ਜੰਲਧਰ ਤੇ ਪਟਿਆਲਾ ਵਿੱਚ 5 -5 ਨਵੇਂ ਕੇਸ ਆਉਣ ਨਾਲ ਪੰਜਾਬ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ 256 ਹੋਈ

982

ਚੰਡੀਗੜ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) : ਜਿਥੇ ਅੱਜ ਸਰਕਾਰੀ ਖਬਰਾਂ ਮੁਤਾਬਿਕ ਪਟਿਆਲਾ ਤੋਂ 5 ਮਰੀਜਾਂ ਅਤੇ ਐਸ.ਏ.ਐਸ ਨਗਰ ਮੋਹਾਲੀ ਤੋਂ 1 ਮਰੀਜ ਦੀ ਰਿਪੋਰਟ ਦੀ ਰਿਪੋਰਟ ਕੋਰੋਨਾ ਪਾਜਿਟਿਵ ਆਉਣ ਨਾਲ ਹੁਣ ਤੱਕ ਪੰਜਾਬ ਵਿੱਚ ਕੋਰੋਨਾ ਦੇ 251 ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਉਥੇ ਗੈਰਸਰਕਾਰੀ ਸੂਤਰਾਂ ਮੁਤਾਬਿਕ ਜਲੰਧਰ ਵਿੱਚ ਅੱਜ ਇਕੱਠੇ ਪੰਜ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਜ਼ਿਲ੍ਹੇ ‘ਚ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 53 ਹੋ ਗਈ ਹੈ।ਜਾਣਕਾਰੀ ਅਨੁਸਾਰ ਪਾਜ਼ੇਟਿਵ ਆਏ ਮਾਮਲਿਆਂ ‘ਚ 2 ਮੀਡੀਆ ਹਾਊਸ, 2 ਨੀਲਾ ਮਹਿਲ ਮੁਹੱਲੇ ਅਤੇ ਇਕ ਸੈਂਟਰ ਟਾਊਨ ਨਾਲ ਸਬੰਧਿਤ ਹੈ। ਇਸ ਦੀ ਪੁਸ਼ਟੀ ਜਲੰਧਰ ਸਿਵਲ ਹਸਪਤਾਲ ਦੇ ਨੋਡਲ ਅਫ਼ਸਰ ਟੀਪੀ ਸਿੰਘ ਨੇ ਕੀਤੀ ਹੈ।

Real Estate