ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ ‘ਤੇ ਚੱਲੀਆਂ ਗੋਲੀਆਂ, ਇਕ ਨੋਜਵਾਨ ਦੀ ਮੌਤ ਦੁਜਾ ਜਖ਼ਮੀ

1190
ਫਿਰੋਜ਼ਪੁਰ 21 ਅਪ੍ਰੈਲ (ਬਲਬੀਰ ਸਿੰਘ ਜੋਸਨ) ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪੈਂਦੇ ਪਿੰਡ ਕਿੱਲੀ ਬੌਦਲਾਂ ਵਿਖੇ ਠੀਕਰੀ ਪਹਿਰਾ ਦੇ ਰਹੇ ਨੌਜਵਾਨਾਂ
‘ਤੇ ਕੁਝ ਲੋਕਾਂ ਵੱਲੋਂ ਗੋਲੀਆਂ ਚਲਾਉਣ ਨਾਲ ਇੱਕ ਨੌਜਵਾਨ ਦੀ ਮੋਤ ਅਤੇ ਇਕ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ।
ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੇ ਕਾਰਨ ਪਿੰਡ ਕਿੱਲੀ ਬੌਦਲਾਂ ਨੌਜ਼ਵਾਨਾਂ ਵੱਲੋਂ ਪਹਿਰਾ ਲਗਾਇਆ ਹੋਇਆ ਹੈ। ਠੀਕਰੀ ਪਹਿਰਾ
ਲੱਗਿਆ ਹੋਣ ਕਾਰਨ ਪਿੰਡ ਵਿੱਚ ਦਾਖਲ ਹੋ ਰਹੇ ਅਣਪਛਾਤੇ ਵਿਅਕਤੀਆਂ ਨੂੰ ਪਿੰਡ ਵਾਸੀਆਂ ਨੇ ਰੋਕਿਆ ਅਤੇ ਪੁੱਛ ਪੜਤਾਲ ਕਰਨ ਸਮੇਂ ਆਏ ਵਿਅਕਤੀਆਂ ਨੇ ਪਿੰਡ ਵਾਸੀਆਂ ਤੇ ਗੋਲੀਆਂ ਚਲਾ ਦਿਤੀਆਂ, ਠੀਕਰੀ ਪਹਿਰਾ ਦੇ ਰਹੇ ਦੋਂ ਨੌਜਵਾਨਾਂ ਦੇ ਗੋਲੀਆਂ ਲੱਗੀਆਂ, ਗੋਲੀਆਂ ਲੱਗਣ ਨਾਲ ਜੱਜ ਸਿੰਘ ਪੁੱਤਰ ਅਜੈਬ ਸਿੰਘ ਦੀ ਮੌਤ ਹੋ ਗਈ ਅਤੇ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਜਖ਼ਮੀ ਹੋ ਗਿਆ ਜੋ ਕਿ ਇਲਾਜ ਅਧੀਨ ਮੋਗਾ ਵਿਖੇ ਦਾਖਲ ਹੈ।  ਪੁਲਿਸ ਥਾਣਾ ਮਖੂ ਨੂੰ ਜਾਨਕਾਰੀ ਦਿੰਦੇ ਜਗਜੀਤ ਸਿੰਘ ਉਰਫ ਜੱਗਾ ਪੁੱਤਰ ਆਸਾ ਸਿੰਘ ਵਾਸੀ ਕਿੱਲੀ ਬੋਦਲਾ ਨੇ ਦੱਸਿਆ ਕਿ ਬੀਤੀ ਰਾਤ 8 ਵਜੇ ਦੇ ਕਰੀਬ ਆਪਣੇ ਦੋਸਤ ਜੱਜ ਸਿੰਘ ਪੁੱਤਰ ਅਜੈਬ ਸਿੰਘ ਨਾਲ ਠੀਕਰੀ ਪਹਿਰੇ ‘ਤੇ ਆਏ ਤਾਂ ਘੁਦੂਵਾਲਾ ਵੱਲੋਂ ਇੱਕ ਜੀਪ ਬਲੈਰੋ ਕੈਪਰ ਚਿੱਟੇ ਰੰਗ ਦੀ ਸਾਡੇ ਕੋਲ ਆ ਕੇ ਰੁੱਕੀ। ਜਿਸ ਵਿੱਚ ਰਾਜਵੀਰ ਸਿੰਘ ਪੁੱਤਰ ਬਲਵੀਰ ਸਿੰਘ, ਲਖਵਿੰਦਰ ਸਿੰਘ ਪੁੱਤਰ ਗਹਿਲ ਸਿੰਘ ਵਾਸੀ ਹਰੀਕੇ ਜਿਲ੍ਹਾ ਤਰਨਤਾਰਨ ਸਨ। ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਅਤੇ ਬਲੈਰੋ ਗੱਡੀ ਦਾ ਡਰਾਇਵਰ ਨਾਮਲੂਮ ਉਤਰੇ। ਜਿਨ੍ਹਾਂ ਅਸੀ ਪੁੱਛਿਆ ਕਿ ਲਾਕਡਾਊਨ ਲੱਗਿਆ ਹੋਣ ਦੇ ਬਾਵਜੂਦ ਸਾਡੇ ਪਿੰਡ
ਕੀ ਕਰਨ ਆਏ ਤਾਂ ਤਿੰਨੋ ਵਿਅਕਤੀ ਸਾਡੇ ਨਾਲ ਬਹਿਸ ਕਰਨ ਲੱਗੇ। ਰੋਲਾ ਸੁਣ ਕੇ ਸਾਡੇ ਪਿੰਡ ਦਾ ਜੁਗਰਾਜ ਸਿੰਘ ਪੁੱਤਰ ਲਖਵਿੰਦਰ ਸਿੰਘ ਤੇਗੁਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵੀ ਮੌਕੇ ‘ਤੇ ਆ ਗਏ ਅਤੇ ਆਪਣੇ ਘਰੋਂ ਸਰਬਜੀਤ ਕੌਰ ਉਰਫ ਸੰਬੋ ਪਤਨੀ ਜੁਗਰਾਜ ਸਿੰਘ ਤੇ ਉਸਦੀ ਲੜਕੀ ਰਾਜਵਿੰਦਰ ਕੌਰ ਵੀ ਮੌਕੇ ‘ਤੇ ਆ ਗਈਆਂ। ਤੈਸ਼ ਵਿੱਚ ਆ ਕੇ ਰਾਜਵੀਰ ਸਿੰਘ ਨੇ ਪਿਸਟਲ ਨਾਲ ਲਗਾਤਾਰ ਦੋਂ ਫਾਇਰ ਜੱਜ ਸਿੰਘ ‘ਤੇ ਕੀਤੇ ਜੋ ਉਸ ਦੀ  ਛਾਤੀ ਵਿੱਚ ਲੱਗੇ। ਜਿਸ ਨੂੰ ਬਚਾਉਣ ਲਈ ਮੈਂ ਅੱਗੇ ਆਇਆ ਤਾਂ ਰਾਜਵੀਰ ਸਿੰਘ ਨੇ ਫਿਰ ਪਿਸਟਲ ਨਾਲ ਫਾਇਰ ਮੇਰੇ ‘ਤੇ ਕੀਤੇ ਜੋ ਮੇਰੀ ਖੱਬੀ ਬਾਹ’ਤੇ ਲੱਗੇ। ਸਾਡਾ ਵੱਲੋਂ  ਰੋਲਾ ਪਾਉਣ ‘ਤੇ ਰਾਜਵੀਰ ਸਿੰਘ ਬਲੈਰੋ ਗੱਡੀ ਲੈ ਕੇ ਫਰਾਰ ਹੋ ਗਏ।। ਪਿੰਡ ਵਾਸੀਆਂ ਨੇ ਸਾਨੂੰ ਮਖੂ ਵਿਖੇ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ। ਘਟਨਾ ਦੋਰਾਨ ਜੱਜ ਸਿੰਘ ਦੀ ਮੌਤ ਹੋ ਗਈ। ਥਾਣਾ ਮਖੂ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਗਜੀਤ ਸਿੰਘ ਦੇ ਬਿਆਨਾਂ ਤੇ ਅਧਾਰ ‘ਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
Real Estate