ਮੁੰਬਈ ‘ਚ 53 ਪੱਤਰਕਾਰ ਵੀ ਕੋਰੋਨਾ ਦੀ ਮਾਰ ਹੇਠ ਆਏ

984

ਚੰਡੀਗੜ, 20 ਅਪ੍ਰੈਲ (ਜਗਸੀਰ ਸਿੰਘ ਸੰਧੂ) : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਸਭ ਤੋਂ ਵੱਧ ਮਾਰ ਹੇਠ ਆਏ ਮਹਾਂਰਾਸਟਰ ਰਾਜ ਦੀ ਰਾਜਧਾਨੀ ਮੁੰਬਈ ਵਿੱਚ ਇੱਕ ਦਿਨ ਦੀ ਜਾਂਚ ਰਿਪੋਰਟ ਵਿੱਚ 53 ਪੱਤਰਕਾਰ ਕੋਰੋਨਾ ਪਾਜੇਟਿਵ ਪਾਏ ਹਨ, ਜਿਸ ਨਾਲ ਪੂਰੇ ਦੇਸ਼ ਦੇ ਮੀਡੀਆ ਕਰਮੀਆਂ ਵਿੱਚ ਹੜਕੰਪ ਮੱਚ ਗਿਆ ਹੈ। ਇਸ ਜਾਂਚ ਰਿਪੋਰਟ ਵਿੱਚ ਟੀ.ਵੀ ਰਿਪੋਟਰ, ਕੈਮਰਾਮੈਨ ਅਤੇ ਪ੍ਰਿੰਟ ਫੋਟੋਗ੍ਰਾਫਰ ਸਾਮਲ ਹਨ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿਚੋਂ 99 ਫੀਸਦੀ ਪੱਤਰਕਾਰਾਂ ‘ਚ ਕੋਰੋਨਾ ਦਾ ਕੋਈ ਲੱਛਣ ਵੀ ਨਹੀਂ ਪਾਇਆ ਜਾ ਰਿਹਾ। ਜਿਕਰਯੋਗ ਹੈ ਕਿ ਇੱਕ ਮੀਡੀਆ ਸੰਸਥਾ ਵੱਲੋਂ ਤਿੰਨ ਦਿਨ ਪਹਿਲਾਂ 167 ਮੀਡੀਆ ਕਰਮੀਆਂ ਦੀ ਕੋਰੋਨਾ ਜਾਂਚ ਕਰਵਾਈ ਗਈ ਸੀ, ਜਿਸ ਵਿੱਚ 53 ਮੀਡੀਆ ਕਰਮੀਆਂ ਦੀ ਜਾਂਚ ਕੋਰੋਨਾ ਪਾਜੇਟਿਵ ਪਾਈ ਗਈ ਹੈ। ਵਰਨਣਯੋਗ ਹੈ ਕਿ ਇਹ ਮੀਡੀਆ ਕਰਮੀਆਂ ਵੱਖ ਵੱਖ ਟੀਵੀ ਚੈਨਲਾਂ ਵਿੱਚ ਕੰਮ ਕਰਦੇ ਹਨ ਅਤੇ ਕੋਰੋਨਾ ਵਾਇਰਸ ਨਾਲ ਜੁੜੀ ਹਰ ਖਬਰ ਦੀ ਪਲ ਪਲ ਦੀ ਜਾਣਕਾਰੀ ਦਰਸਕਾਂ ਤੱਕ ਪੁਹੰਚਾ ਰਹੇ ਹਨ। ਜਾਂਚ ਰਿਪੋਰਟ ਵਿੱਚ ਕੋਰੋਨਾ ਪਾਜੇਟਿਵ ਆਏ ਕਈ ਪੱਤਰਕਾਰਾਂ ਨੇ ਪਿਛਲੇ ਦਿਨੀਂ ਮਹਾਂਰਾਸਟਰ ਦੇ ਸਿਹਤ ਮੰਤਰੀ ਰਾਜੇਸ ਟੋਪੇ ਦੀ ਪ੍ਰੈਸ ਕਾਨਫਰੰਸ ਅਤੇ ਸੂਬੇ ਦੇ ਗ੍ਰਹਿ ਮੰਤਰੀ  ਅਨਿਲ ਦੇਸ਼ਮੁੱਖ ਦਾ ਇੰਟਰਵਿਊ ਵੀ ਕੀਤਾ ਹੈ। ਜਾਂਚ ਰਿਪੋਰਟ ਵਿੱਚ ਕਰੋਨਾ ਪਾਜੇਟਿਵ ਪਾਏ ਪੱਤਰਕਾਰਾਂ ਨੇ ਕਿਹਾ ਹੈ ਕਿ ਉਹਨਾਂ ਵਿੱਚ ਨਾ ਤਾਂ ਕੋਰੋਨਾ ਵਾਇਰਸ ਦਾ ਕੋਈ ਲੱਛਣ ਦਿਖਾਈ ਦਿੱਤਾ ਹੈ ਅਤੇ ਨਾ ਹੀ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਇਹ ਲਾਗ ਉਹਨਾਂ ਨੂੰ ਕਿਥੋ ਲੱਗੀ ਹੈ। ਕੋਰੋਨਾ ਪਾਜੇਟਿਵ ਪਾਏ ਇਹ ਪੱਤਰਕਾਰ ਆਪਣੇ ਪਰਵਾਰਿਕ ਮੈਂਬਰਾਂ ਨੂੰ ਲੈ ਕੇ ਕਾਫੀ ਚਿੰਤਾਗ੍ਰਸਤ ਪਾਏ ਜਾ ਰਹੇ ਹਨ।

Real Estate