ਭਾਰਤ – ਪਲਾਜ਼ਮਾ ਥੈਰੇਪੀ ਨਾਲ ਪਹਿਲਾ ਮਰੀਜ਼ ਠੀਕ ਹੋਇਆ

628

ਦਿੱਲੀ – ਸਾਕੇਤ ਸਥਿਤ ਮੈਕਸ ਹਸਪਤਾਲ ਵਿੱਚ 49 ਸਾਲ ਦੇ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀ ਦਾ ਇਲਾਜ ਪਲਾਜ਼ਮਾ ਥੈਰੇਪੀ ਨਾਲ ਕੀਤਾ ਗਿਆ। ਇਹ ਦੇਸ਼ ਦਾ ਪਹਿਲਾ ਮਾਮਲਾ ਹੈ । ਥੈਰੇਪੀ ਦੇਣ ਮਗਰੋਂ ਮਰੀਜ਼ ਚੌਥੇ ਦਿਨ ਠੀਕ ਹੋ ਗਿਆ । ਮਰੀਜ਼ ਨੂੰ ਆਈਸੀਯੂ ਵਿੱਚ ਸਿਫ਼ਟ ਕਰ ਦਿੱਤਾ ਗਿਆ ਹੈ।ਹਸਪਤਾਲ ਦੇ ਡਾਇਰੈਕਟਰ ਡਾ। ਸੰਦੀਪ ਬੁੱਧੀਰਾਜਾ ਨੇ ਦੱਸਿਆ ਕਿ ਕੋਰੋਨਾ ਤੋਂ ਠੀਕ ਹੋਏ ਇੱਕ ਵਿਅਕਤੀ ਤੋਂ ਪਲਾਜ਼ਮਾ ਲੈ ਕੇ ਆਈਸੀਯੂ ‘ਚ ਦਾਖਲ 49 ਸਾਲਾ ਵਿਅਕਤੀ ਨੂੰ ਚੜ੍ਹਾਇਆ ਗਿਆ ਸੀ। ਇਹ ਮਰੀਜ਼ ਦਿੱਲੀ ਦੇ ਡਿਫੈਂਸ ਕਾਲੋਨੀ ਦਾ ਵਸਨੀਕ ਹੈ। ਇਹ ਇਲਾਜ ਉਸ ਉੱਤੇ ਕਾਰਗਰ ਸਾਬਤ ਹੋਇਆ। ਹੁਣ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਡਾ। ਬੁੱਧੀਰਾਜਾ ਅਨੁਸਾਰ ਮਰੀਜ਼ ਦੀ ਸਿਹਤ ਵੀ ਠੀਕ ਹੈ। ਡਾਕਟਰ ਨੇ ਕਿਹਾ ਕਿ ਕੋਰੋਨਾ ਦੀ ਇਸ ਆਲਮੀ ਮਹਾਂਮਾਰੀ ‘ਚ ਦੇਸ਼ ਲਈ ਪਲਾਜ਼ਮਾ ਥੈਰੇਪੀ ਗੰਭੀਰ ਮਰੀਜ਼ਾਂ ਦੇ ਇਲਾਜ ਵਿੱਚ ਮਦਦਗਾਰ ਹੋ ਸਕਦੀ ਹੈ।
ਕਰੋਨਾ ਵਾਇਰਸ ਤੋਂ ਠੀਕ ਹੋਏ ਵਿਅਕਤੀ ਦਾ ਖੂਨ ਲੈ ਕੇ ਉਸ ਵਿੱਚੋਂ ਪਲਾਜ਼ਮਾ ਸੈੱਲ ਨੂੰ ਅਲੱਗ ਕਰ ਲਿਆ ਜਾਂਦਾ ਅਤੇ ਉਸ ਵਿੱਚੋਂ ਐਂਟੀਬਾਡੀਜ ਲੈ ਕੇ ਕਰੋਨਾ ਪ੍ਰਭਾਵਿਤ ਮਰੀਜ਼ ਨੂੰ ਲਗਾਇਆ ਜਾਂਦਾ ਹੈ , ਜਿਸ ਨਾਲ ਮਰੀਜ਼ ਦੇ ਠੀਕ ਹੋਣ ਦੇ ਮੌਕੇ ਹੋਰ ਤੇਜ਼ੀ ਨਾਲ ਵੱਧਦੇ ਹਨ। ਹਾਲਾਂਕਿ , ਡਬਲਿਊ ਐਚ ਓ ਨੇ ਕੱਲ੍ਹ ਹੀ ਕਿਹਾ ਸੀ ਕਿ ਪਲਾਜ਼ਮਾ ਨਾਲ ਠੀਕ ਹੋਣ ਜਾਂ ਨਾ ਹੋਣ ਬਾਰੇ ਕੋਈ ਪਰੀਖਣ ਗਾਰੰਟੀਸੁ਼ਦਾ ਨਹੀ ਹੈ ।

Real Estate