ਬਰਨਾਲਾ ਪੁਲਸ ਨੇ ਮਹਰੂਮ ਏ.ਸੀ.ਪੀ ਅਨਿਲ ਕੋਹਲੀ ਨੂੰ ਸਰਧਾਂਜ਼ਲੀ ਭੇਟ ਕੀਤੀ

702

ਐਸ.ਐਸ. ਪੀ ਨੇ ਪੁਲਸ ਮੁਲਾਜਮਾਂ ਨੂੰ ਕੋਰੋਨਾ ਬਚਾਓ ਕਿੱਟਾਂ ਅਤੇ ਥਾਣਿਆਂ ਅੱਗੇ ਹੱਥ ਧੋਣ ਲਈ ਟੈਂਕੀਆਂ ਦਿੱਤੀਆਂ
ਬਰਨਾਲਾ, 20 ਅਪ੍ਰੈਲ (ਜਗਸੀਰ ਸਿੰਘ ਸੰਧੂ) : ਬਰਨਾਲਾ ਪੁਲਸ ਵੱਲੋਂ ਕੋਰੋਨਾ ਵਾਇਰਸ ਦੀ ਜੰਗ ਵਿੱਚ ਸ਼ਹੀਦ ਹੋਏ ਪਹਿਲੇ ਪੁਲਸ ਅਧਿਕਾਰੀ ਅਨਿਲ ਕੁਮਾਰ ਕੋਹਲੀ ਨੂੰ ਸਰਧਾਂਜ਼ਲੀ ਭੇਟ ਕੀਤੀ ਗਈ। ਸਥਾਨਿਕ ਜਿਲ•ਾ ਪ੍ਰਬੰਧਕੀ ਕੰਪਲੈਕਸ ਵਿੱਚ ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਗੋਇਲ, ਐਸ.ਪੀ ਸੁਖਦੇਵ ਸਿੰਘ ਵਿਰਕ ਅਤੇ ਦੂਸਰੇ ਪੁਲਸ ਅਧਿਕਾਰੀਆਂ ਅਤੇ ਮੁਲਾਜਮਾਂ ਨੇ ਲੁਧਿਆਣਾ ਦੇ ਏ.ਸੀ.ਪੀ ਅਨਿਲ ਕੁਮਾਰ ਕੋਹਲੀ ਨੂੰ ਕੋਰੋਨਾ ਸ਼ਹੀਦ ਦਾ ਦਰਜਾ ਦਿੰਦਿਆਂ ਉਹਨਾਂ ਦੀ ਤਸਵੀਰ ਨੂੰ ਸਲਾਮੀ ਦਿੱਤੀ ਅਤੇ ਸਰਧਾ ਦੇ ਫੁੱਲ ਭੇਟ ਕੀਤੇ। ਇਸ ਸਮੇਂ ਐਸ. ਐਸ. ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਨੇ ਕਿਹਾ ਕਿ ਪੰਜਾਬ ਪੁਲਸ ਕੋਰੋਨਾ ਵਿਰੁੱਧ ਜੰਗ ਦੌਰਾਨ ਫਰੰਟ ਲਾਇਨ ‘ਤੇ ਲੜਾਈ ਲੜ ਰਹੀ ਹੈ ਅਤੇ ਇਸ ਲੜਾਈ ਵਿੱਚ ਸਾਡਾ ਯੋਧਾ ਸਾਡਾ ਭਰਾ ਅਨਿਲ ਕੁਮਾਰ ਕੋਹਲੀ ਆਪਣੀ ਸ਼ਹਾਦਤ ਦੇ ਗਿਆ ਹੈ। ਭਾਵੇਂ ਉਹਨਾਂ ਦੇ ਜਾਣ ਨਾਲ ਪੁਲਸ ਫੋਰਸ ਨੂੰ ਵੱਡਾ ਘਾਟਾ ਪਿਆ ਹੈ, ਪਰ ਜਿਸ ਤਰ•ਾਂ ਉਹਨਾਂ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕਰਦਿਆਂ ਆਪਣੀ ਸਹਾਦਤ ਦਿੱਤੀ ਹੈ, ਉਸ ‘ਤੇ ਪੰਜਾਬ ਪੁਲਸ ਨੂੰ ਹਮੇਸ਼ਾ ਮਾਣ ਰਹੇਗਾ। ਇਸ ਮੌਕੇ ਹਾਜਰ ਪੁਲਸ ਅਧਿਕਾਰੀਆਂ ਅਤੇ ਹੋਰ ਮੁਲਾਜਮਾਂ ਨੇ 2 ਮਿੰਟ ਦਾ ਮੌਨ ਰੱਖ ਕੇ ਆਪਣੀ ਸਰਧਾਂਜ਼ਲੀ ਭੇਟ ਕੀਤੀ। ਇਸ ਉਪਰੰਤ ਐਸ.ਐਸ. ਪੀ ਬਰਨਾਲਾ ਨੇ ਕਿਹਾ ਕਿ ਕੋਰੋਨਾ ਇੱਕ ਲਾਗ ਦੀ ਬਹੁਤ ਹੀ ਘਾਤਕ ਬਿਮਾਰੀ ਹੈ, ਪਰ ਸਾਡੇ ਪੁਲਸ ਦੇ ਜਵਾਨ ਜਿਥੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ, ਉਥੇ ਕੋਰੋਨਾ ਦੇ ਮਰੀਜਾਂ ਦੀ ਸਾਂਭ ਸੰਭਾਲ ਵਿੱਚ ਵੀ ਅਹਿਮ ਯੋਗਦਾਨ ਪਾ ਰਹੇ ਹਨ। ਇਸ ਲਈ ਅਸੀਂ ਪੁਲਸ ਦੇ ਜਵਾਨਾਂ ਨੂੰ ਡਿਊਟੀ ਦੌਰਾਨ ਇਸ ਨਾਮੁਰਾਦ ਬਿਮਾਰੀ ਤੋਂ ਲਈ ਮਾਸਕ ਅਤੇ ਸੈਨੀਟਾਈਜਰ ਵਰਤਣ ਦੀ ਸਲਾਹ ਹੀ ਨਹੀਂ ਦੇ ਰਹੇ ਸਗੋਂ ਹਰ ਹਫਤੇ ਇੱਕ ਕਿੱਟ ਵੀ ਹਰ ਜਵਾਨ ਨੂੰ ਦੇ ਰਹੇ ਹਾਂ, ਜਿਸ ਵਿੱਚ ਮਾਸਕ, ਸੈਨੀਟਾਇਜਰ, ਸਾਬਨ, ਵਿਟਾਮਨ ਦੀ ਗੋਲੀਆਂ ਅਤੇ ਅਜਿਹੀ ਹੋਰ ਸਮੱਗਰੀ ਵੀ ਮੌਜੂਦ ਹੈ, ਜੋ ਕੋਰੋਨਾ ਵਾਇਰਸ ਤੋਂ ਬਚਾਓ ਲਈ ਜਰੂਰੀ ਹੈ। ਇਸ ਤੋਂ ਇਲਾਵਾ ਅਸੀਂ ਜਿਲੇ ਦੇ ਹਰ ਥਾਣੇ ਅੱਗੇ ਹੱਥ ਧੋਣ ਲਈ ਵਿਸ਼ੇਸ਼ ਕਿਸਮ ਦੀਆਂ ਟੈਂਕੀਆਂ ਵੀ ਬਣਵਾਈਆਂ ਹਨ, ਜਿਹਨਾਂ ਦੀਆਂ ਟੂੱਟੀਆਂ ਪੈਰ ਨਾਲ ਦੱਬਣ ‘ਤੇ ਪਾਣੀ ਦਿੰਦੀਆਂ ਹਨ। ਇਸ ਤਰ•ਾਂ ਹਰ ਥਾਣੇ ਆਉਣ ਜਾਣ ਵਾਲੇ ਵਿਅਕਤੀ ਨੂੰ ਆਪਣੇ ਹੱਥ ਸਾਫ ਕਰਨ ਵਿੱਚ ਸੁਵਿੱਧਾ ਹੋਵੇਗੀ।

Real Estate