ਸਿਵਲ ਹਸਪਤਾਲ ਬਰਨਾਲਾ ਨੂੰ ਐਨ-95 ਮਾਸਕ ਭੇਟ ਕੀਤੇ

931

ਸੇਵਾ ਸੰਮਤੀ ਦੇ ਸਹਿਯੋਗ ਨਾਲ ਰਵਿੰਦਰ ਜੇ.ਈ ਦੇ ਪਰਵਾਰ ਨੇ ਸਿਵਲ ਹਸਪਤਾਲ ਨੂੰ ਮਾਸਕ ਭੇਟ ਕੀਤੇ
ਬਰਨਾਲਾ, 20 ਅਪ੍ਰੈਲ (ਜਗਸੀਰ ਸਿੰਘ ਸੰਧੂ) : ਬਰਨਾਲਾ ਦੇ ਇੱਕ ਸਮਾਜ ਸੇਵੀ ਰਵਿੰਦਰ ਕੁਮਾਰ ਜੇਈ (ਪੰਚਾਇਤੀ ਰਾਜ) ਦੇ ਪਰਵਾਰ ਵੱਲੋਂ ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਦੇ ਰਾਹੀਂ ਸਿਵਲ ਹਸਪਤਾਲ ਬਰਨਾਲਾ ਨੂੰ ਐਨ-95 ਮਾਸਕ ਅਤੇ ਸੈਨੀਟਾਇਜਰ ਭੇਟ ਕੀਤੇ ਗਏ ਹਨ। ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ ਦੇ ਪ੍ਰਧਾਨ ਭਾਰਤ ਮੋਦੀ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ ਸਿਵਲ ਹਸਪਤਾਲ ਬਰਨਾਲਾ ਦੇ ਐਸ.ਐਮ.ਓ ਜੋਤੀ ਕੌਂਸਲ ਵੱਲੋਂ ਸੇਵਾ ਸੰਮਤੀ ਤੋਂ ਮੰਗ ਕੀਤੀ ਗਈ ਸੀ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਦੇ ਚਲਦਿਆਂ ਸਿਵਲ ਹਸਪਤਾਲ ਕੋਲ ਐਨ-95 ਮਾਸਕਾਂ ਦੀ ਕਮੀ ਹੋ ਗਈ ਅਤੇ ਪਿਛੋਂ ਵੀ ਇਹਨਾਂ ਮਾਸਕਾਂ ਦੀ ਸਪਲਾਈ ਫਿਲਹਾਲ ਨਹੀਂ ਰਹੀ, ਇਸ ਕਰਕੇ ਜੇ ਹੋ ਸਕੇ ਤਾਂ ਸੇਵਾ ਸੰਮਤੀ ਸਿਵਲ ਹਸਪਤਾਲ ਲਈ ਇਹਨਾਂ ਮਾਸਕਾਂ ਦਾ ਪ੍ਰਬੰਧ ਕਰਕੇ ਦੇਵੇ। ਇਸ ਦੌਰਾਨ ਸੇਵਾ ਸੰਮਤੀ ਦੇ ਮੈਂਬਰਾਂ ਵੱਲੋਂ ਰਵਿੰਦਰ ਕੁਮਾਰ ਜੇ.ਈ ਦੇ ਪਰਵਾਰ ਨਾਲ ਰਾਬਤਾ ਕਰਕੇ ਅੱਜ ਹੀ ਇਹ ਐਨ-95 ਮਾਸਕ ਅਤੇ ਸੈਨੀਟਾਇਜਰ ਦੇ ਦੋ ਡੱਬੇ ਸਿਵਲ ਹਸਪਤਾਲ ਨੂੰ ਭੇਟ ਕੀਤੇ ਗਏ ਹਨ। ਇਸ ਸਮੇਂ ਭਾਰਤ ਮੋਦੀ ਤੋਂ ਇਲਾਵਾ ਸੇਵਾ ਸੰਮਤੀ ਦੇ ਮੀਤ ਪ੍ਰਧਾਨ ਬੀਰਬਲ ਦਾਸ, ਪ੍ਰੈਸ ਸਕੱਤਰ ਜਗਸੀਰ ਸਿੰਘ ਸੰਧੂ, ਸ੍ਰੀ ਵੇਦ ਪ੍ਰਕਾਸ,  ਡਾ: ਰਾਕੇਸ਼ ਨੋਨੀ, ਬਬਲੂ ਜਿਊਲਰਜ਼, ਰਵਿੰਦਰ ਗਾਰਗੀ, ਗੋਪਾਲ ਲਾਲੀ ਆਦਿ ਹਾਜਰ ਸਨ।

Real Estate