ਆਖਿਰ ਤੱਕ ਸਾਥ ਦੇਣ ਦੀ ਕਸਮ – ਕੱਲੀ ਹੀ ਪਤੀ ਲਾਸ਼ ਲੈ ਕੇ ਪਹੁੰਚੀ ਸ਼ਮਸ਼ਾਨ ਘਾਟ

883

ਭੋਪਾਲ – ਆਖਿਰੀ ਸਾਹ ਤੱਕ ਸਾਥ ਨਿਭਾਉਣ ਦੀ ਕਸ਼ਮ ਖਾਧੀ ਸੀ , ਪਰ ਬਿਮਾਰੀ ਕਾਰਨ ਪਤੀ ਸਾਥ ਛੱਡ ਗਏ , ਉਹ ਵੀ ਅਜਿਹੇ ਸਮੇਂ ਜਦੋਂ ਢਾਰਸ ਦੇਣ ਲਈ ਮੋਢੇ ‘ਤੇ ਹੱਥ ਰੱਖਣ ਵਾਲਾ ਕੋਈ ਨਹੀਂ ਸੀ । ਬੱਚੇ ਭੋਪਾਲ ਤੋਂ 45 ਕਿਮੀ: ਦੂਰ ਰਾੲਸੇਨ ਵਿੱਚ ਸਨ ਅਤੇ ਦਿਉਰ ਵੀ ਉਸੇ ਹਸਪਤਾਲ ਵਿੱਚ ਸੀ ਜਿੱਥੇ ਪਤੀ ਨੇ ਪ੍ਰਾਣ ਤਿਆਗੇ। ਅਜਿਹੇ ਸਮੇਂ ਉਸ ਨੇ ਹਿੰਮਤ ਨਹੀਂ ਹਾਰੀ ਆਪਣੇ ਸੁਹਾਗ ਦਾ ਫਰਜ਼ ਨਿਭਾਇਆ । ਜਦੋਂ ਚਾਰ ਮੋਢੇ ਨਾ ਮਿਲੇ ਤਾਂ ਇੱਕ ਸਹੇਲੀ ਨੂੰ ਨਾਲ ਲੈ ਕੇ ਐਬੂਲੈਂਸ ਵਿੱਚ ਵੀ ਪਾਲੀਥੀਨ ਵਿੱਚ ਲਪੇਟੀ ਪਤੀ ਦੀ ਲਾਸ਼ ਲੈ ਕੇ ਸ਼ਮਸ਼ਾਨ ਘਾਟ ਪਹੁੰਚੀ । ਜਿਹੜੇ ਹੱਥਾਂ ‘ਚ ਪਤੀ ਦੇ ਨਾਂਮ ਦੀ ਮਹਿੰਦੀ ਲਾਈ ਸੀ , ਉਹਨਾਂ ਹੱਥਾਂ ਨਾਲ ਪਤੀ ਨੂੰ ਚਿਖਾ ਨੂੰ ਅੱਗ ਦੇਣੀ ਪਈ।
ਇਹ ਕਹਾਣੀ ਰਾਇਸੇਨ ( ਮੱਧ ਪ੍ਰਦੇਸ ) ਅਮਿਤ ਅਗਰਵਾਲ ਅਤੇ ਉਸਦੀ ਪਤਨੀ ਵਰਸ਼ਾ ਦੀ ਹੈ । ਅਮਿਤ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ । ਆਪਣੇ ਬਾਪ ਨਾਲ ਟਿਫਿਨ ਸੈਂਟਰ ਚਲਾਉਣ ਵਾਲੇ ਅਮਿਤ ਦੀ ਬੁੱਧਵਾਰ ਨੂੰ ਸਿਹਤ ਖਰਾਬ ਹੋਈ । ਉਹਨੂੰ ਸਾਹ ਲੈਣ ‘ਚ ਔਖ ਮਹਿਸੂਸ ਹੋਈ ਤਾਂ ਜਿਲ੍ਹਾ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ। ਵੀਰਵਾਰ ਨੂੰ ਹਾਲਤ ਹੋਰ ਖਰਾਬ ਹੋਈ ਤਾਂ ਡਾਕਟਰਾਂ ਨੇ ਉਸਨੂੰ ਹਮੀਦਿਆ ਹਸਪਤਾਲ ‘ਚ ਭੇਜ ਦਿੱਤਾ । ਉੱਥੇ ਉਸਨੂੰ ਕੋਵਿਡ-19 ਵਾਰਡ ਵਿੱਚ ਰੱਖਿਆ ਗਿਆ । ਸੁੱਕਰਵਾਰ ਨੂੰ ਉਸਦੀ ਮੌਤ ਹੋ ਗਈ । ਸਹਿਕਾਰੀ ਬੈਂਕ ਰਾਇਸੇਨ ਵਿੱਚ ਕੰਮ ਕਰਦੀ ਵਰਸ਼ਾ ਉਦੋਂ ਇਕੱਲੀ ਸੀ । ਉਸਦਾ ਦਿਉਰ ਵੀ ਹਮੀਦਿਆ ਹਸਪਤਾਲ ਵਿੱਚ ਹੀ ਇਲਾਜ ਕਰਵਾ ਰਿਹਾ ਹੈ। ਲੌਕਡਾਊਨ ਕਾਰਨ ਪਰਿਵਾਰ ਬਾਕੀ ਮੈਂਬਰ ਉੱਥੇ ਮੌਜੂਦ ਨਹੀਂ ਸਨ । ਮਾਸੂਮ ਬੱਚੇ ਆਪਣੇ ਬਾਪ ਦੇ ਆਖ਼ਰੀ ਦਰਸ਼ਨ ਵੀ ਨਹੀਂ ਕਰ ਸਕੇ ।
ਵਰਸ਼ਾ ਨੇ ਆਪਣੇ ਪਤੀ ਦੀ ਦੇਹ ਘਰ ਲਿਜਾਣੀ ਚਾਹੀ , ਪਰ ਉਸਨੂੰ ਇਸਦੀ ਇਜ਼ਾਜਤ ਨਹੀਂ ਮਿਲੀ ਕਿਉਂਕਿ ਕਰੋਨਾ ਦੀ ਜਾਂਚ ਰਿਪਰੋਟ ਹਾਲੇ ਨਹੀਂ ਆਈ । ਕੋਈ ਹੋਰ ਰਸਤਾ ਨਾ ਦੇਖ ਕੇ ਵਰਸ਼ਾ ਨੇ ਖੁਦ ਹੀ ਪਤੀ ਦੀ ਅੰਤਿਮ ਵਿਦਾਈ ਦੇਣ ਦਾ ਫੈਸਲਾ ਕੀਤਾ । ਦੁਪਹਿਰ 2 ਵਜੇ ਐਂਬੂਲੈਂਸ ਵਿੱਚ ਪਤੀ ਦੀ ਦੇਹ ਲੈ ਕੇ ਇਕੱਲੀ ਹੀ ਸੁਭਾਸ਼ਨਗਰ ਸ਼ਮਸ਼ਾਨ ਘਾਟ ਪਹੁੰਚੀ । ਡਰਾਈਵਰ ਤੋਂ ਇਲਾਵਾ ਉਹਦੇ ਨਾਲ ਕੋਈ ਨਹੀਂ ਸੀ । ਵਿਸ਼ਰਾਮ ਘਾਟ ਦੇ ਤਿੰਨ ਹੋਰ ਕਰਮਚਾਰੀ ਮੱਦਦ ਲਈ ਅੱਗੇ ਆਏ। ਇਸੇ ਦੌਰਾਨ ਉਸਦੀ ਸਹੇਲੀ ਆਪਣੇ ਪਿਤਾ ਨਾਲ ਉੱਥੇ ਆ ਗਈ । ਵਰਸ਼ਾ ਨੇ ਲੜਖੜਾਉਂਦੇ ਕਦਮਾਂ ਨਾਲ ਪਤੀ ਨੂੰ ਅੰਤਿਮ ਵਿਦਾਈ ਦਿੱਤੀ ।
ਅਮਿਤ ਆਪਣੇ ਪਿਤਾ ਸੁਖਲਾਲ ਅਗਰਵਾਲ ਨਾਲ ਰਾਇਸੇਨ ਵਿੱਚ ਟਿਫਿਨ ਸੈਂਟਰ ਚਲਾਉਂਦੇ ਸਨ। ਲੌਕਡਾਊਨ ਦੌਰਾਨ ਉਹਨਾਂ ਨੇ ਨਪਾ ਦੇ ਸਹਿਯੋਗ ਨਾਲ ਜਰੂਰਤਮੰਦਾਂ ਅਤੇ ਪੁਲੀਸ ਕਰਮੀਆਂ ਨੂੰ ਭੋਜਨ ਉਪਲਬੱਧ ਕਰਾਉਣ ਦਾ ਕੰਮ ਮਿਲਿਆ ਸੀ। ਹੁਣ ਜਦੋਂ ਬਿਮਾਰੀ ਦਾ ਮਸਲਾ ਸਾਹਮਣੇ ਆਇਆ ਜਿਸ ਕਰਕੇ ਉਹਨਾਂ ਕੋਲੋਂ ਇਹ ਠੇਕਾ ਵੀ ਵਾਪਸ ਹੋ ਗਿਆ। ਹੁਣ ਅਮਿਤ ਦੀ ਪਤਨੀ ਦੇ ਨਾਲ ਕੰਮ ਕਰਨ ਵਾਲੇ 6 ਹੋਰ ਸਹਿਯੋਗੀਆਂ ਨੂੰ ਕੋਰਨਟਾਈਨ ਕਰ ਦਿੱਤਾ ਹੈ। ਜਿਲ੍ਹਾ ਹਸਪਤਾਲ ਵਿੱਚ ਅਮਿਤ ਦੇ ਸੰਪਰਕ ਚ ਆਈਆਂ ਚਾਰ ਨਰਸਾਂ , ਇੱਕ ਵਾਰਡਬੁਆਇ , ਡਰੈਸਰ ਅਤੇ ਸੁਰੱਖਿਆ ਕਰਮੀਆਂ ਨੂੰ ਕਾਰਟਾਈਨ ਕਰ ਦਿੱਤਾ ਗਿਆ ਹੈ।

Real Estate