ਸਰਕਾਰੀ ਰਾਸ਼ਨ ਤੋਂ ਵੋਟਾਂ ਹਾਸਲ ਕਰਨ ਵਾਲਿਆਂ ਲਈ ਸੋਸ਼ਲ ਡਿਸਟੈਂਸਿੰਗ ਦੀ  ਲੋੜ ਨਹੀਂ

1065
ਫਿਰੋਜ਼ਪੁਰ 22 ਅਪ੍ਰੈਲ (ਬਲਬੀਰ ਸਿੰਘ ਜੋਸਨ)-: ਦੁਨੀਆਂ ਭਰ ਵਿੱਚ ਤਬਾਹੀ ਮਚਾ ਰਹੇ ਕਰੋਨਾ ਵਾਇਰਸ ਤੋਂ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਕਰਫਿਊ ਅਤੇ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਦਾ ਐਲਾਨ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ 3 ਮਈ ਤੱਕ ਘਰਾਂ ਵਿੱਚ ਰਹਿਣ ਅਤੇ ਸੋਸ਼ਲ ਡਿਸਟੈਂਸ ਬਣਾਈ ਰੱਖਣ ਦੀ ਹਦਾਇਤ ਜਾਰੀ ਕੀਤੀਆਂ ਗਈਆਂ ਹਨ। ਪਰ ਫਿਰੋਜ਼ਪੁਰ ਦੇ ਰਾਜਸੀ ਆਗੂ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਸੋਸ਼ਲ ਡਿਸਟੈਂਸਿੰਗ ਦੀਆਂ ਸ਼ਰੇੇੇਆਮ ਧੱਜੀਆਂ ਉਡਾ ਰਹੇ ਹਨ। ਸੱਤਾਧਾਰੀ ਧਿਰ ਦੇ ਛੋਟੇ ਆਗੂਆਂ ਵੱਲੋਂ ਚੰਦ ਵੋਟਾਂ ਦੇ ਲਾਲਚ ਵਸ ਆਪਣੇੇ ਚਹੇਤੇ ਵੋਟਰਾਂ ਨੂੰ ਖੁਸ਼ ਕਰਨ ਲਈ ਲੋਕਾਂ ਦੇ ਵੱੱਡੇ ਇਕੱਠ ਕਰਕੇ ਸਰਕਾਰੀ ਰਾਸ਼ਨ ਵੰਡਿਆ ਜਾ ਰਿਹਾ ਅਤੇ ਸਰਕਾਰੀ ਹਦਾਇਤਾਂ ਨੂੰ ਟਿੱਚ ਜਾਣਦਿਆਂ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਅੱਜ ਫਿਰੋਜ਼ਪੁਰ ਸ਼ਹਿਰ ਦੇ ਸਿਰਕੀ ਬਜਾਰ ਤੇ ਬਗਦਾਦੀ ਗੇਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਹਲਕੇ ਦੇ ਸੱਤਾਧਾਰੀ ਧਿਰ ਦੇ ਚੁਣੇ ਹੋਏ ਨੁਮਾਇੰਦੇ ਦੇ ਸੱਜੇ-ਖੱਬਿਆਂ ਅਤੇ ਉਸ ਵਾਰਡ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਸਰਕਾਰੀ ਰਾਸ਼ਨ ਵੰਡਿਆ ਜਾ ਰਿਹਾ ਸੀ। ਹੈਰਾਨੀ ਜਨਕ ਪਹਿਲੂ ਇਹ ਸੀ ਕਿ ਮੌਕੇ ‘ਤੇ ਥਾਣਾ ਸਿਟੀ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਲੋਕ ਬਿਨਾਂ ਕਿਸੇ ਡਰ ਭੈਅ ਦੇ ਆਇਆ ਰਾਸ਼ਨ ਹਾਸਲ ਕਰਨ ਲਈ ਪੱਬਾਂ ਭਾਰ ਹੋ ਰਹੇ ਸਨ। ਜਦ ਕਿ ਪੁਲਿਸ ਸੱਤਾਧਾਰੀਆਂ ਦੀ ਰਾਜਸੀ ਵੰਡ ਪ੍ਰਣਾਲੀ ਮੂਹਰੇ ਬੇਵੱਸ ਖੜੀ ਨਜ਼ਰ ਆ ਰਹੀ ਸੀ। ਵਿਸ਼ਵ ਭਰ ਵਿੱਚ ਫੈਲੇ ਕਰੋਨਾ ਵਾਇਰਸ ਕਾਰਨ ਮੱਚੀ ਹਾਹਾਕਾਰ ਦੇ ਸਬੰਧ ਵਿੱਚ ਸਰਕਾਰਾਂ ਅਤੇ ਸਿਹਤ ਵਿਭਾਗ ਦੀਆਂ ਸਪਸ਼ਟ ਹਦਾਇਤਾਂ ਨੂੰ ਦਰਕਿਨਾਰ ਕਰਦਿਆਂ ਫਿਰੋਜ਼ਪੁਰ ਦੇ ਰਾਜਸੀ ਆਗੂਆਂ ਵੱਲੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਸਾਬਕਾ ਸਿਹਤ ਅਧਿਕਾਰੀ ਦੀ ਵਾਇਰਲ ਹੋ ਰਹੀ ਪੋਸਟ ਦੀ ਜੇ ਮੰਨੀਏ ਤਾਂ ਕੋਰੋਨਾ ਵਾਇਰਸ ਕਾਰਨ ਜੋ ਖਤਰਾ ਹੁਣ ਤੀਜੀ ਸਟੇਜ਼ ਵਿੱਚ ਜਾਣ ਦਾ ਮੰਡਰਾਅ ਰਿਹਾ ਹੈ ਉਸ ਲਈ ਸਿੱਧੇ ਤੌਰ ‘ਤੇ ਜਿੰਮੇਵਾਰ ਸਾਡੇ ਸਿਆਸੀ ਆਗੂ, ਧਾਰਮਿਕ ਨੇਤਾ ਤੇ ਅਖੌਤੀ ਸੋਸ਼ਲ ਵਰਕਰ ਹੋਣਗੇ ਜੋ ਕਰਫਿਊ ਦੌਰਾਨ ਵੀ ਆਪਣੀ ਨੇਤਾਗਿਰੀ ਚਮਕਾਉਣ ਅਤੇ ਪੁੰਨ ਦਾਨ ਦੇ ਚੱਕਰ ਵਿੱਚ ਖੁੱਲ੍ਹੇ ਆਮ ਕਰਫਿਊ ਦੀਆਂ ਧੱਜੀਆਂ ਉਡਾਉਂਦਿਆਂ ਰਾਹਤ ਸਮੱਗਰੀ ਵੰਡਣ ਦੇ ਨਾਂਅ ‘ਤੇ ਵੱਡੇ ਇਕੱਠ ਕਰਕੇ ਫੋਟੋਆਂ ਖਿਚਵਾ ਰਹੇ ਹਨ।
Real Estate