ਮੜੀ ਦੇ ਦੀਵੇ ਤੋਂ ਲੱਗੀ ਅੱਗ ਨਾਲ ਕਣਕ ਦਾ ਨਾੜ ਸੜਿਆ

1155

ਚੰਡੀਗੜ, 22 ਅਪ੍ਰੈਲ (ਜਗਸੀਰ ਸਿੰਘ ਸੰਧੂ) : ਮੜੀ ‘ਤੇ ਰੱਖੇ ਦੀਵੇ ਤੋਂ ਅੱਗ ਲੱਗਣ ਕਾਰਨ 1 ਏਕੜ ਦੇ ਕਰੀਬ ਕਣਕ ਦਾ ਨਾੜ ਸੜ ਗਿਆ ਹੈ ਅਤੇ ਮੌਕੇ ਫਾਇਰ ਬ੍ਰਿਗੇਡ ਦੀ ਗੱਡੀ ਦੇ ਪੁਹੰਚਣ ਕਰਕੇ ਨੇੜੇ ਖੜੀ ਕਣਕ ਦਾ ਬਚਾਅ ਹੋ ਗਿਆ। ਇਸ ਦੌਰਾਨ ਮੌਕੇ ‘ਤੇ ਪੁਹੰਚੇ ਥਾਣੇਦਾਰ ਸਤਵਿੰਦਰ ਸਿੰਘ ਨਿੱਕੂ ਨੇ ਦੱਸਿਆ ਕਿ ਬਰਨਾਲਾ ਬਠਿੰਡਾ ਰੋਡ ‘ਤੇ ਖੁੱਡੀ ਖੁਰਦ ਨੇੜੇ ਇੱਕ ਖੇਤ ਵਿੱਚ ਬਣੀ ਮੜੀ ‘ਤੇ ਕਿਸੇ ਨੇ ਦੀਵਾ ਬਾਲ ਦਿੱਤਾ, ਜਿਸ ਤੋਂ ਨੇੜੇ ਪਏ ਕਣਕ ਦੇ ਨਾੜ ਨੂੰ ਅੱਗ ਲੱਗ ਗਈ, ਹਾਈਵੇ ਸੜਕ ਨੇੜੇ ਹੋਣ ਕਰਕੇ ਕਿਸੇ ਰਾਹਗੀਰ ਨੇ ਇਸ ਅੱਗ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕਰ ਦਿੱਤਾ। ਜਿਸ ‘ਤੇ ਹੰਡਿਆਇਆ ਚੌਂਕ ਵਿੱਚ ਤੈਨਾਤ ਏ.ਐਸ.ਆਈ ਸਤਵਿੰਦਰ ਸਿੰਘ ਨਿੱਕੂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾ ਕੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁਹੰਚ ਗਿਆ ਅਤੇ ਤੇਜੀ ਨਾਲ ਅੱਗ ‘ਤੇ ਕਾਬੂ ਪਾ ਲਿਆ। ਉਥੇ ਹਾਜਰ ਲੋਕਾਂ ਨੇ ਦੱਸਿਆ ਕਿ ਜੇਕਰ ਅੱਗ ਨੇੜੇ ਖੜੀ ਕਣਕ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਤਾਂ ਵੱਡਾ ਨੁਕਸਾਲ ਹੋ ਸਕਦਾ ਸੀ।

Real Estate