ਕਰਫਿਊ ਦੀ ਉਲੰਘਣਾ ਤੇ ਕੁੱਟਮਾਰ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਮੱਲਾਂਵਾਲਾ ਵਿੱਚ ਤੇਰਾਂ ਵਿਅਕਤੀਆਂ ਖ਼ਿਲਾਫ਼ ਪੰਜ ਮੁਕੱਦਮੇ ਦਰਜ

701
ਲੋਕ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਪਾਲਣਾ ਕਰਨ ਅਤੇ ਆਪੋ ਆਪਣੇ ਘਰਾਂ ਵਿੱਚ ਰਹਿਣ : ਐੱਸਐੱਚਓ ਜਤਿੰਦਰ ਸਿੰਘ 
ਫਿਰੋਜ਼ਪੁਰ 19 ਅਪ੍ਰੈਲ (ਬਲਬੀਰ ਸਿੰਘ ਜੋਸਨ) : ਸੂਬੇ ਵਿੱਚ ਵਧ ਰਹੇ ਕਰੋਨਾ ਦੇ ਮਰੀਜ਼ਾਂ ਦੇ ਕਾਰਨ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 3 ਮਈ 2020 ਤੱਕ ਕਰਫਿਊ ਵਧਾਇਆ ਗਿਆ ਹੈ। ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵੀ ਕਰੋਨਾ ਵਾਇਰਸ ਦੀ ਬਿਮਾਰੀ  ਦਾ ਇੱਕ ਪੀੜਤ ਮਰੀਜ਼ ਸਾਹਮਣੇ ਆਉਣ ਕਾਰਨ ਫਿਰ ਵੀ ਲੋਕ ਕਰੋਨਾ ਵਾਇਰਸ ਦੀ ਭਿਆਨਕ ਬੀਮਾਰੀ ਨੂੰ ਅਣਗੋਲਿਆ ਕਰਕੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਅਤੇ ਲਾਅ ਆਰਡਰ ਦੀ ਸਥਿਤੀ ਨੂੰ ਭੰਗ ਕਰ ਰਹੇ ਹਨ । ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪੁਲਿਸ ਪ੍ਰਸਾਸਨ ਵੱਲੋਂ  ਕਰਫਿਊ ਦੇ ਮੱਦੇਨਜਰ ਰੱਖਦੇ ਹੋਏ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੇੈ। ਪੁਲਿਸ ਥਾਣਾ ਮੱਲਾਂਵਾਲਾ ਵੱਲੋਂ ਸੂਬੇ ਵਿੱਚ ਲੱਗੇ ਕਰਫਿਊ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ ਕੁਲਦੀਪ ਸਿੰਘ ਵਾਸੀ ਮੱਲਾਂਵਾਲਾ ਜੋ ਕਿਤਾਬਾਂ ਦੀ ਦੁਕਾਨ ਖੋਲ੍ਹ ਕੇ ਕਿਤਾਬਾਂ ਵੇਚ ਰਿਹਾ ਸੀ ,ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਮੱਲਾਂਵਾਲਾ, ਤਰਸੇਮ ਸਿੰਘ ਪੁੱਤਰ ਮੁੱਖਤਿਆਰ ਸਿੰਘ, ਸ਼ਤਨਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ, ਬਲਦੇਵ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਆਨ ਕਾਮਲਵਾਲਾ ਵਿਰੁੱਧ ਵੱਖ ਵੱਖ ਕਰਫਿਊ ਧਰਾਵਾਂ ਅਧੀਨ 5 ਵਿਅਕਤੀਆਂ ਦੇ ਖ਼ਿਲਾਫ 4 ਮੁਕਦਮੇ ਦਰਜ ਕੀਤੇ ਗਏ ਹਨ ।
ਪੁਲਿਸ ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਕਰਫਿਊ ਦੌਰਾਨ ਕੁੱਟਮਾਰ ਦੇ ਦੋਸ਼ਾਂ ਤਹਿਤ 8  ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਦਈ ਰਮੇਸ਼ ਕੁਮਾਰ ਪੁੱਤਰ ਰਮਾ ਕਾਂਤ ਰਾਏ ਵਾਸੀ ਮੱਲਾਂਵਾਲਾ ਜਿਸ ਨੂੰ ਮੱਲਾਂਵਾਲਾ ਬਾਜ਼ਾਰ ਵਿੱਚ ਤੁਰ ਫਿਰ ਕੇ ਸਬਜ਼ੀ ਵੇਚਣ ਦਾ ਲਸੰਸ ਪ੍ਰਾਪਤ ਹੈ ਦੇ ਘਰ ਦੇ ਸਾਹਮਣੇ ਦੋਸ਼ੀ ਰਵਿੰਦਰ ਕੁਮਾਰ ,ਜਸਵਿੰਦਰ ਸਿੰਘ ,ਅਕਾਸ਼ਦੀਪ ਸਿੰਘ, ਮੋਹਿਤ ਦੀਪ, ਵਾਸੀ ਵਾਰਡ ਨੰਬਰ 10 ਮੱਲਾਂਵਾਲਾ ਤੇ ਚਾਰ ਅਣਪਛਾਤੇ ਵਿਅਕਤੀਆਂ ਵੱਲੋਂ ਮੁਦਈ ਦੇ ਘਰ ਦੇ ਸਾਹਮਣੇ ਗੱਡੀਆਂ ਖੜ੍ਹੀਆਂ ਕਰਕੇ ਸ਼ਰਾਬ ਪੀ ਰਹੇ ਸਨ ਮੁਦਈ ਵੱਲੋਂ ਰੋਕਣ ਤੇ ਦੋਸ਼ੀਆਂ ਨੇ ਕੁੱਟਮਾਰ ਕੀਤੀ ਤੇ ਸੱਟਾਂ ਮਾਰੀਆਂ ਜਿਸ ਤਹਿਤ ਉਕਤ ਦੋਸ਼ੀਆ ਵਿਰੁੱਧ ਪੁਲਿਸ ਥਾਣਾ ਮੱਲਾਂਵਾਲਾ ਵਿੱਚ ਵੱਖ ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ । ਪੁਲਿਸ ਥਾਣਾ ਮੱਲਾਂਵਾਲਾ ਦੇ ਮੁਖੀ ਜਤਿੰਦਰ ਸਿੰਘ ਨੇ ਦੱਸਿਆ ਕਿ  ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫ਼ਿਊ ਦੌਰਾਨ ਪੁਲਿਸ ਥਾਣਾ ਮੱਲਾਵਾਲਾ ਦੀ ਹੱਦ ਅੰਦਰ ਜੇਕਰ ਕੋਈ ਵਿਅਕਤੀ ਬਿਨਾਂ ਕੰਮ ਕਾਰ ਤੋਂ ਘੁੰਮਦਾ ਦੇਖਿਆ ਗਿਆ ਜਾ ਕਿਸੇ ਵੀ ਵਿਅਕਤੀ ਵੱਲੋਂ ਦੁਕਾਨ ਖੁੱਲ੍ਹੀ ਗਈ ਤਾਂ ਉਸ ਵਿਰੁੱਧ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੀ ਪਾਲਣਾ ਕਰਨ ਅਤੇ ਆਪੋ ਆਪਣੇ ਘਰਾਂ ਵਿੱਚ ਰਹਿਣ ।
Real Estate