ਪੁਲਸ ਦੇ ਇੰਸਪੈਕਟਰ ਨੇ ਗੋਲੀ ਮਾਰਕੇ ਆਪਣਾ ਹੀ ਇੱਕ ਮੁੰਡਾ ਮਾਰਿਆ, ਦੂਜਾ ਜਖਮੀ ਕੀਤਾ

1279

ਚੰਡੀਗੜ, 20 ਅਪ੍ਰੈਲ (ਜਗਸੀਰ ਸਿੰਘ ਸੰਧੂ) : ਹਰਿਆਣਾ ਪੁਲਿਸ ਦੇ ਇੰਸਪੈਕਟਰ ਸਤਵੀਰ ਸਿੰਘ ਨੇ ਕਥਿਤ ਤੌਰ ‘ਤੇ ਆਪਣੇ ਇੱਕ 32 ਸਾਲਾ ਬੇਟੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ, ਜਦਕਿ ਦੂਸਰੇ ਬੇਟੇ ਨੂੰ ਜ਼ਖਮੀ ਕਰ ਦਿੱਤਾ ਹੈ, ਜਿਸ ਨੂੰ ਗੰਭੀਰ ਹਾਲਤ ਵਿੱਚ ਪੀ.ਜੀ.ਆਈ ਰੋਹਤਕ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕੈਥਨ ਦੀ ਪੁਲਿਸ ਕਾਲੋਨੀ ਵਿੱਚ ਘਟਨਾ ਇੱਕ ਪਰਿਵਾਰਕ ਝਗੜੇ ਤੋਂ ਬਾਅਦ ਵਾਪਰੀ ਹੈ। ਕੈਥਲ ਜ਼ਿਲ•ੇ ‘ਚ ਪੁਲਿਸ ਲਾਈਨ ਵਿੱਚ ਤਾਇਨਾਤ ਇਹ ਇੰਸਪੈਕਟਰ ਸਤਵੀਰ ਸਿੰਘ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 12 ਵਜੇ ਦੇ ਕਰੀਬ ਇਹ ਪਰਵਾਰਿਕ ਵਿਵਾਦ ਇੰਨਾ ਵੱਧ ਗਿਆ ਕਿ ਇੰਸਪੈਕਟਰ ਨੇ ਆਪਣੀ ਲਾਈਸੈਂਸੀ ਰਿਵਾਲਵਰ ਕੱਢ ਲਈ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਗੋਲੀਬਾਰੀ ‘ਚ ਇੱਕ ਬੇਟੇ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਦੂਸਰੇ ਬੇਟਾ ਵੀ ਜਖਮੀ ਹੋ ਗਿਆ। ਇਸ ਦੌਰਾਨ ਇੰਸਪੈਕਟਰ ਦੀਆਂ ਦੋਵੇਂ ਨੂੰਹਾਂ ਵੀ ਇਸ ਵਾਰਦਾਤ ਵਿੱਚ ਜਖਮੀ ਹੋ ਗਈਆਂ। ਇਸ ਦੌਰਾਨ ਕੈਥਲ ਪੁਲਿਸ ਸੁਪਰਡੈਂਟ ਸ਼ਸ਼ਾਂਕ ਕੁਮਾਰ ਨੇ ਦੱਸਿਆ ਕਿ ਪੁਲਿਸ ਦੀ ਇਸ ਘਟਨਾਂ ਦੀ ਜਾਂਚ ਕਰ ਰਹੀ ਹੈ ਅਤੇ ਜਖਮੀਆਂ ਦੇ ਬਿਆਨ ਅਨੁਸਾਰ ਐਫਆਈਆਰ ਦਰਜ ਕੀਤੀ ਜਾਵੇਗੀ।

Real Estate