ਰੇਡੀਓ ਚੰਨ ਪ੍ਰਦੇਸੀ ‘ਤੇ 21 ਅਪ੍ਰੈਲ ਨੂੰ ਬੱਚਿਆਂ ਦੀ ਪੜਾਈ ਦਾ ਸਡਿਊਲ

ਰੇਡੀਓ ਚੰਨ ਪ੍ਰਦੇਸੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਾਂਝਾ ਉਪਰਾਲਾ
ਚੰਡੀਗੜ, 20 ਅਪ੍ਰੈਲ (ਜਗਸੀਰ ਸਿੰਘ ਸੰਧੂ) : ਦੁਨੀਆਂ ਭਰ ਵਿੱਚ ਸਭ ਤੋਂ ਵੱਧ ਸੁਣੇ ਜਾਣ ਵਾਲੇ ਪੰਜਾਬੀ ‘ਰੇਡੀਓ ਚੰਨ ਪ੍ਰਦੇਸੀ’ (ਯੂ.ਐਸ.ਏ) ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੀ ਪੜਾਈ ਲਈ ਇੱਕ ਸਾਂਝਾ ਉਪਰਾਲਾ ਕੀਤਾ ਗਿਆ ਹੈ, ਜਿਸ ਦੇ ਤਹਿਤ ਹਰ ਰੋਜ਼ ਦੁਪਿਹਰ 1 ਵਜੇ ਤੋਂ 3 ਵਜੇ ਤੱਕ ਵੱਖ ਵੱਖ ਕਲਾਸਾਂ ਦੇ ਸਲੇਬਸ ਦੀ ਪੜਾਈ ਰੇਡੀਓ ਚੰਨ ਪ੍ਰਦੇਸੀ ਦੀ ਮਾਰਫਤ ਕਰਵਾਈ ਜਾ ਰਹੀ ਹੈ। ਇਸ ਪ੍ਰਸਾਰਣ ਨੂੰ ਸੁਣਨ ਲਈ ਐਡਰਾਇਡ ਫੋਨ ਵਾਲੇ ਬੱਚੇ ਪਲੇਅ ਸਟੋਰ ਤੋਂ, ਆਈ ਫੋਨ ਵਾਲੇ ਬੱਚੇ ਐਪ ਸਟੋਰ ਤੋਂ ਰੇਡੀਓ ਚੰਨ ਪ੍ਰਦੇਸੀ ਦੀ ਐਪ ਡਾਊਨ ਲੋਡ ਕਰਕੇ ਇਸ ਪੜਾਈ ਦਾ ਫਾਇਦਾ ਲੈ ਸਕਦੇ ਹਨ। ਰੇਡੀਓ ਚੰਨ ਪ੍ਰਦੇਸ਼ੀ ‘ਤੇ ਪ੍ਰਸਾਰਿਤ ਹੋਣ ਵਾਲੇ ਵਿਸ਼ਿਆ ਦੇ ਟੋਪਿਕਾ ਦਾ ਵਿਸ਼ਾ ਇਸ ਤਰਾਂ ਹੋਵੇਗਾ।

21 ਅਪ੍ਰੈਲ ਦੁਪਹਿਰ 1:00 ਤੋਂ 1:30 ਵਜੇ ਤੱਕ ਅੱਠਵੀ ਕਲਾਸ, ਵਿਸ਼ਾ ਅੰਗਰੇਜੀ, ਟੋਪਿਕ ਅਬਦੁੱਲ ਹਮੀਦ, ਟੀਚਰ ਸੰਦੀਪ ਕੌਰ ਅੰਮ੍ਰਿਤਸਰ।

21 ਅਪ੍ਰੈਲ ਸ਼ਾਮ 1:30 ਤੋਂ 2:00 ਵਜੇ ਤੱਕ ਕਲਾਸ ਪਲੱਸ ਟੂ, ਵਿਸ਼ਾ ਪੰਜਾਬੀ, ਟੋਪਿਕ ਵਗਦੇ ਪਾਣੀ, ਟੀਚਰ ਡਾ: ਪਰਮਜੀਤ ਸਿੰਘ ਕਲਸੀ ਗੁਰਦਾਸਪੁਰ।

21 ਅਪ੍ਰੈਲ ਸ਼ਾਮ 2:00 ਤੋਂ 2 : 30 ਵਜੇ ਤੱਕ ਕਲਾਸ 8ਵੀਂ, ਵਿਸ਼ਾ ਸਾਇੰਸ, ਟੋਪਿਕ ਮਾਇਕਰੋਗਰੀਨਸਿੰਜ :ਫਰਿੰਡਜ਼ ਐਡ ਫੋਇ, ਟੀਚਰ ਗਗਨਦੀਪ ਕੌਰ ਪਟਿਆਲਾ।

21 ਅਪ੍ਰੈਲ ਸ਼ਾਮ 2:30 ਤੋਂ 3:00 ਵਜੇ ਤੱਕ  ਕਲਾਸ 10ਵੀਂ, ਵਿਸ਼ਾ ਹਿੰਦੀ, ਟੋਪਿਕ ਪਾਠ-1 ਦੋਹਾਵਲੀ, ਟੀਚਰ ਮੀਨਾਕਸ਼ੀ ਵਰਮਾ ਪਟਿਆਲਾ ।

Real Estate