ਬੇਟੀ ਬਣੀ ਮੱਦਦਗਾਰ – ਪਿਤਾ ਦੀ ਦੁਕਾਨ ਬੰਦ ਤਾਂ ਮਾਸਕ ਵੇਚ ਕੇ ਪਰਿਵਾਰ ਦਾ ਖਰਚ ਉਠਾ ਰਹੀ ਹੈ ਗੁਲਸ਼ਫ਼ਾ

893

ਮੁਰਾਦਾਬਾਦ ਦੀ ਇੱਕ ਧੀ ਆਪਣੇ ਛੋਟੇ ਛੋਟੇ ਕਦਮਾਂ ਨਾਲ ਪਰਿਵਾਰ ਦਾ ਖਰਚ ਉਠਾ ਰਹੀ ਹੈ। ਅਸਲ ‘ਚ ਲੌਕਡਾਊਨ ਕਾਰਨ ਉਸਦੇ ਦਰਜ਼ੀ ਪਿਤਾ ਦਾ ਕੰਮ ਬੰਦ ਹੋਇਆ ਤਾਂ ਉਹ ਮਾਸਕ ਬਣਾਉਣ ਲੱਗੇ। ਹੁਣ ਉਹਨਾਂ ਦੀ ਛੋਟੀ ਗੁਲਸਫ਼ਾ ਰੋਜ਼ ਸਵੇਰੇ ਅਤੇ ਸ਼ਾਮ ਘਰ ਵਿੱਚੋਂ ਸਾਈਕਲ ‘ਤੇ ਨਿਕਲ ਕੇ ਘਰ ਵਿੱਚ ਬਣਾਏ ਗਏ ਮਾਸਕ ਨੂੰ ਗਲੀ ਮੁਹੱਲਿਆਂ ਵਿੱਚ ਵੇਚ ਕੇ 50 ਤੋਂ 100 ਰੁਪਏ ਕਮਾ ਲੈਂਦੀ ਹੈ । ਇਸ ਦੌਰਾਨ ਉਹ ਕਰੋਨਾ ਨਾਲ ਜੰਗ ਲੜਦੇ ਯੋਧਿਆਂ ਨੂੰ ਮਾਸਕ ਦੇ ਦਿੰਦੀ ਹੈ, ਪਰ ਇਸਦੇ ਜਜਬੇ ਨੂੰ ਦੇਖ ਕੇ ਕੋਈ ਵੀ ਮੁਫ਼ਤ ਨਹੀਂ ਲੈਂਦਾ । ਗੁਲਸ਼ਫ਼ਾ 10 ਰੁਪਏ ਵਿੱਚ ਮਾਸਕ ਵੇਚਦੀ ਹੈ। ਉਸਦਾ ਤਿਰੰਗਾ ਮਾਸਕ ਸਭ ਤੋਂ ਜਿ਼ਆਦਾ ਵਿਕਦਾ ਹੈ।
ਮਝੋਲਾ ਥਾਣਾ ਖੇਤਰ ਵਿੱਚ ਮੀਨਾ ਨਗਰ ਦੀ ਰਹਿਣ ਵਾਲੇ ਇੰਤਜਾਰ ਹੁਸੈਨ ਦੀ ਧੀ ਹੈ ਗੁਲਸਫ਼ਾ 10 ਸਾਲ ਦੀ ਹੈ। ਲੌਕਡਾਊਨ ਕਾਰਨ ਟੇਲਰਿੰਗ ਦਾ ਕੰਮ ਠੱਪ ਹੈ। ਜਿਸ ਕਾਰਨ ਪਰਿਵਾਰ ਦੇ ਅੱਗੇ ਆਰਥਿਕ ਸੰਕਟ ਮੰਡਰਾਉਂਦੇ ਲੱਗੇ ਹਨ । ਪਰਿਵਾਰ ਦਾ ਪਾਲਨ ਪੋਸ਼ਣ ਕਰਨ ਦੇ ਲਈ ਇੰਤਜ਼ਾਰ ਹੂਸੈਨ ਆਪਣੀ ਪਤਨੀ ਅਤੇ ਦੋ ਬੇਟੀਆਂ ਦੇ ਨਾਲ ਘਰ ਵਿੱਚ ਮਾਸਕ ਬਣਾਉਂਦੇ ਹਨ। ਮਾਸਕ ਵੇਚਣ ਦਾ ਜਿੰਮਾ ਗੁਲਸਫ਼ਾ ਨੇ ਚੁੱਕਿਆ ਹੈ । ਉਹ ਸਵੇਰੇ ਸਾਈਕਲ ‘ਤੇ ਸਵਾਰ ਹੋ ਕੇ ਗਲੀਆਂ ‘ਚ ਨਿਕਲ ਜਾਂਦੀ ਹੈ।
ਗੁਲਸਫ਼ਾ ਨੇ ਕਿਹਾ , ‘ ਪਾਪਾ ਦਾ ਸਿਲਾਈ ਦਾ ਕੰਮ ਬੰਦ ਹੋ ਗਿਆ ਤਾਂ ਪਰਿਵਾਰ ਵਿੱਚ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ। ਪਾਪਾ, ਮੰਮੀ ਅਤੇ ਦੋ ਭੈਣਾਂ ਪਿਛਲੇ ਇੱਕ ਹਫ਼ਤੇ ਤੋਂ ਘਰ ਵਿੱਚ ਹੀ ਮਾਸਕ ਤਿਆਰ ਕਰ ਰਹੇ ਹਨ ਅਤੇ ਮੈਂ ਬਾਜ਼ਾਰ ਵਿੱਚ ਜਾ ਕੇ ਵੇਚਦੀ ਹਾਂ। ਇੱਕ ਮਾਸਕ 10 ਰੁਪਏ ਦਾ , ਪਰ ਜੋ ਕੋਈ 2 ਮਾਸਕ ਲੈਂਦਾ ਤਾਂ 15 ਰੁਪਏ ਵਿੱਚ ਵੇਚ ਦਿੰਦੀ ਹਾਂ ।

Real Estate