ਖਾਲਸਾ ਏਡ ਦੇ ਸੇਵਾਦਾਰ ਇੰਦਰਜੀਤ ਸਿੰਘ ਦੀ ਸੜਕ ਹਾਦਸੇ ‘ਚ ਮੌਤ

572

ਸੁਖਨੈਬ ਸਿੰਘ ਸਿੱਧੂ
ਖਾਲਸਾ ਏਡ ਮਨੁੱਖਤਾ ਨੂੰ ਬਚਾਉਣ ਲਈ ਯਤਨਸ਼ੀਲ ਹੈ ਪ੍ਰੰਤੂ ਕੱਲ੍ਹ ਇੱਕ ਸੜਕ ਹਾਦਸੇ ਵਿੱਚ ਇਸ ਸੰਸਥਾ ਦੇ ਸੇਵਾਦਾਰ ਇੰਦਰਜੀਤ ਸਿੰਘ ਦੇਹਰਾਦੂਨ ਦੀ ਮੌਤ ਹੋ ਗਈ ।
20 ਅਪ੍ਰੈਲ 2020 ਨੂੰ ਬਾਜਾਖਾਨਾ ਕੋਲ ਖਾਲਸਾ ਏਡ ਦੀ ਗੱਡੀ ਡਿਵਾਈਡਰ ‘ਤੇ ਜਾ ਚੜੀ ਜਿਸ ਕਾਰਨ ਇੰਦਰਜੀਤ ਸਿੰਘ ਅਤੇ ਉਸਦਾ ਇੱਕ ਹੋਰ ਸਾਥੀ ਵਿੱਚ ਜਖ਼ਮੀ ਹੋ ਗਏ ਸਨ। ਉਹ ਫਰੀਦਕੋਟ ਦੀਆਂ ਸੰਗਤਾਂ ਦੀ ਸੇਵਾ ਕਰਕੇ ਬਠਿੰਡਾ ਵਾਪਸ ਆ ਰਹੇ ਸਨ।
ਇੰਦਰਜੀਤ ਸਿੰਘ ਦੇ ਸਿਰ ਵਿੱਚ ਸੱਟ ਲੱਗੀ ਸੀ , ਜੋ ਉਸ ਲਈ ਜਾਨ ਲੇਵਾ ਸਾਬਤ ਹੋਈ । ਜਦਕਿ ਉਸਦਾ ਦੂਸਰਾ ਸਾਥੀ ਠੀਕ ਹੈ।

Real Estate