ਅੱਜ 243 ਐਨ.ਆਰ.ਆਈਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਕੈਨੇਡਾ ਲਈ ਰਵਾਨਾ ਹੋਏ

2761

ਚੰਡੀਗੜ, 22 ਅਪ੍ਰੈਲ (ਜਗਸੀਰ ਸਿੰਘ ਸੰਧੂ) : ਅੱਜ ਸਵੇਰੇ ਭਾਰਤੀ ਮੂਲ ਦੇ 243 ਐਨ.ਆਰ.ਆਈਜ਼ ਕਤਰ ਏਅਰਵੇਜ਼ ਦੀ ਵਿਸ਼ੇਸ਼ ਫਲਾਈਟ ਰਾਹੀਂ ਕੈਨੇਡਾ ਨੂੰ ਰਵਾਨਾ ਹੋ ਗਏ। ਪੰਜਾਬ ਸਰਕਾਰ ਦੇ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐਸ ਸਿੱਧੂ ਵੱਲੋਂ ਦਿੱਤੀ ਜਾਣਕਾਰੀ ਮੁਤਾਬਿਕ ਕੈਨੇਡਾ ਸਰਕਾਰ ਵੱਲੋਂ ਇਹ ਫਲਾਇਟ ਆਪਣੇ ਨਾਗਰਿਕਾਂ ਦੀ ਵਾਪਸੀ ਲਈ ਭੇਜੀ ਗਈ ਸੀ। ਇਸ ਵਿਸ਼ੇਸ਼ ਫਲਾਈਟ ਰਾਹੀਂ ਇਹ ਐਨ.ਆਰ.ਆਈਜ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੋਹਾ (ਕਤਰ) ਰਸਤੇ ਹੁੰਦੇ ਹੋਂਏ ਮਾਂਟਰੀਅਲ, ਕੈਨੇਡਾ ਪੁਹੰਚਣਗੇ। ਜਿਕਰਯੋਗ ਹੈ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਕੌਮਾਂਤਰੀ ਉਡਾਣਾਂ ਬੰਦ ਹੋ ਜਾਣ ਕਾਰਨ ਇਹ ਐੱਨਆਰਆਈ ਪੰਜਾਬ ‘ਚ ਫਸੇ ਹੋਏ ਸਨ।

Real Estate