ਕਰੋਨਾ ਭਾਰਤ ਵਿੱਚ 10 ਕਰੋੜ ਨਵੇਂ ਗਰੀਬ ਪੈਦਾ ਕਰੇਗੀ

716

ਦੇਸ਼ ਵਿੱਚ ਲੌਕਡਾਊਨ ਹੋਣ ਕਾਰਨ ਆਰਥਿਕ ਮੰਦਹਾਲੀ ਹੋਰ ਵਧੇਗੀ ਯੂਨਾਈਟਿਡ ਨੈਸ਼ਨਜ ਯੂਨੀਵਰਸਿਟੀ ਦੀ ਇੱਕ ਖੋਜ਼ ਮੁਤਾਬਿਕ , ਜੇ ਕਰੋਨਾ ਸਭ ਤੋਂ ਖ਼ਰਾਬ ਸਥਿਤੀ ਵਿੱਚ ਪਹੁੰਚਦਾ ਹੈ ਤਾਂ ਇਸ ਨਾਲ ਭਾਰਤ ਵਿੱਚ 104 ਮਿਲੀਅਨ ਲੋਕ ਹੋਰ ਗਰੀਬ ਹੋ ਜਾਣਗੇ। ਇਹ ਖੋਜ, ਵਿਸ਼ਵ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਤੇ ਅੰਤਰਰਾਸ਼ਟਰੀ ਮਾਪਦੰਡਾਂ ਮੁਤਾਬਿਕ ਕੀਤੀ ਹੈ।ਭਾਰਤ ਵਿੱਚ 81.2 ਕਰੋੜ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਜੀਅ ਰਹੇ ਹਨ। ਇਹ ਦੇਸ਼ ਦੀ ਕੁਲ੍ਹ ਆਬਾਦੀ ਦਾ 60 ਫੀਸਦੀ ਹੈ। ਮਹਾਮਰੀ ਅਤੇ ਲੌਕਡਾਊਨ ਵੱਧਣ ਨਾਲ ਦੇਸ਼ ਦੇ ਆਰਥਿਕ ਹਾਲਾਤ ਹੋਰ ਮਾੜੇ ਹੋਣਗੇ। ਫਿਰ ਗਰੀਬਾਂ ਦੀ ਗਿਣਤੀ 91.5 ਕਰੋੜ ਹੋ ਜਾਵੇਗੀ ਜੋ ਦੇਸ਼ ਦੀ 68 ਪ੍ਰਤੀਸ਼ਤ ਆਬਾਦੀ ਹੋਵੇਗੀ ।
ਕਰੋਨਾ ਕਰਕੇ ਭਾਰਤ ਸਰਕਾਰ ਦੀ 10 ਸਾਲ ਦੀ ਮਿਹਨਤ ‘ਤੇ ਪਾਣੀ ਫਿਰਨ ਦਾ ਸ਼ੱਕ ਹੈ। ਗਰੀਬੀ ਵਿੱਚੋਂ ਕੱਢਣ ਦੇ ਜਿਹੜੇ ਉਪਾਅ ਅਤੇ ਯਤਨ 10 ਸਾਲਾਂ ‘ਚ ਕੀਤੇ ਗਏ ਉਹ ਬੇਅਰਥ ਹੋ ਕੇ ਰਹਿ ਜਾਣਗੇ।
ਵਿਸ਼ਵ ਬੈਂਕ ਦੇ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਲੋਕਾਂ ਲਈ ਤਿੰਨ ਮਾਪਦੰਡ ਰੱਖੇ ਹਨ।
1 ਲੋਅਰ ਮਿਡਲ ਕਲਾਸ- ਜਿਹੜੇ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਸਲਾਨਾ ਔਸਤ ਰਾਸ਼ਟਰੀ ਆਮਦਨ 1026 ਡਾਲਰ ਤੋਂ 3995 ਡਾਲਰ ਹੈ ( 78,438 ਤੋਂ 3 ਲੱਖ ਰੁਪਏ ਦੇ ਵਿੱਚ ਹੈ ) ਦੇ ਵਿਚਕਾਰ ਹੈ ਉਹ ਦੇਸ਼ ਇਸ ਵਿੱਚ ਸ਼ਾਂਮਿਲ ਹਨ। ਇਹਨਾਂ ਦੇਸ਼ਾਂ ਵਿੱਚ 78 ਰੁਪਏ ਸਲਾਨਾ ਕਮਾਉਣ ਵਾਲੇ ਨੂੰ ਗਰੀਬੀ ਰੇਖਾ ਤੋਂ ਹੇਠਾਂ ਮੰਨਿਆ ਜਾਂਦਾ ਹੈ।
2 ਅਪਰ ਮਿਡਲ ਕਲਾਸ- ਜਿਹੜੇ ਦੇਸ਼ ਵਿੱਚ ਔਸਤ ਆਮਦਨ 3996 ਡਾਲਰ ਤੋਂ 12375 ਡਾਲਰ ਪ੍ਰਤੀ ਵਿਅਕਤੀ ਹੈ । ਉਸ ਦੇਸ਼ ਨੰ ਅਪਰ ਮਿਡਲ ਕਲਾਸ ‘ਚ ਰੱਖਿਆ ਜਾਂਦਾ । ਇਹਨਾਂ ਦੇਸ਼ਾਂ ਵਿੱਚ ਰੋਜ਼ਾਨਾ 5.5 ਡਾਲਰ ਕਮਾਉਣ ਵਾਲੇ ਨੂੰ ਗਰੀਬੀ ਰੇਖਾ ਤੋਂ ਹੇਠਾਂ ਰੱਖਿਆ ਜਾਂਦਾ ਹੈ।
3 ਉਚ ਆਮਦਨ ਵਰਗ – ਜਿਹੜੇ ਦੇਸ਼ਾਂ ਵਿੱਚ ਪ੍ਰਤੀ ਵਿਅਕਤੀ 13375 ਡਾਲਰ ਸਲਾਨਾ ਆਮਦਨ ਹੈ ਉੱਥੇ ਕਿਸੇ ਨੂੰ ਗਰੀਬ ਨਹੀਂ ਮੰਨਿਆ ਜਾਂਦਾ ।
4 ਨਿਮਨ ਆਮਦਨ ਵਰਗ – ਜਿੱਥੇ ਸਲਾਨਾ 1026 ਡਾਲਰ ਤੋਂ ਘੱਟ ਕਮਾਉਣ ਵਾਲੇ ਵਿਅਕਤੀ ਹੋਣ ਉਸ ਦੇਸ਼ ਨੂੰ ਇਸ ਸ੍ਰੇਣੀ ‘ਚ ਰੱਖਿਆ ਜਾਂਦਾ ਹੈ। ਇੱਥੇ ਰੋਜ਼ਾਨਾ 1.9 ਡਾਲਰ ਕਮਾਉਣ ਵਾਲੇ ਵਿਅਕਤੀ ਗਰੀਬੀ ਰੇਖਾ ਤੋਂ ਹੇਠਾਂ ਹੁੰਦੇ ਹਨ।

Real Estate