ਰਾਜਪੁਰਾ ਦੇ ਇੱਕ ਡਾਕਟਰ ਸਮੇਤ 5 ਜਣਿਆਂ ਰਿਪੋਰਟ ਕੋਰੋਨਾ ਪਾਜੇਟਿਵ ਆਈ

417

ਚੰਡੀਗੜ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) : ਅੱਜ ਰਾਜਪੁਰਾ ਦੇ ਇੱਕ ਡਾਕਟਰ ਸਮੇਤ ਪੰਜਾਬ ਵਿੱਚ 5 ਮਰੀਜਾਂ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਉਣ ਦਾ ਸਮਾਚਾਰ ਹੈ। ਇਹ ਰਿਪੋਰਟਾਂ ਆਉਣ ਨਾਲ ਪੰਜਾਬ ਵਿੱਚ ਕੋਰੋਨਾ ਮਰੀਜਾਂ ਦਾ ਅੰਕੜਾ 250 ਨੂੰ ਪਾਰ ਕਰ ਗਿਆ ਹੈ, ਜਦੋਂਕਿ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਵਾਇਰਸ ਕਰਕੇ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਡਾਕਟਰ ਸੁਮਿੱਤ ਸਿੰਘ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਰਾਜਪੁਰਾ ਦੀ ਜਿਸ ਬੁਜਰਗ ਔਰਤ ਦੀ ਪਿਛਲੇ ਦਿਨੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਸੀ, ਉਸ ਔਰਤ ਦੇ ਸੰਪਰਕ ਵਿੱਚ ਆਉਣ ਵਾਲੇ ਚਾਰ ਲੋਕਾਂ ਦੀ ਰਿਪੋਰਟ ਵੀ ਕਰੋਨਾ ਪਾਜੇਟਿਵ ਆ ਗਈ ਹੈ, ਜਿਸ ਵਿੱਚ ਇੱਕ ਡਾਕਟਰ ਵੀ ਸਾਮਲ ਹੈ। ਇਹਨਾਂ ਸਾਰਿਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੀਤਾ ਗਿਆ ਹੈ। ਇਹਨਾਂ ਮਾਮਲਿਆਂ ਵਿੱਚ ਖਾਸ ਗੱਲ ਇਹ ਹੈ ਕਿ ਇਹਨਾਂ ਸਾਰੇ ਮਰੀਜਾਂ ਨੂੰ ਖਾਂਸ਼ੀ, ਜੁਕਾਮ ਅਤੇ ਬੁਖਾਰ ਦੇ ਕੋਈ ਲੱਛਣ ਨਹੀਂ ਹਨ, ਜੋ ਬਹੁਤ ਹੀ ਚਿੰਤਾਜਨਕ ਸਥਿਤੀ ਹੈ। ਇਸ ਲਈ ਸਿਹਤ ਵਿਭਾਗ ਵੱਲੋਂ ਵੱਧ ਤੋਂ ਵੱਧ ਲੋਕਾਂ ਦੀ ਜਾਂਚ ਕਰਨ ਲਈ ਸੈਂਪਲਿੰਗ ਵਧਾ ਦਿੱਤੀ ਗਈ ਹੈ।

Real Estate