ਤੁਰ ਗਿਆ ਰਾਮਬਾਗ ਕਮੇਟੀ ਬਰਨਾਲਾ ਦਾ ਧੁਰਾ ‘ਲਛਮਣ ਦਾਸ ਕਾਂਝਲੀਆ’

888
ਭੋਗ ‘ਤੇ ਵਿਸ਼ੇਸ਼
ਤੁਰ ਗਿਆ ਰਾਮਬਾਗ ਕਮੇਟੀ ਬਰਨਾਲਾ ਦਾ ਧੁਰਾ ‘ਲਛਮਣ ਦਾਸ ਕਾਂਝਲੀਆ’    
                                                                                       ਜਗਸੀਰ ਸਿੰਘ ਸੰਧੂ
ਨਾਮਵਰ ਸੁਤੰਤਰਤਾ ਸੰਗਰਾਮੀ ਪੰਡਿਤ ਮਦਨ ਮੋਹਨ ਮਾਲਵੀਆ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿੱਚ ਸਮਾਜ ਸੇਵਾ ਦੇ ਕਾਰਜਾਂ ਲਈ ਸੇਵਾ ਸੰਮਤੀਆਂ ਦਾ ਜੱਥੇਬੰਦ ਕਰਨ ਦੀ ਮੁਹਿੰਮ ਆਰੰਭੀ, ਉਸੇ ਪ੍ਰਭਾਵ ਤਹਿਤ 1920 ਵਿਚ ਲੋਹੜੀ ਦੇ ਅਵਸਰ ਸਮੇਂ ਬਰਨਾਲਾ ਵਿੱਚ ਇਕੱਤਰ ਹੋਏ ਉਸ ਸਮੇਂ ਦੇ ਪਤਵੰਤਿਆਂ ਨੇ ‘ਸੇਵਾ ਸੰਮਤੀ ਬਰਨਾਲਾ’ ਦਾ ਗਠਨ ਕੀਤਾ। ਸਮੇਂ-ਸਮੇਂ ਇਸ ਦੇ ਆਗੂਆਂ ਵਿਚ ਤਬਦੀਲੀ ਅਤੇ ਸਰਗਰਮ ਮੈਂਬਰਾਂ ਦੀ ਸਮੂਲੀਅਤ ਹੁੰਦੀ ਰਹੀ । ਜਦੋਂ 1950 ਤੋਂ ਭਗਤ ਮੋਹਨ ਲਾਲ ਇਸ ਦੀ ਅਗਵਾਈ ਕਰ ਰਹੇ ਸਨ ਤਾਂ 1955-56 ਵਿੱਚ ਇਕ 14-15 ਸਾਲ ਦੇ ਨੌਜਵਾਨ ਲਛਮਣ ਦਾਸ ਕਾਂਝਲੀਆ ਨੇ ਇਸ ਸੰਸਥਾ ਦੇ ਸਰਗਰਮ ਮੈਬਰਾਂ ਵਿਚ ਸਮੂਲੀਅਤ ਕੀਤੀ। ਵੀਹਵੀਂ ਸਦੀ ਦੇ ਆਰੰਭ ਵਿਚ ਜਾਂਦੇ ਉਸ ਸਮੇਂ ਦੇ ਮਹਾਰਾਜਾ ਪਟਿਆਲਾ ਨੇ ਬਰਨਾਲਾ ਦੇ ਵਿਕਾਸ ਤੇ ਵਿਸਥਾਰ ਦੀ ਯੋਜਨਾ ਬਣਾਈ ਅਤੇ ਜੋ ਅੱਜ ਇਸ ਸ਼ਹਿਰ ਦਾ ਮੁੱਖ ਬਜ਼ਾਰ ਮੰਨਿਆ ਜਾਂਦਾ ਹੈ। ਉਸ ਦੀਆਂ ਦੁਕਾਨਾਂ ਵਾਸਤੇ ਇਕ ਨਿਸਚਤ ਨਕਸ਼ੇ ਦੇ ਆਧਾਰ ਉਤੇ ਪਲਾਟ ਕੱਟੇ ਤਾਂ ਆਸਪਾਸ ਦੇ ਪਿੰਡਾਂ ਤੋ ਵਪਾਰੀ ਪਰਵਾਰਾਂ ਨੇ ਸ਼ਹਿਰ ਆਉਣਾ ਸ਼ੁਰੂ ਕੀਤਾ। ਉਹਨਾਂ ਸਾਲਾਂ ਵਿਚ ਲਛਮਣ ਦਾਸ ਦੇ ਦਾਦਾ ਬਲਾਕੀ ਰਾਮ ਪਿੰਡ ਕਾਂਝਲਾ ਤੋ ਬਰਨਾਲਾ ਆਏ। ਉਹਨਾਂ ਦੇ ਲੜਕੇ ਬੀਰਬਲ ਦਾਸ ਜਿਸ ਨੂੰ ਵੱਡਾ ਕਾਰੋਬਾਰੀ ਹੋਣ ਕਾਰਣ ਲੋਕ ਬੱਲੀ ਹੀ ਕਹਿੰਦੇ ਸੀ ਨੇ ਬਰਨਾਲਾ ‘ਚ ਕਰਿਆਣੇ ਦੀ ਦੁਕਾਨ ਕੀਤੀ, ਜੋ ਇਸ ਸਮੇਂ ਵੀ ‘ਬੱਲੀ ਦੀ ਹੱਟੀ’ ਵੱਜੋ ਜਾਣੀ ਜਾਂਦੀ ਹੈ। ਉਸ ਦੁਕਾਨ ਉੱਤੇ ਲਛਮਣ ਦਾਸ ਨੇ ਵੀ ਬੈਠਣਾ ਸ਼ੁਰੂ ਕੀਤਾ ਜੋ ਪੰਜ ਭਰਾਵਾਂ ਵਿਚ ਤੀਜੇ ਨੰਬਰ ਉੱਤੇ ਸੀ। ਉਸ ਨੇ ਸੇਵਾ ਸੰਮਤੀ ਦੇ ਕੰਮਾਂ ਵਿਚ ਵੀ ਸਰਗਰਮੀ ਨਾਲ ਭਾਗ ਲੈਣਾ ਸ਼ੁਰੂ ਕੀਤਾ ਅਤੇ 1962 ਵਿਚ ਹਰਿਦੁਆਰ ਵਿਚ ਸੇਵਾ ਦੇ ਕਾਰਜਾਂ ਵਿਚ ਭਾਗ ਲੈਣ ਲਈ ਹਰਿਦੁਆਰ ਗਿਆ। ਉੱਥੇ ਭਗਤ ਜੀ ਦੀ ਅਚਾਨਕ ਮੌਤ ਹੋ ਗਈ ਤਾਂ ਸਾਰੇ ਵਾਲੰਟੀਅਰ ਨੇ ਮੀਟਿੰੰਗ ਕਰਕੇ ਭਗਤ ਜੀ ਦੀ ਯਾਦ ਵਜੋ ਸੰਸਥਾ ਦਾ ਨਾਉਂ ‘ਭਗਤ ਮੋਹਨ ਲਾਲ ਸੇਵਾ ਸੰਮਤੀ ਬਰਨਾਲਾ’ ਬਣਾ ਦਿੱਤਾ। ਇਹ ਸੇਵਾ ਸੰਮਤੀ ਜੋ 1920 ਵਿੱਚ ਕਾਇਮ ਹੋਈ ਹੈ, ਜੋ ਹੁਣ 2020 ਵਿੱਚ ਜਦੋ ਆਪਣਾ 100ਵਾਂ ਸਾਲ ਮਨਾ ਰਹੀ ਹੈ ਤਾਂ ਲਛਮਣ ਦਾਸ ਕਾਂਝਲੀਆ ਇਸ ਦਾ ਕਰਤਾ ਧਰਤਾ ਸਕੱਤਰ ਸੀ ਅਤੇ ਪੂਰੀ ਸਰਗਰਮੀ ਨਾਲ ਸਾਰਾ ਸਮਾਂ ਸੇਵਾ ਕਾਰਜਾਂ ਵਿਚ ਹੀ ਰਿਹਾ ਸੀ, ਸੇਵਾ ਸੰਮਤੀ ਦਾ ਧੁਰਾ ਉਹ ਲਛਮਣ ਦਾਸ ਕਾਂਝਲੀਆ ਬੀਤੀ 9 ਅਪ੍ਰੈਲ ਨੂੰ 79 ਸਾਲ ਦੀ ਉਮਰ ਵਿਚ ਇਸ ਸੰਸਾਰ ਤੋ ਸਦਾ ਵਾਸਤੇ ਵਿਦਾ ਹੋ ਗਿਆ ਹੈ। ਇਥੇ ਵਰਣਨਯੋਗ ਹੈ ਕਿ ਲਛਮਣ ਦਾਸ ਦਾ ਰਾਮ ਬਾਗ ਦੇ ਜਿਸ ਪਾਰਕ ਵਰਗੇ ਸ਼ਮਸਾਨ ਘਾਟ ਵਿੱਚ ਸ਼ਸਕਾਰ ਕੀਤਾ ਗਿਆ, 50 ਸਾਲ ਪਹਿਲਾਂ ਵਿਰਾਨ ਜਮੀਨ ਦਾ ਟੁਕੜਾ ਸੀ। ਉੱਥੇ 1970 ਵਿਚ ਕੰਮ ਸ਼ੁਰੂ ਕੀਤਾ, ਇਸ ਸਮੇਂ ਇਹ ਥਾਂ ਸ਼ਹਿਰ ਦੀ ਹੀ ਨਹੀਂ ਇਲਾਕੇ ਦੀ ਮਿਸਾਲੀ ਅਤੇ ਵੇਖਣਯੋਗ ਥਾਂ ਹੈ। ਇਸ ਸਾਂਤੀ ਹਾਲ ਅਤੇ ਪ੍ਰਾਰਥਨਾ ਹਾਲ ਪੰਜਾਬ ਭਰ ਵਿਚ ਗਿਣੇ ਜਾਂਦੇ ਹਨ। ਹੁਣ ਜਦੋ ਲਛਮਣ ਦਾਸ ਘਰ ਅਤੇ ਦੁਕਾਨਦਾਰੀ ਦੇ ਕੰਮ ਛੱਡ ਕੇ ਸਾਰਾ ਸਮਾਂ ਰਾਮਬਾਗ ਦੀ ਨਿਗਰਾਨੀ ਕਰਦਾ ਸੀ ਤਾ ਇਸ 13 ਏਕੜ ਵਿੱਚ ਫੈਲੇ ਸਥਾਨ ਦੀਆਂ 91 ਦੁਕਾਨਾਂ, ਇਸ ਵਿੱਚ ਇਕ ਗਊਸਾਲਾ, ਇੱਕ ਸ਼ਾਨਦਾਰ ਮੰਦਰ ਆਦਿ ਤੋ ਇਲਾਵਾ ਇਕ ਖੁੱਲੀ ਪਾਰਕਿੰਗ ਵੀ ਹੈ। ਸੇਵਾ ਦੀ ਲਗਨ ਨੂੰ ਵੇਖਦਿਆਂ ‘ਭਗਤ ਮੋਹਨ ਲਾਲ ਸੇਵਾ ਸੰਮਤੀ’ ਅਤੇ ‘ਰਾਮਬਾਗ ਕਮੇਟੀ’ ਨੇ ਲਛਮਣ ਦਾਸ ਕਾਂਝਲੀਆ ਨੂੰ ਜਨਰਲ ਸਕੱਤਰ ਦੀ ਜੁੰਮੇਵਾਰੀ ਸੌਂਪੀ ਹੋਈ ਸੀ। ਜਿਸ ਦੇ ਪ੍ਰਧਾਨ ਦੀ ਜੁੰਮੇਵਾਰੀ ਭਾਰਤ ਮੋਦੀ ਨਿਭਾ ਰਹੇ ਹਨ। ਲਛਮਣ ਦਾਸ ਅਪਾਹਜ ਗਊ ਸੇਵਾ ਆਸ਼ਰਮ ਰਾਮ ਬਾਗ ਦੀ ਗਊਸਾਲਾ ਦਾ ਟਰੱਸਟੀ ਵੀ ਹੈ। ਉਸ ਵੇਲੇ ਲੰਘੇ 60 ਸਾਲਾਂ ਵਿੱਚ ਸੇਵਾ ਸ਼ੰਮਤੀ ਵੱਲੋ ਲਾਏ 50 ਤੋ ਵੱਧ ਅੱਖਾਂ ਦੇ ਅਪ੍ਰੇਸ਼ਨ ਅਤੇ ਹੋਰ ਮੈਡੀਕਲ ਕੰਮਾਂ ਵਿੱਚ ਨਿਭਾਈ ਭੂਮਿਕਾ ਲਾਸਾਨੀ ਹੈ। ਉਸ ਦੇ ਦਿਹਾਤ ਨੇ ਇਹਨਾਂ ਸੰਸਥਾਵਾ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਇਹ ਨੂੰ ਕੁਦਰਤ ਦੀ ਵਡੰਵਨਾ ਹੀ ਕਿਹਾ ਜਾ ਸਕਦਾ ਹੈ ਕਿ ਇਸ ਸਮੇਂ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਕਰਕੇ ਲਛਮਣ ਦਾਸ ਕਾਂਝਲੀਆ ਵੱਲੋਂ ਆਪਣੇ ਹੱਥੀਂ ਰਾਮਬਾਗ ਵਿੱਚ ਬਣਵਾਏ ਗਏ ਸ਼ਾਂਤੀ ਹਾਲ ਜਾਂ ਪ੍ਰਰਾਥਨਾ ਹਾਲ ਦੀ ਥਾਂ ਉਹਨਾਂ ਦੇ ਨਮਿੱਤ ਸ੍ਰੀ ਗੁਰੁੜ ਪੁਰਾਣ ਦੀ ਕਥਾ ਦੇ ਭੋਗ ਅਤੇ ਅੰਤਿਮ ਅਰਦਾਸ 21 ਅਪ੍ਰੈਲ ਦਿਨ ਮੰਗਲਵਾਰ ਨੂੰ ਉਹਨਾਂ ਦੇ ਗ੍ਰਹਿ ਕਿਲਾ ਮੁਹੱਲਾ ਬਰਨਾਲਾ ਵਿਖੇ ਹੋਵੇਗੀ।

Real Estate