ਬੱਚਿਆਂ ਨੇ ਜੇਬ ਖਰਚ ‘ਚੋਂ ਗਿਆਰਾਂ ਸੌ ਰੁਪਏ ਤੇ ਫੁੱਲਾਂ ਨਾਲ ਸਫਾਈ ਸੇਵਕ ਦਾ ਕੀਤਾ ਸਨਮਾਨ

ਬਰਨਾਲਾ, 18 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕੋਰੋਨਾ ਵਾਇਰਸ ਦੇ ਚੱਲਦਿਆਂ ਆਮ ਲੋਕਾਂ ਦੀ ਸੋਚ ਵਿੱਚ ਵੱਡਾ ਬਦਲਾਓ ਆ ਰਿਹਾ ਹੈ। ਲੋਕ ਜਿਥੇ ਕੋਰੋਨਾ ਖਿਲਾਫ ਫਰੰਟ ਲਾਇਨ ‘ਤੇ ਲੜ ਰਹੇ ਡਾਕਟਰਾਂ, ਪੁਲਸ ਵਾਲਿਆਂ ਦਾ ਸਨਮਾਨ ਕਰ ਰਹੇ ਹਨ, ਉਥੇ ਬਰਨਾਲਾ ਦੇ ਸਿਵਲ ਹਸਪਤਾਲ ਸਾਹਮਣੇ ਡਾ: ਸੰਧੂ ਵਾਲੀ ਗਲੀ ਦੇ ਕੁਝ ਬੱਚਿਆਂ ਵੱਲੋਂ ਆਪਣੀ ਜੇਬ ਖਰਚ ਵਿਚੋਂ ਸੌ-ਸੌ ਰੁਪਏ ਅਤੇ ਫੁੱਲ ਦੇ ਕੇ ਮੁਹੱਲੇ ਦੇ ਸਫਾਈ ਸੇਵਕ ਰਾਮੇਸ਼ ਕੁਮਾਰ ਬੋਸ ਦਾ ਗਿਆਰਾਂ ਸੌ ਰੁਪਏ ਅਤੇ ਹਾਰ ਪਾਕੇ ਸਨਮਾਨ ਕੀਤਾ ਗਿਆ।  ਇਸ ਮੌਕੇ ਗੌਤਮ, ਮਾਧਵ, ਰੋਬਿਨ, ਬੀਰਬਲ, ਕੇਸ਼ਵ, ਅਭੀਸ਼ੇਕ, ਸਿਧਾਰਥ ਆਦਿ ਹਾਜਰ ਸਨ।

Real Estate