ਭਾਸ਼ਾ ਤੇ ਲਿਪੀ

830

ਭਾਸ਼ਾ ਤੇ ਲਿਪੀ  : –  ਪ੍ਰਿੰਸੀਪਲ ਸਰਵਣ ਸਿੰਘ ਔਜਲਾ

ਕਿਸੇ ਠੀਕ ਕਹਾ ਹੈ ਕਿ ਭਾਸ਼ਾ ਕਿ ਕਲਬੂਤ ਵਾਂਗ ਹੈ ਤੇ ਲਿਪੀ ਉਸਦੀ ਜਾਨ ਹੈ ।ਸੰਖੇਪ ਵਿਚ ਇਹ ਕਹਿਣਾ ਬਣਦਾ ਹੈ ਕਿ ਕਿਸੇ ਭਾਸ਼ਾ ਦੇ ਪ੍ਰਗਟਾਅ ਲਈ ਧੁਨੀਆਂ ਹੁੰਂਦੀਆਂ ਨੇ ਤੇ ਇਹ ਧੁਨੀਆਂ ਦਾ ਲਿਖਤੀ ਸਰੂਪ ਲਿਪੀ ਹੁੰਦੀ ਹੈ ।ਪੰਜਾਬੀ ਦੀ ਲਿਪੀ ਗੁਰਮੁਖੀ ਸੰਪੂਰਨ ਲਿਪੀ ਮੰਨੀ ਜਾਂਦੀ ਹੈ । ਗੁਰਮੁਖੀ ਨੂੰ ਸਿਖ ਧਰਮ ਨਾਲ ਜੋੜਕੇ ਹਿੰਦੂ ਤੇ ਮੁਸਲਮਾਨ ਇਸਦੀ ਵਿਰੋਧਤਾ ਕਰਦੇ ਰਹੇ ਹਨ । ਮੁਸਲਮਾਨ ਪੰਜਾਬੀ ਨੂੰ ਫਾਰਸੀ/ਅਰਬੀ ਲਿਪੀ ਵਿਚ ਲਿਖਣਾ ਚਾਹੁੰਦੇ ਸਨ ਜਦਕਿ ਹਿੰਦੂ ਦੇਵਨਾਗਰੀ ਲਿਪੀ ਜਿਸ ਵਿਚ ਹਿੰਦੀ ਤੇ ਸੰਸਕ੍ਰਿਤ ਲਿਖੀ ਜਾਂਦੀ ਹੈ, ਪੰਜਾਬੀ ਲਈ ਸਹੀ ਲਿਪੀ ਮੰਨਦੇ ਰਹੇ ।ਉਰਦੂ ਵਾਲੀ ਲਿਪੀ ਵਿਚ ਪੰਜਾਬੀ ਵਾਲੀਆਂ ਙ ਞ ਣ ਵਾਲੀਆਂ ਧੁਨੀਆਂ ਲਈ ਕੋਈ ਅੱਖਰ ਨਹੀਂ ਤੇ ਨਾਹੀ ਉਰਦੂ,ਫ਼ਾਰਸੀ/ਅਰਬੀ ਵਿਚ ਕੋਈ ਧੁਨੀ ਹੈ, ਇਸ ਕਰਕੇ ਇਸ ਲਿਪੀ ਵਿਚ ਪੰਜਾਬੀ ਧੁਨੀਆਂ ਦਾ ਪ੍ਰਗਟਾਅ ਹੋ ਨਹੀਂ ਸਕਦਾ ।ਇਹੋ ਹਾਲ ਦੇਵਨਾਗਰੀ ਦਾ ਹੈ ।ਇਸ ਵਿਚ ਙ ਞ ਣ ਅੱਖਰ ਹਨ ਪਰ ਇਸ ਦੀਆਂ ਧੁਨੀਆਂ ਨਹੀਂ ।ਣ ਨੂੰ ਪੰਜਾਬੀ ਵਾਂਗ ਹਿੰਦੀ ਭਾਸ਼ਾ ਵਿਚ ਵਰਤਿਆ ਨਹੀਂ ਜਾਂਦਾ ਕੇਵਲ ਟਵਰਗ ਵਾਲੇ ਅੱਖਰਾਂ ਨਾਲ ਨਾਸਿਕ ਦੁਨੀ ਵਜੋਂ ਵਰਤੋਂ ਹੁੰਦੀ ਹੈ ।ਇਸੇ ਤਰਾਂ੍ਹ ਹੀ ਙ ਞ ਦੀ ਵਰਤੋਂ ਵੀ ਕਵਰਗ ਤੇ ਚਵਰਗ ਨਾਲ ਹੀ ਹੁੰਦੀ ਹੈ । ੜ ਕਿਸੇ ਵੀ ਅਰੀਆਈ ਭਾਸ਼ਾ ਵਿਚ ਹੈ ਨਹੀਂ ।ਇਹ ਪੂਰਬ ਆਰਿਆਈ ਲੋਕਾਂ ਦੀ ਭਾਸ਼ਾ ਦਾ ਪੰਜਾਬੀ ਨੇ ਸੰਭਾਲਿਆ ਹੋਇਆ ਸਰੂਪ ਹੈ ਜੋ ਆਰੀਆ ਲੋਕ ਇਸ ਨੂੰ ਦੱਖਣ ਵੱਲ ਧੱਕ ਨਹੀਂ ਸਕੇ । ਹਿੰਦੀ ਵਾਲੇ ਇਸ ਧੁਨੀ ਨੂ ਰ ਜਾਂ ਡ ਵਿਚ ਬਦਲਦੇ ਨੇ ।ਏਕ ਘਰੀ ਆਧੀ ਘਰੀ (ਗੁਰਬਾਣੀ ਵਿਚ ਦੂਜੀ ਘਰੀ ਘੜੀ ਲਿਖਿਆ ਹੋਇਆ ਜਦਕਿ ਕਬੀਰ ਬਾਣੀ ਵਿਚ ਘਰੀ ਹੀ ਹੈ ।)ਰੋਮਨ ਸਕ੍ਰਿਪਟ ਵੀ ਪੰਜਾਬੀ ਲਈ ਠੀਕ ਨਹੀਂ ਬੈਠਦੀ ।ਇਸ ਲਈ ਇਹੋ ਕਹਿਣਾ ਬਣਦਾ ਹੈ ਕਿ ਪੰਜਾਬੀ ਵਾਸਤੇ ਗੁਰਮੁਖੀ ਲਿਪੀ ਹੀ ਢੁਕਵੀ ਲਿਪੀ ਹੈ।ਮੈਂ ਆਪਣੇ ਬਚਪਨ ਵਿਚ ਗੀਤਾ,ਰਾਮਾਯਣ, ਹਨੂਮਾਨ ਨਾਟਕ ਗੁਰਮੁਖੀ ਲਿਪੀ ਵਿਚ ਪੜ੍ਹੇ ਹਨ ।ਇਸ ਲਈ ਕਿਹਾ ਜਾ ਸਕਦਾ ਹੈ ਕਿ ਹਿੰਦੀ ਲਈ ਵੀ ਗੁਰਮੁਖੀ ਲਿਪੀ ਹੀ ਸਹੀ ਲਿਪੀ ਹੈ ।

ਪ੍ਰਿੰਸੀਪਲ ਸਰਵਣ ਸਿੰਘ ਔਜਲਾ

Real Estate