ਕੋਰੋਨਾ ਵਿਰੁੱਧ ਜੰਗ ਲਈ ਐਸ.ਡੀ ਸਭਾ ਬਰਨਾਲਾ ਨੇ ਜਿਲਾ ਪੁਲਸ ਪ੍ਰਸਾਸ਼ਨ ਨੂੰ ਦਿੱਤੇ 1 ਲੱਖ ਰੁਪਏ

676

 ਬਰਨਾਲਾ, 20 ਅਪ੍ਰੈਲ (ਜਗਸੀਰ ਸਿੰਘ ਸੰਧੂ) : ਐਸ.ਡੀ ਸਭਾ (ਰਜਿ:) ਬਰਨਾਲਾ ਦੇ ਜਨਰਲ ਸੱਕਤਰ ਅਤੇ ਸੀਨੀਅਰ ਵਕੀਲ ਸ੍ਰੀ ਸਿਵਦਰਸ਼ਨ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐੱਸ.ਡੀ ਸਭਾ (ਰਜਿ:) ਬਰਨਾਲਾ ਦੇ ਸਮੂਹ ਮੈਬਰਾਂ ਵਲੋਂ ਦੇਸ ਵਿੱਚ ਫੈਲੀ ਭਿਆਨਕ ਮਹਾਮਾਰੀ ‘ਕਰੋਨਾ’ ਸਮੇ ਲੋਕਾਂ ਦੀ ਸਹਾਈਤਾ ਲਈ ਜਿੱਲਾਂ ਪੁਲਿਸ਼ ਪ੍ਰਸ਼ਾਸਨ ਨੂੰ ਇੱਕ ਲੱਖ ਰੁਪਏ ਦੀ ਸਹਾਇਤਾ ਅਤੇ ਪ੍ਰਸ਼ਾਸਨ ਸਾਰੇ ਐੱਸ.ਡੀ ਸਭਾ (ਰਜਿ) ਬਰਨਾਲਾ ਦੇ ਸਾਰੇ ਵਿੱਦਿਅਕ ਅਦਾਰਿਆਂ ਨੂੰ ਲੋੜ ਪੈਣ ਤੇ ਆਇਸੋਲੇਸਨ ਵਾਰਡ ਵਿੱਚ ਤਬਦੀਲ ਕਰ ਸਕਦੇ ਹਨ। ਡਾ: ਭੀਮ ਸ਼ੈਨ ਗਰਗ ਪ੍ਰਧਾਨ ਐਸ.ਡੀ ਸਭਾ (ਰਜਿ:) ਬਰਨਾਲਾ ਅਤੇ ਸ੍ਰੀ ਸਿਵਦਰਸ਼ਨ ਕੁਮਾਰ ਸ਼ਰਮਾ ਸਾਰੇ ਮੈਬਰਾਂ ਦੇ ਸਹਿਯੋਗ ਨਾਲ ਪਿੱਛਲੇ ਕਈ ਦਹਾਕਿਆਂ ਵਿੱਚ ਵਿੱਦਿਅਕ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਉਂਦੇ ਆ ਰਹੀ ਹੈ। ਇਸਦੇ ਨਾਲ ਹੀ ਸਮੇਂ-ਸਮੇਂ ਤੇ ਸਮਾਜਿਕ ਗਤੀਵਿਧੀਆਂ ਵਿੱਚ ਹੀ ਵੱਧ ਚੜ ਕੇ ਸਹਿਯੋਗ ਦਿਂਦੀ ਆ ਰਹੀ ਹੈ। ਇਸ ਸਿਲਸਲੇ ਨੂੰ ਬਰਕਰਾਰ ਰੱਖਦਿਆ ਸੰਸਥਾ ਵੱਲੋਂ ਇਸ ਸਮੇਂ ਚੱਲ ਰਹੀ ਭਿਆਨਕ ਮਹਾਮਾਰੀ ਵਿੱਚ ਲੋਂਕਾ ਦੀ ਸੇਵਾ ਅਤੇ ਸ਼ੰਭਾਲ ਵਿੱਚ ਜੁੜੀ ਬਰਨਾਲਾ ਪੁਲਿਸ਼ ਪ੍ਰਸ਼ਾਸਨ ਦੀ ਸਹਾਇਤਾ ਲਈ ਮਾਨਯੋਗ ਐਸ.ਐਸ.ਪੀ ਬਰਨਾਲਾ ਸ਼੍ਰੀ ਸ਼ੰਦੀਪ ਗੋਇਲ ਨੂੰ 1,00,000/- ਰੁਪਏ ਦੀ ਸਹਾਇਤਾ ਰਾਸੀ ਦਿੱਤੀ ਗਈ। ਸ਼ੰਸਥਾ ਦਾ ਉੱਦੇਸ਼ ਇਸ ਭਿਆਨਕ ਬਿਮਾਰੀ ਨਾਲ ਲੱੜ ਰਹੀ ਬਰਨਾਲਾ ਪ੍ਰਸ਼ਾਸ਼ਨ ਅਤੇ ਆਮ ਲੋਂਕਾ ਦੀ ਮੱਦਦ ਕਰਨਾ ਹੈ। ਇਸ ਮੌਕੇ ਐਸ ਡੀ ਸਭਾ (ਰਜਿ) ਵਿੱਦਿਅਕ ਅਦਾਰਿਆਂ ਦੇ ਸ਼ਿੱਖਿਆਂ ਨਿਰਦੇਸ਼ਕ ਸ਼੍ਰੀ ਸ਼ਿਵ ਸ਼ਿੰਗਲਾ, ਐਸ ਡੀ ਸਭਾ (ਰਜਿ) ਬਰਨਾਲਾ ਦੇ ਸ਼ੱਕਤਰ ਐਡਵੋਕੇਟ ਕੁੱਲਵੰਤ ਰਾਏ ਗੋਇਲ ਅਤੇ ਸ਼ਭਾ ਦੇ ਮੈਂਬਰ ਅਨੀਲ ਬਾਂਸਲ ਨਾਣਾ ਵੀ ਹਾਜਰ ਸਨ ।

Real Estate