ਲੌਕ ਡਾਊਨ ‘ਤੇ ਸਿਆਸਤ – ਪ੍ਰਸ਼ਾਂਤ ਕਿਸ਼ੋਰ ‘ਤੇ ਸਮਾਨ ਵਾਲੇ ਜਹਾਜ਼ ‘ਚ ਕੋਲਕਾਤਾ ਗਿਆ !

ਪਟਨਾ- ਰਾਜਨੀਤਕ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਉਪਰ ਐਨਡੀਏ ਦੇ ਨੇਤਾਵਾਂ ਨੇ ਲੌਕਡਾਊਨ ਦੇ ਦੌਰਾਨ ਕਾਰਗੋ ਜਹਾਜ਼ ਵਿੱਚ ਦਿੱਲੀ ਤੋਂ ਕੋਲਕਾਤਾ ਜਾਣ ਦਾ ਦੋਸ਼ ਲਾਇਆ ਹੈ। ਸਰਕਾਰ ਅਤੇ ਹਵਾਬਾਜ਼ੀ ਅਧਿਕਾਰੀਆਂ ਦੇ ਨਿਰਦੇਸ਼ ‘ਤੇ ਦਿੱਲੀ , ਕੋਲਕਾਤਾ ਅਤੇ ਗੁਹਾਟੀ ਏਅਰਪੋਰਟ ਦੀ 72 ਘੰਟਿਆਂ ਦੀ ਸੀਸੀਟੀਵੀ ਫੁਟੇਜ ਫਰੋਲੀ ਗਈ , ਤਾਂਕਿ ਦੋਸ਼ਾਂ ਦੀ ਜਾਚ ਕੀਤੀ ਜਾ ਸਕੇ। ਪਿਛਲੇ ਤਿੰਨ ਦਿਨਾਂ ਦੇ ਵਿੱਚ ਦਿੱਲੀ ਅਤੇ ਕੋਲਕਾਤਾ ਵਿਚਾਲੇ 9 ਫਲਾਈਟਸ ਗਈਆਂ ਹਨ। ਐਵੀਏਸ਼ਨ ਅਧਿਕਾਰੀਆਂ ਨੇ ਏਅਰ ਇੰਡੀਆ, ਸਪਾਈਸ ਜੈੱਟ ਅਤੇ ਬਲੂ ਡਾਰਟ ਵਰਗੀਆਂ ਐਵੀਏਸ਼ਨ ਕੰਪਨੀਆਂ ਤੋਂ ਉਡਾਣਾਂ ਦੇ ਸਬੰਧ ਵਿੱਚ ਜਾਣਕਾਰੀ ਮੰਗੀ ਹੈ।
ਰਿਪੋਰਟਸ ਦੇ ਮੁਤਾਬਿਕ , ਲੌਕਡਾਊਨ ਉਪਰ ਕੇਂਦਰ ਸਰਕਾਰ ਨਾਲ ਟਕਰਾਅ ਦੇ ਵਿਚਾਲੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਕੋਲਕਾਤਾ ਬੁਲਾਇਆ ਸੀ । ਪਤਾ ਲੱਗਿਆ ਕਿ ਪ੍ਰਸ਼ਾਂਤ ਕਾਰਗੋ ਫਲਾਈਟ ਨਾਲ ਕੋਲਕਾਤਾ ਪਹੁੰਚੇ ਅਤੇ ਸੋਸ਼ਲ ਮੀਡੀਆ , ਇਲੈਕਟ੍ਰੋਨਿਕ ਮੀਡੀਆ ਉਪਰ ਚੱਲ ਰਹੀ ਖ਼ਬਰਾਂ ਦੀ ਨਿਗਰਾਨੀ ਦੇ ਨਾਲ ਹੀ ਵਿਰੋਧੀ ਪਾਰਟੀਆਂ ਅਤੇ ਮੀਡੀਆ ਚੈਨਲਜ਼ ਦੇ ਦੋਸ਼ਾਂ ਬਾਰੇ ਜਵਾਬੀ ਕਾਰਵਾਈ ਦੀ ਰਣਨੀਤੀ ਤਿਆਰ ਕਰਨਗੇ।
ਜਦਯੂ ਨੇਤਾ ਡਾ: ਅਜਯ ਆਲੋਕ ਨੇ ਕਿਹਾ , ‘ਇੱਕ ਤੋਂ ਇੱਕ ਦੁਰਲੱਭ ਜੀਵ ਇਸ ਪ੍ਰਿਥਵੀ ‘ਤੇ ਮੌਜੂਦ ਹੈ। ਕਾਰਗੋ ਜਹਾਜ਼ ਨਾਲ ਡਾਕਟਰ , ਨਰਸ , ਪੈਰਾਮੈਡੀਕਲ, ਮਾਸਕ, ਸੈਨੇਟਾਈਜਰ , ਵੈਂਟੀਲੇਟਰ ਅਤੇ ਹੋਰ ਜਰੂਰੀ ਸਮਾਨ ਮੰਗਵਾਉਂਦੇ ਹਨ। ਮਮਤਾ ਬੈਨਰਜੀ ਨੇ ਐਨਾ ਭਾਰੀ ਸਮਾਨ ਮੰਗਵਾਇਆ। ਪ੍ਰਸ਼ਾਂਤ ਨੂੰ ਸ਼ਰਮ ਆਉਣੀ ਚਾਹੀਦੀ । ਲੌਕਡਾਊਨ ਵਿੱਚ ਅਜਿਹੀ ਉਲੰਘਣਾ ਸੋਚੀ ਵੀ ਨਹੀਂ ਜਾ ਸਕਦੀ । ਕਾਰਗੋ ਪਲੇਨ ਨਾਲ ਆਦਮੀ ਕਿਵੇਂ ਚਲਾ ਗਿਆ ? ਕਿਉਂ ਉਹ ਕੋਲਕਾਤਾ ਵਿੱਚ ਬਿਮਾਰੀ ਫੈਲਾਉਣ ਗਏ ? ਪੀਕੇ ਤਾਂ ਬਿਹਾਰ ਵਿੱਚ ਡੇਢ ਲੱਖ ਲੋਕਾਂ ਨੂੰ ਖਾਣਾ ਖਵਾਉਣ ਦੀ ਗੱਲ ਕਰਦੇ ਸਨ।
ਭਾਜਪਾ ਬਿਹਾਰ ਦੇ ਬੁਲਾਰੇ ਨਿਖਿਲ ਆਨੰਦ ਨੇ ਕਿਹਾ , ‘ ਪੀਕੇ ਲੌਕ ਡਾਊਨ ਵਿੱਚ ਕਾਰਗੋ ਫਲਾਈਟ ਵਿੱਚ ਲੁਕ ਕੇ ਕੋਲਕਾਤਾ ਗਏ । ਪ੍ਰਸ਼ਾਂਤ ਦੀ ਯਾਤਰਾ ਦਾ ਬਿਊਰਾ ਜਨਤਕ ਕੀਤਾ ਜਾਵੇ। ਇਸ ਕਰੋਨਾ ਦੇ ਕਹਿਰ ਦੇ ਦੌਰ ਵਿੱਚ ਲੌਕਡਾਊਨ ਦੇ ਵਿਚਕਾਰ ਪ੍ਰਸ਼ਾਂਤ ਨੂੰ ਕਾਰਗੋ ਦੀ ਯਾਤਰਾ ਕਰਨ ਦੀ ਆਗਿਆ ਕਿਸਨੇ ਦਿੱਤੀ ?
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ‘ ਦੋਸ਼ ਲਾਉਣ ਵਾਲੇ ਸਚਾਈ ਸਾਬਿਤ ਕਰਨ । ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ। ਹਵਾਬਾਜ਼ੀ ਵਿਭਾਗ ਅਤੇ ਐਵੀਏਸ਼ਨ ਕੰਟਰੋਲ ਕਰਨ ਵਾਲਾ ਡਾਇਰੈਕਟਰ ਜਨਰਲ ਆਫ ਸਿਵਿਲ ਐਵੀਏਸ਼ਨ, ਦੋਨੇ ਕੇਂਦਰ ਸਰਕਾਰ ਦੇ ਕੰਟਰੋਲ ਵਿੱਚ ਹਨ। ਜੇ ਮੈਂ ਕਾਰਗੋ ਪਲੇਨ ‘ਚ ਯਾਤਰਾ ਕੀਤੀ ਹੈ ਤਾਂ ਜਦੋ ਚਾਹੁੰਣ ਪੂਰਾ ਬਿਊਰਾ ਲੋਕਾਂ ਦੇ ਸਾਹਮਣੇ ਰੱਖ ਸਕਦੇ ਹਨ। ਜੇ ਉਹਨਾਂ ਦੇ ਦੋਸ਼ ਸੱਚ ਸਾਬਿਤ ਹੋਏ ਤਾਂ ਮੈਂ ਜਨਤਕ ਜੀਵਨ ਤੋਂ ਸੰਨਿਆਸ ਲੈ ਲਵਾਂਗਾ, ਨਹੀਂ ਸਾਬਿਤ ਹੋਏ ਤਾਂ ਭਾਜਪਾ ਅਤੇ ਜਦਯੂ ਦੇ ਨੇਤਾਵਾਂ ਨੂੰ ਦੇਸ ਦੀ ਜਨਤਾ ਤੋਂ ਮਾਫ਼ੀ ਮੰਗਣੀ ਚਾਹੀਦੀ ।

Real Estate