ਭਾਰਤ ‘ਚ ਅਗਲੇ 10 ਦਿਨਾਂ ਅੰਦਰ ਕੋਰੋਨਾ ਵਾਇਰਸ ਦੇ ਪਸਾਰ ‘ਚ ਆਵੇਗੀ ਤੇਜ਼ੀ

1336

ਚੰਡੀਗੜ, 20 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕੋਰੋਨਾ ਵਾਇਰਸ ਖਿਲਾਫ ਜੰਗ ਵਿੱਚ ਅਗਲੇ 10 ਦਿਨ ਭਾਰਤ ਲਈ ਬਹੁਤ ਚਣੌਤੀ ਪੂਰਨ ਰਹਿਣ ਵਾਲੇ ਹਨ, ਕਿਉਂਕਿ ਆਈ.ਸੀ.ਐਮ.ਆਰ ਦੇ ਵਿਗਿਆਨਕਾਂ ਮੁਤਾਬਿਕ 30 ਅਪ੍ਰੈਲ ਤੱਕ ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪਸਾਰ ਤੇਜ਼ੀ ਨਾਲ ਹੋਵੇਗਾ ਅਤੇ ਪ੍ਰਤੀ ਦਿਨ ਕੋਰੋਨਾ ਦੇ ਮਰੀਜਾਂ ਵਿੱਚ ਵੱਡਾ ਵਾਧਾ ਦੇਖਣ ਨੂੰ ਮਿਲੇਗਾ। ਕੋਰੋਨਾ ਮਹਾਂਮਾਰੀ ਦਾ ਇਹ ਸਿਖਰਲਾ ਚਰਨ ਹੋਵੇਗਾ ਅਤੇ ਫਿਰ ਇਸ ਤੋਂ ਬਾਅਦ ਗ੍ਰਾਫ ਥੱਲੇ ਆਉਣਾ ਸ਼ੁਰੂ ਹੋ ਜਾਵੇਗਾ। ਇਹੀ ਕਾਰਨ ਹੈ ਕਿ ਜਿਹਨਾਂ ਜਿਲਿਆਂ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ, ਉਹਨਾਂ ਜਿਲਿਆਂ ਦੀ ਸਿੱਧੀ ਕਮਾਂਡ ਕੇਂਦਰ ਨੇ ਆਪਣੇ ਹੱਥ ਲੈ ਲਈ ਹੇ ਅਤੇ ਅਜਿਹੀ ਸਥਿਤੀ ਲਈ ਅੰਤਰਰਾਜੀ ਵਿਸ਼ੇਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਹਨਾਂ ਵਿੱਚ ਦੋ-ਦੋ ਮਹਾਂਰਾਸਟਰ ਅਤੇ ਪੱਛਮੀ ਬੰਗਾਲ ਲਈ ਹਨ ਅਤੇ ਆਈ.ਸੀ.ਐਮ.ਆਰ ਦੇ ਇੱਕ ਉੱਚ ਵਿਗਿਆਨਿਕ ਦੇ ਅਨੁਸਾਰ ਹੁਣ ਤੱਕ ਕੀਤੇ ਗਏ ਵਿਸਲੇਸ਼ਣ ਦੇ ਅਧਾਰ ‘ਤੇ ਇਹ ਸੰਕੇਤ ਮਿਲੇ ਹਨ ਕਿ ਕੋਰੋਨਾ ਦਾ ਫੈਲਾਓ ਹੁਣ 30 ਅਪ੍ਰੈਲ ਤੱਕ ਪੀਕ ‘ਤੇ ਪੁਹੰਚ ਜਾਵੇਗਾ। ਉਧਰ ਸਿਹਤ ਮੰਤਰਾਲੇ ਦੇ ਇੱਕ ਜਿੰਮੇਵਾਰ ਅਧਿਕਾਰੀ ਨੇ ਵੀ ਆਈ.ਸੀ.ਐਮ.ਆਰ ਦੇ ਇਸ ਵਿਸਲੇਸ਼ਣ ਦਾ ਸਮਰੱਥਨ ਕਰਦਿਆਂ ਕਿਹਾ ਹੈ ਕਿ ਅਗਲੇ ਦੋ-ਤਿੰਨ ਦਿਨ ਵਿੱਚ ਸਥਿਤੀ ਸਾਫ ਹੋ ਜਾਵੇਗੀ। ਦਰਅਸਲ ਪੀਕ ‘ਤੇ ਪੁਹੰਚ ਦਾ ਮਤਲਬ ਹੈ ਕਿ ਭਾਰਤ ਇਸ ਗੱਲ ਲਈ ਪੂਰੀ ਤਰ•ਾਂ ਤਿਆਰ ਹੋ ਰਿਹਾ ਹੈ ਕਿ ਹੁਣ ਕਿਸ ਦਿਸ਼ਾ ਵੱਧ ਕਦਮ ਵਧਾਉਣੇ ਹਨ। ਇਥੇ ਜਿਕਰਯੋਗ ਇਹ ਹੈ ਕਿ ਜਿਥੇ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਇੱਕਦਮ ਵਾਧਾ ਹੋਵੇਗਾ, ਉਥੇ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵੀ ਵਧੇਗੀ।

Real Estate