲੀ ਦੀ ਹਿਰਾਸਤ ਵਿੱਚ ਰਹਿਣਗੇ ਜਾਂ ਹਰਿਆਣਾ ਪੁਲਸ ਪੰਚਕੂਲਾ ਦੇ ਹਵਾਲੇ ਕੀਤੇ ਜਾਣਗੇ? ਇਸ ਸਬੰਧੀ ਲਪੁਲਸ ਅਧਿਕਾਰੀ ਵੱਲੋਂ ਕਾਨੂੰਨੀ ਰਾਇ ਲਈ ਜਾ ਰਹੀ ਹੈ।

Real Estate