ਬਰਨਾਲਾ ਪੁਲਸ ਨੇ ਮਾਤਾ ਜਮੀਲਾ ਬੇਗਮ ਦੇ ਜਨਾਜ਼ੇ ਨੂੰ ਮੋਢਾ ਦਿੱਤਾ

1469

ਬਰਨਾਲਾ, 18 ਅਪ੍ਰੈਲ  (ਜਗਸੀਰ ਸਿੰਘ ਸੰਧੂ) : ਕੋਰੋਨਾ ਕਾਰਨ ਲਗਾਏ ਕਰਫਿਊ ਦੀ ਪਾਲਣਾ ਕਰਦਿਆਂ ਪੁਲਸ ਨੇ ਜਿਥੇ ਲੋਕਾਂ ਨੂੰ ਘਰਾਂ ਵਿੱਚ ਰੱਖਣ ਅਤੇ ਕੋਰੋਨਾ ਤੋਂ ਬਚਾਅ ਕਰਨ ਲਈ ਜਾਗਰੂਕ ਕਰਨ ਵਾਸਤੇ ਦਿਨ ਰਾਤ ਇੱਕ ਕੀਤਾ ਹੋਇਆ ਹੈ। ਉਥੇ ਪੁਲਸ ਵੱਲੋਂ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਕੇ ਨਵੀਆਂ ਪਿਰਤਾਂ ਪਾਈਆਂ ਜਾ ਰਹੀਆਂ ਹਨ। ਬਰਨਾਲਾ ਪੁਲਸ ਵੱਲੋਂ ਜਿਥੇ ਮਾਤਾ ਜ਼ਮੀਲਾ ਬੇਗਮ ਦੇ ਜਨਾਜ਼ੇ ਨੂੰ ਮੋਢਾ ਵੀ ਦਿੱਤਾ ਗਿਆ, ਉਥੇ ਮਰਹੂਮ ਮਾਤਾ ਦੀਆਂ ਅੰਤਿਮ ਰਸਮਾਂ ਵੀ ਪੁਲਸ ਵੱਲੋਂ ਨਿਭਾਈਆਂ ਗਈਆਂ। ਵਰਨਣਯੋਗ ਹੈ ਕਿ ਬਰਨਾਲਾ ਪ੍ਰੈਸ ਕਲੱਬ ਦੇ ਮੈਂਬਰ ਪੱਤਰਕਾਰ ਮਹਿਮੂਦ ਮਨਸੂਰੀ ਦੀ ਤਾਈ ਜਮੀਲਾ ਬੇਗਮ (90) ਦੇ ਇੰਤਕਾਲ ਉਪਰੰਤ ਜ਼ਿਲ•ਾ ਪੁਲਿਸ ਕਪਤਾਨ ਸੰਦੀਪ ਗੋਇਲ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਜ਼ਮੀਲਾ ਬੇਗਮ ਦੇ ਜਨਾਜ਼ੇ ਨੂੰ ਮੋਢਾ ਦੇਣ ਲਈ ਬਰਨਾਲਾ ਪੁਲਿਸ ਦੇ ਅਧਿਕਾਰੀ ਤੇ ਮੁਲਾਜ਼ਮ ਭੇਜੇ। ਇਸ ਦੌਰਾਨ ਮਾਤਾ ਜਮੀਲਾ ਬੇਗਮ ਨੂੰ ਇਨਸਾਨੀਅਤ ਦੇ ਨਾਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਗੁਰਬਚਨ ਸਿੰਘ, ਹੈੱਡ ਕਾਂਸਟੇਬਲ ਨਾਇਬ ਸਿੰਘ ਤੇ ਕਾਂਸਟੇਬਲ ਦਲਜੀਤ ਸਿੰਘ ਨੇ ਜਨਾਜੇ ਨੂੰ ਮੋਢਾ ਦਿੱਤਾ। ਜਿਸ ‘ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਪੁਲਿਸ ਕਰਮਚਾਰੀਆਂ ਦੀ ਪ੍ਰਸੰਸਾ ਕੀਤੀ।

Real Estate