ਚੰਡੀਗੜ, 25 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦੇ 10 ਨਵੇਂ ਮਰੀਜ਼ ਆਉਣ ਨਾਲ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 308 ਹੋ ਗਈ ਹੈ ਅਤੇ ਹੁਣ ਤੱਕ 17 ਮੌਤਾਂ ਹੋ ਚੁੱਕੀਆਂ ਹਨ। ਅੱਜ ਆਏ ਨਵੇਂ ਮਾਮਲਿਆਂ ‘ਚ 6 ਪਟਿਆਲਾ 3 ਜਲੰਧਰ ਤੇ 1 ਮਰੀਜ ਪਠਾਨਕੋਟ ਵਿੱਚ ਪਾਜੇਟਿਵ ਪਾਇਆ ਗਿਆ ਹੈ। ਜਲੰਧਰ ਤੇ ਪਟਿਆਲਾ ਵਿੱਚ ਪਾਜੇਟਿਵ ਪਾਏ ਗਏ ਮਰੀਜ਼ ਪਹਿਲਾਂ ਕੋਰੋਨਾ ਦੇ ਕਿਸੇ ਮਰੀਜ਼ ਦੇ ਸੰਪਰਕ ਵਿੱਚ ਆਉਣ ਕਰਕੇ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਹੋਏ ਹਨ, ਜਦਕਿ ਪਠਾਨਕੋਟ ਵਿੱਚ ਸਾਹਮਣੇ ਆਇਆ ਮਾਮਲਾ ਨਵਾਂ ਕੇਸ ਦੱਸਿਆ ਜਾ ਰਿਹਾ ਹੈ। ਪੰਜਾਬ ‘ਚ ਹੁਣ ਤਕ 13270 ਸੈਂਪਲ ਲਏ, ਜਿਹਨਾਂ ‘ਚੋਂ 9392ਨੈਗੇਟਿਵ ਆਏ, 3569 ਜਾਂਚ ਰਿਪੋਰਟਾਂ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 308 ਮਰੀਜਾਂ ਦਾ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਦਕਿ ਹੁਣ ਤੱਕ 17 ਮੌਤਾਂ ਹੋ ਚੁੱਕੀਆਂ ਅਤੇ 72 ਠੀਕ ਵੀ ਹੋ ਚੁੱਕੇ ਹਨ।
ਹੁਣ ਤੱਕ ਪੰਜਾਬ ਵਿੱਚ ਕੋਰੋਨਾ ਨਾਲ 17 ਮੌਤਾਂ ਹੋ ਚੁੱਕੀਆਂ ਹਨ, ਜਿਹਨਾਂ ਵਿੱਚ ਪਠਲਾਵਾ ਦੇ ਬਲਦੇਵ ਸਿੰਘ, ਹਸਿਆਰਪੁਰ ਦੇ ਹਰਭਜਨ ਸਿੰਘ, ਲੁਧਿਆਣਾ ਦੀ 42 ਸਾਲਾ ਔਰਤ, ਅੰਮ੍ਰਿਤਸਰ ਦੇ ਪਦਮ ਸ੍ਰੀ ਰਾਗੀ ਨਿਰਮਲ ਸਿੰਘ ਖਾਲਸਾ, ਮੋਹਾਲੀ ਦੀ 65 ਔਰਤ, ਪਠਾਨ ਕੋਟ ਦੀ ਔਰਤ, ਲੁਧਿਆਣਾ ਦੀ 50 ਸਾਲਾ ਔਰਤ, ਅੰਮ੍ਰਿਤਸਰ ਸਾਹਿਬ ਦੇ ਨਗਰ ਨਿਗਮ ਦਾ ਸੇਵਾ ਮੁਕਤ ਅਧਿਕਾਰੀ, ਰੋਪੜ ਦਾ 55 ਸਾਲਾ ਵਿਅਕਤੀ, ਜਲੰਧਰ ਦੇ ਕਾਂਗਰਸੀ ਆਗੂ ਦਾ 59 ਸਾਲਾ ਪਿਤਾ, ਬਰਨਾਲਾ ਦੇ ਮਹਿਲ ਕਲਾਂ ਦੀ ਔਰਤ, ਮੋਹਾਲੀ ਦੇ ਮੁੰਡੀ ਖਰੜ ਦੀ 74 ਸਾਲਾ ਔਰਤ, ਜਲੰਧਰ ਦੀ ਇੱਕ ਔਰਤ, ਗੁਰਦਾਸਪੁਰ ਦੇ ਭੈਣੀ ਪਸਵਾਲ ਦੇ ਵਿਅਕਤੀ, ਲੁਧਿਆਣਾ ਦੇ ਕੰਨੂਗੋ ਗੁਰਮੇਲ ਸਿੰਘ, ਲੁਧਿਆਣਾ ਦੇ ਏ.ਸੀ.ਪੀ ਅਨਿਲ ਕੋਹਲੀ ਅਤੇ ਫਗਵਾੜਾ ਦੀ 6 ਮਹੀਨਿਆਂ ਦੀ ਬੱਚੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਪੰਜਾਬ ‘ਚ ਹੁਣ ਤਕ ਦੀ ਸਥਿਤੀ
ਜਿਲੇ ਪਾਜ਼ੇਟਿਵ ਮਰੀਜ਼ ਮੌਤਾਂ
- ਜਲੰਧਰ 66 22. ਮੋਹਾਲੀ 63 2
3. ਪਟਿਆਲਾ 61 0
4. ਪਠਾਨਕੋਟ 25 1
5. ਨਵਾਂਸ਼ਹਿਰ 19 1
6. ਲੁਧਿਆਣਾ 17 4
7. ਅੰਮ੍ਰਿਤਸਰ ਸਾਹਿਬ 14 2
8. ਮਾਨਸਾ 13 0
9. ਹੁਸ਼ਿਆਰਪੁਰ 7 1
10. ਮੋਗਾ 4 0
11. ਫ਼ਰੀਦਕੋਟ 3 0
12. ਰੂਪਨਗਰ 3 1
13. ਸੰਗਰੂਰ 3 0
14. ਕਪੂਰਥਲਾ 3 1
15. ਬਰਨਾਲਾ 2 1
16. ਫ਼ਤਹਿਗੜ ਸਾਹਿਬ 2 0
17. ਗੁਰਦਾਸਪੁਰ 2 1
18. ਮੁਕਤਸਰ ਸਾਹਿਬ 1 0
19. ਫਿਰੋਜ਼ਪੁਰ 1 0
ਕੁੱਲ 308 17