ਬਠਿੰਡਾ ਪੁਲੀਸ ਨੇ ਫੜਿਆ 60 ਲੋਕਾਂ ਨਾਲ ਭਰਿਆ ਟਰੱਕ

698

ਗਵਾਲੀਅਰ ਤੋਂ ਚੱਲਿਆ ਇੱਕ ਟਰੱਕ ਬਠਿੰਡਾ ਪੁਲੀਸ ਨੇ ਫੜਿਆ ਹੈ । ਇਸ ਵਿੱਚ 60 ਤੋਂ ਜਿ਼ਆਦਾ ਵਿਅਕਤੀ ਸਵਾਰ ਸਨ। ਜਦੋਂ ਪੂਰੇ ਦੇਸ਼ ਵਿੱਚ ਲੌਕਡਾਊਨ ਹੈ ਅਤੇ ਇਸ ਟਰੱਕ ਨੂੰ ਰਸਤੇ ਵਿੱਚ ਕਿਤੇ ਵੀ ਨਹੀਂ ਰੋਕਿਆ , ਜਿਸ ਕਾਰਨ ਹੁਣ ਦੇਸ ਦੇ ਪੁਲੀਸ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਹੋ ਗਏ ਹਨ।
ਟਰੱਕ ਵਿੱਚ ਸਾਰੇ ਵਿਅਕਤੀਆਂ ਦਿਹਾੜੀਦਾਰ ਹਨ ਅਤੇ ਜਿੰਨ੍ਹਾਂ ਨੂੰ ਪੰਜਾਬ ‘ਚ ਵੱਖ- ਵੱਖ ਟਿਕਾਣਿਆਂ ‘ਤੇ ਪਹੁੰਚਾਉਣ ਬਦਲੇ 2500 -3000 ਰੁਪਏ ਪ੍ਰਤੀ ਵਿਅਕਤੀ ਸੌਦਾ ਤਹਿ ਕੀਤਾ ਸੀ ।
ਫਿਲਹਾਲ , ਟਰੱਕ ਸਮੇਤ ਸਾਰੇ ਸਵਾਰਾਂ ਨੂੰ ਪੁਲੀਸ ਸਟੇਸ਼ਨ ਲਿਜਾਇਆ ਗਿਆ ਹੈ।

ਟਰੱਕ ਵਿੱਚ ਸਵਾਰ ਵਿਅਕਤੀਆਂ ਵਿੱਚੋਂ ਕੋਈ ਤਾਂ ਕਿਤੇ ਮਜਦੂਰੀ ਕਰਦਾ ਸੀ ਅਤੇ ਕੋਈ ਕੰਬਾਈਨ ਆਦਿ ‘ਤੇ ਡਰਾਈਵਰ ਸੀ , ਲੌਕਡਾਊਨ ਕਾਰਨ ਜਿ਼ਆਦਾਤਰ ਲੋਕ ਗਵਾਲੀਅਰ ਵਿੱਚ ਫਸੇ ਹੋਏ ਸਨ। ਉੱਥੇ ਹੀ ਇੱਕ ਟਰੱਕ ਦੇ ਮਾਲਕ ਨੇ ਇਹਨਾਂ ਸਾਰਿਆਂ ਤੋਂ ਪੰਜਾਬ ਪਹੁੰਚਾਉਣ ਬਦਲੇ 2500 ਤੋਂ 3000 ਰੁਪਏ ਪ੍ਰਤੀ ਵਿਅਕਤੀ ਸੌਦਾ ਤਹਿ ਕੀਤਾ ਸੀ। ਉਹ ਬਠਿੰਡਾ ਤੱਕ ਬਿਨਾ ਕਿਸੇ ਰੋਕ ਟੋਕ ਦੇ ਪਹੁੰਚ ਗਏ। ਪਰ ਜਦੋਂ ਹੀ ਬਠਿੰਡਾ ਦੇ ਐਂਟਰੀ ਪੁਆਇੰਟ ਕੋਲੇ ਕੁਝ ਵਿਅਕਤੀ ਟਰੱਕ ਵਿੱਚੋਂ ਉਤਰਨ ਲੱਗੇ ਤਾਂ ਉੱਥੇ ਖੜ੍ਹੇ ਲੋਕਾਂ ਨੇ ਪੁੱਛਗਿੱਛ ਕਰਨ ਮਗਰੋਂ ਪੁਲੀਸ ਨੂੰ ਬੁਲਾ ਲਿਆ ਤਾਂ ਇਹ ਕਹਾਣੀ ਸਾਹਮਣੇ ਆਈ ।
ਬਾਕੀ ਵੇਰਵਿਆਂ ਦਾ ਇੰਤਜ਼ਾਰ ਹੈ।

Real Estate