ਕੇਜਰੀਵਾਲ ਸਰਕਾਰ ਕਰਵਾਏਗੀ ਦਿੱਲੀ ਦੇ ਮੀਡੀਆ ਕਰਮੀਆਂ ਦੇ ਕੋਰੋਨਾ ਟੈਸਟ

553

ਚੰਡੀਗੜ, 21 ਅਪ੍ਰੈਲ (ਜਗਸੀਰ ਸਿੰਘ ਸੰਧੂ) : ਮੁੰਬਈ ਵਿੱਚ 53 ਮੀਡੀਆ ਕਰਮੀਆਂ ਦੇ ਕੋਰੋਨਾ ਪਾਜੇਟਿਵ ਪਾਏ ਜਾਣ ਤੋਂ ਬਾਅਦ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਕੰਮ ਕਰਦੇ ਮੀਡੀਆ ਕਰਮੀਆਂ ਦੇ ਕੋਰੋਨਾ ਟੈਸਟ ਕਰਵਾਉਣ ਦਾ ਮਨ ਬਣਾ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟਵਿੱਟਰ ‘ਤੇ ਕਿਸੇ ਵਿਅਕਤੀ ਵੱਲੋਂ ਮੁੰਬਈ ‘ਚ 53 ਮੀਡੀਆ ਕਰਮੀਆਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਏ ਜਾਣ ਦੇ ਕੀਤੇ ਜਿਕਰ ਦੇ ਜਵਾਬ ਵਿੱਚ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ  ‘Sure We Will Do That’. ਇਸ ਤਰਾਂ ਅਰਵਿੰਦ ਕੇਜਰੀਵਾਲ ਨੇ ਇਸਾਰਿਆਂ ਇਸਾਰਿਆਂ ਵਿੱਚ ਮੀਡੀਆ ਕਰਮੀਆਂ ਦੇ ਕੋਰੋਨਾ ਟੈਸਟ ਕਰਵਾਉਣ ਦੇ ਸੰਕੇਤ ਦਿੱਤੇ ਹਨ।

Real Estate