ਡੇਰਾ ਬਿਆਸ ‘ਚ ਮੰਡ ਸੇਵਾ ਲਈ ਸੰਗਤਾਂ ਦੀਆਂ ਬੱਸਾਂ ਜਾਣ ‘ਤੇ ਨਹੀਂ ਕੋਈ ਰੋਕ ?

1401

ਬਰਨਾਲਾ, 26 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਭਰ ‘ਚ ਹੋਏ ਲਾਕ ਡਾਊਨ ਅਤੇ ਪੰਜਾਬ ਵਿੱਚ ਲਗਾਏ ਗਏ ਕਰਫਿਊ ਵਿੱਚ ਕੁਝ ਚੋਣਵੇਂ ਡੇਰਿਆਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਛੂਟ ਦਿੱਤੀ ਹੋਈ ਹੈ, ਜਿਸ ਦਾ ਖੁਲਾਸਾ ਪਿਛਲੇ ਦਿਨੀ ਧਨੌਲਾ ਤੋਂ ਡੇਰਾ ਬਿਆਸ ਵਿਖੇ ਕਾਰਸੇਵਾ (ਮੰਡ ਸੇਵਾ) ਲਈ ਜਾਣ ਵਾਲੀ ਸਰਧਾਲੂ ਦੀ ਇੱਕ ਬੱਸ ਸਮੇਂ ਦੀ ਰਵਾਨਾਗੀ ਮੌਕੇ ਹੋਇਆ। ਹੋਇਆ ਇਹ ਕਿ ਧਨੌਲਾ ਮੰਡੀ ਤੋ ਇੱਕ ਪ੍ਰਾਈਵੇਟ ਟਰਾਂਸਪੋਰਟ ਕੰਪਨੀ ਆਰ ਟੀ ਸੀ (ਰਾਈਆ ਟਰਾਂਸਪੋਰਟ ਕੰਪਨੀ) ਦੀ ਬੱਸ ਸਰਧਾਲੂ ਨੂੰ ਲੈ ਕੇ ਡੇਰਾ ਬਿਆਸ ਲਈ ਰਵਾਨਾ ਹੋਈ, ਜਿਸ ਦਾ ਪਤਾ ਲੱਗਦਿਆਂ ਥਾਣਾ ਧਨੌਲਾ ਦੀ ਪੁਲਸ ਨੇ ਬਰਨਾਲਾ ਪੁਲਸ ਨੂੰ ਸੂਚਿਤ ਕੀਤਾ ਤਾਂ ਦੇਰ ਰਾਤ ਬਰਨਾਲਾ ਪੁਲਸ ਨੇ ਸੇਖਾ ਕੈਂਚੀਆਂ ਦੇ ਨਜਦੀਕ ਇਸ ਬੱਸ ਨੂੰ ਰੋਕ ਲਿਆ ਅਤੇ ਜਦੋਂ ਪੁਲਸ ਵੱਲੋਂ ਇਸ ਦੀ ਚੈਕਿੰਗ ਕੀਤੀ ਗਈ ਤਾਂ ਬੱਸ ਵਿੱਚ ਸਵਾਰ ਸਰਧਾਲੂਆਂ ਨੇ ਜਿ਼ਲਾ ਪ੍ਰਸਾਸਨ ਵੱਲੋ ਦਿੱਤੇ ਕਰਫਿਊ ਪਾਸ ਦਿਖਾ ਦਿੱਤੇ, ਜਿਸ ‘ਤੇ ਪੁਲਸ ਵੱਲੋਂ ਇਸ ਬੱਸ ਨੂੰ ਅੱਗੇ ਲਈ ਰਵਾਨਾ ਕਰ ਦਿੱਤਾ। ਇਸ ਸਬੰਧੀ ਜਦੋਂ ਬਰਨਾਲਾ ਦੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸਿ਼ਸ ਕੀਤੀ ਗਈ ਤਾਂ ਉਹਨਾਂ ਨੇ ਇਸ ਦਾ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਤਰਾਂ ਧਨੌਲਾ ਦੀ ਤਰਾਂ ਡੇਰਾ ਬਿਆਸ ਵਿਖੇ ਸੇਵਾ ਕਰਨ ਲਈ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਕਿੰਨੀਆਂ ਬੱਸਾਂ ਗਈਆਂ ਜਾਂ ਰੋਜ਼ਾਨਾ ਜਾ ਰਹੀਆਂ ਹਨ ?, ਡੇਰਾ ਬਿਆਸ ਵਿੱਚ ਇਸ ਸਮੇਂ ਕਿੰਨੀ ਸੰਗਤ ਇੱਕਠੀ ਹੈ ? ਕੀ ਡੇਰਾ ਬਿਆਸ ਨੂੰ ਸੰਗਤ ਇੱਕਠੀ ਕਰਨ ਤੋਂ ਕੋਈ ਵਿਸ਼ੇਸ ਛੂਟ ਦਿੱਤੀ ਗਈ ਹੈ, ਇਸ ਦਾ ਜਵਾਬ ਕੌਣ ਦੇਵੇਗਾ ? ਜਿਕਰਯੋਗ ਹੈ ਕਿ ਰਾਧਾ ਸੁਆਮੀ ਡੇਰਾ ਬਿਆਸ ਵਿੱਚ ਬਿਆਸ ਦਰਿਆ ਦਾ ਰੁੱਖ ਮੋੜ ਕੇ ਵੱਡੀ ਪੱਧਰ ‘ਤੇ ਖੇਤੀਯੋਗ ਜਮੀਨ ਤਿਆਰ ਕੀਤੀ ਗਈ ਹੈ, ਜਿਸ ‘ਤੇ ਵੱਖ ਵੱਖ ਫਸਲਾਂ ਦੀ ਖੇਤੀ ਹੁੰਦੀ ਹੈ। ਇਸ ਜਮੀਨ ਵਿੱਚ ਸੌ-ਸੌ ਜਾਂ ਦੋ ਦੋ ਸੌ ਏਕੜ ਦੇ ਫਾਰਮ ਹਾਊਸ (ਮੰਡ) ਬਣਾਏ ਹੋਏ, ਜਿਹਨਾਂ ਦਾ ਨਾਮ ਪੰਜਾਬ ਦੇ ਜਿਲਿਆਂ ਅਨੁਸਾਰ ਮੰਡ (ਮੰਡ) ਰੱਖਿਆ ਹੋਇਆ ਹੈ, ਮਸਲਨ ਸੰਗਰੂਰ ਮੰਡ, ਪਟਿਆਲਾ ਮੰਡ, ਲੁਧਿਆਣਾ ਮੰਡ ਆਦਿ। ਇਹਨਾਂ ਸਾਰੇ ਮੰਡਾਂ ਵਿੱਚ ਉਕਤ ਜਿਲਿਆਂ ਦੀ ਸੰਗਤ ਹੀ ਫਸਲਾਂ ਦੀ ਸਾਂਭ ਸੰਭਾਲ ਅਤੇ ਵਢਾਈ ਕਟਾਈ ਦਾ ਕੰਮ ਕਰਦੀ ਹੈ। ਹੁਣ ਜਦੋਂ ਕਣਕ ਦੀ ਵਾਢੀ ਦਾ ਸੀ਼ਜਨ ਹੈ ਤਾਂ ਇਹਨਾਂ ਜਿਲੇਵਾਰ ਮੰਡਾਂ ਵਿੱਚ ਪੰਜਾਬ ਵਿੱੱਚੋਂ ਵੱਡੀ ਪੱਧਰ ‘ਤੇ ਸੰਗਤ ਕਾਮਿਆਂ ਦੇ ਰੂਪ ਵਿੱਚ ਡੇਰਾ ਬਿਆਸ ਅੰਦਰ ਹੋ ਸਕਦੀ ਹੈ, ਪਰ ਡੇਰਾ ਬਿਆਸ ਦੇ ਪ੍ਰਬੰਧਕਾਂ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਦੇ ਇਸਾਰੇ ‘ਤੇ ਜਿਲਾ ਪ੍ਰਸਾਸਨ ਸੰਗਤਾਂ ਨੂੰ ਕਰਫਿਊ ਪਾਸ ਦੇ ਕੇ ਡੇਰਾ ਬਿਆਸ ਵੱਲ ਤੋਰ ਰਿਹਾ ਹੈ। ਇਸ ਦਾ ਖੁਲਾਸਾ ਧਨੌਲਾ ਤੋਂ ਡੇਰਾ ਬਿਆਸ ਵੱਲ ਰਵਾਨਾ ਹੋਈ ਸੰਗਤ ਦੀ ਭਰੀ ਬੱਸ ਤੋਂ ਹੋ ਰਿਹਾ ਹੈ।

Real Estate