ਸਰਪੰਚ ਜੋਗੀ ਦੇਹੜੂ ‘ਤੇ ਤਸੱਦਦ ਕਰਕੇ ਨਗਨ ਵਿਡੀਓ ਬਣਾਉਣ ਇੰਸਪੈਕਟਰ ਬਲਜਿੰਦਰ ਸਿੰਘ ਦਾ ਤਬਾਦਲਾ ਕੀਤਾ

1593

ਚੰਡੀਗੜ, 18 ਅਪ੍ਰੈਲ  (ਜਗਸੀਰ ਸਿੰਘ ਸੰਧੂ) : ਕਿਸੇ ਸਮੇਂ ਰੁਪਿੰਦਰ ਗਾਂਧੀ ਦਾ ਸੱਜਾ ਹੱਥ ਰਹੇ ਅਤੇ ਦੇਹੜੂ ਦੇ ਸਾਬਕਾ ਸਰਪੰਚ ਜਗਪਾਲ ਸਿੰਘ ਜੋਗੀ ਦੇਹੜੂ, ਉਸਦੇ ਪੁੱਤਰ ਤੇ ਕਾਮੇ ਨੂੰ ਥਾਣਾ ਸਦਰ ਵਿੱਚ ਅਲਫ ਨੰਗਾ ਕਰਕੇ ਵਿਡੀਓ ਬਣਾਉਣ ਵਾਲੇ ਐਸ.ਐਚ.ਓ ਇੰਸਪੈਕਟਰ ਬਲਜਿੰਦਰ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਕਰੀਬ 10 ਮਹੀਨੇ ਪਹਿਲਾਂ ਦੀ ਇਸ ਘਟਨਾ ਦੀ ਹਾਲ ਵਿੱਚ ਸੋਸ਼ਲ ਮੀਡੀਆ ‘ਤੇ ਵਿਡੀਓ ਵਾਇਰਲ ਹੋ ਗਈ ਸੀ, ਜਿਸ ‘ਤੇ ਸੂ-ਮੋਟੋ ਲੈਂਦਿਆਂ ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ ਦਿੱਤੇ ਸਨ। ਡੀ.ਜੀ.ਪੀ ਦੇ ਹੁਕਮਾਂ ‘ਤੇ ਆਈ.ਜੀ.ਪੀ. ਲੁਧਿਆਣਾ ਜਸਕਰਨ ਸਿੰਘ ਵੱਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਤਾ ਲੱਗਿਆ ਹੈ ਕਿ ਮੁੱਢਲੀ ਜਾਂਚ ਵਿੱਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਆਈ.ਜੀ ਜਸਕਰਨ ਸਿੰਘ ਨੇ ਇੰਸਪੈਕਟਰ ਬਲਜਿੰਦਰ ਸਿੰਘ ਦੇ ਤੁਰੰਤ ਤਬਾਦਲਾ ਕਰਨ ਦੇ ਆਦੇਸ ਜਾਰੀ ਕੀਤੇ ਹਨ।

Real Estate