ਲੌਕਡਾਊਨ ‘ਚ ਖੁੱਲ੍ਹ ਪਰ ਸ਼ਰਤਾਂ ਲਾਗੂ

674

ਕਰੋਨਾ ਵਾਇਰਸ ਦੀ ਰੋਕਥਾਮ ਦੇ ਲਈ ਦੇਸ ਭਰ ਵਿੱਚ ਲਗਾਏ ਲੌਕਡਾਊਨ ਵਿੱਚ ਹੁਣ ਸਰਕਾਰ ਹੌਲੀ ਹੌਲੀ ਢਿੱਲ ਦੇ ਰਹੀ ਹੈ। ਇਸੇ ਦੌਰਾਨ ਸੁੱਕਰਵਾਰ ਦੇਰ ਰਾਤ ਗ੍ਰਹਿ ਮੰਤਰਾਲੇ ਨੇ ਹੁਕਮ ਜਾਰੀ ਕਰਕੇ ਸ਼ਨੀਵਾਰ ਤੋਂ ਦੇਸ ਵਿੱਚ ਰਜਿਸਟਰਡ ਦੁਕਾਨਾਂ ਨੂੰ ਕੁਝ ਸ਼ਰਤਾਂ ਨਾਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।
ਇਹ ਛੁਟ ਸਿਰਫ਼ ਉਹਨਾ ਦੁਕਾਨਾਂ ਨੂੰ ਮਿਲੇਗੀ ਜਿਹੜੀਆਂ ਨਗਰ ਨਿਗਮ ਅਤੇ ਨਗਰਪਾਲਿਕਾ ਦੀ ਸੀਮਾ ਵਿੱਚ ਨਹੀਂ ਆਉਂਦੀਆਂ । ਸ਼ਹਿਰੀ ਖੇਤਰ ਵਿੱਚ ਸ਼ਾਪਿੰਗ ਮਾਲ ਅਤੇ ਕੰਪਲੈਕਸ ਨਹੀਂ ਖੁੱਲ੍ਹਣਗੇ। ਹਾਲਾਂਕਿ, ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀ ਸੀਮਾ ਵਿੱਚ ਆਉਣ ਵਾਲੇ ਰਿਹਾਇਸ਼ੀ ਕੰਪਲੈਕਸ ਅਤੇ ਨੇੜਲੀਆਂ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ ।
ਗ੍ਰਹਿ ਮੰਤਰਾਲੇ ਨੇ ਆਪਣੇ ਹੁਕਮ ਵਿੱਚ ਕੁਝ ਸ਼ਰਤਾਂ ਵੀ ਰੱਖੀਆਂ ਹਨ, ਇਸ ਮੁਤਾਬਿਕ ਸਾਰੀਆਂ ਦੁਕਾਨਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ ਵਿੱਚ ਸਥਾਪਤਾ ਕਾਨੂੰਨ ਦੇ ਤਹਿਤ ਰਜਿਸਟਰਡ ਹੋਣੀਆਂ ਚਾਹੀਦੀਆਂ । ਇਹਨਾਂ ਦੁਕਾਨਾਂ ਵਿੱਚ 50 ਫੀਸਦੀ ਸਟਾਫ ਹੀ ਕੰਮ ਕਰਨ ਦਿੱਤਾ ਜਾਵੇ ।
ਜਿਸ ਮੁਤਾਬਿਕ ਹੁਣ ਦੁੱਧ , ਫਲ , ਰਾਸ਼ਨ ਵਰਗੇ ਜਰੂਰੀ ਸਮਾਨ ਦੀਆਂ ਦੁਕਾਨਾਂ ਵੀ ਖੁੱਲ੍ਹ ਸਕਣਗੀਆਂ ਹਾਲਾਂਕਿ ਸ਼ਰਤਾਂ ਲਾਗੂ ਰਹਿਣਗੀਆਂ।
ਨਿਯਮਾਂ ਦੇ ਤਹਿਤ ਸੋਸ਼ਲ ਡਿਸਟੈਸਿੰਗ ਦਾ ਪਾਲਣ ਕਰਨਾ ਜਰੂਰੀ ਹੋਵੇਗਾ। ਕਿਸੇ ਵੀ ਦੁਕਾਨ ਵਿੱਚ ਪਹਿਲਾਂ ਨਾਲੋਂ ਅੱਧਾ ਸਟਾਫ ਹੀ ਆ ਸਕੇਗਾ । ਹਰੇਕ ਨੂੰ ਮਾਸਕ ਪਾਉਣਾ ਜਰੂਰੀ ਹੋਵੇਗਾ।
ਬੇਸੱ਼ਕ ਇਹ ਖੁੱਲ੍ਹ ਸਾਰੇ ਦੇਸ਼ ਨੂੰ ਹੈ, ਪਰ ਜਿੰਨ੍ਹਾਂ ਸੂਬਿਆਂ ‘ਚ ਕਰਫਿਊ ਹੈ , ਉਸ ਬਾਰੇ ਫੈਸਲਾ ਸੂਬੇ ਦੀ ਸਰਕਾਰ ਨੇ ਕਰਨਾ ਹੈ। ਜਿੱਥੇ ਜਿੱਥੇ ਹੋਟਸਪਾਟ ਅਤੇ ਕੰਟੇਨਮੈਂਟ ਜੋਨ ਹੈ ਉੱਥੇ ਇਹ ਛੂਟ ਨਹੀਂ ਹੋਵੇਗੀ ।

Real Estate