ਪੰਜਾਬ ‘ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 16 ਮੌਤਾਂ, 219 ਮਰੀਜ਼ਾਂ ਦੀ ਰਿਪੋਰਟ ਪਾਜੇਟਿਵ ਆਈ, 31 ਮਰੀਜ਼ ਠੀਕ ਵੀ ਹੋਏ

ਚੰਡੀਗੜ, 18 ਅਪ੍ਰੈਲ (ਜਗਸੀਰ ਸਿੰਘ ਸੰਧੂ) : ਕੋਰਨਾ ਵਾਇਰਸ ਕਾਰਨ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਦੀ ਮੌਤ ਹੋਣ ਨਾਲ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਅਤੇ 8 ਨਵੇਂ ਮਰੀਜ਼ਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਉਣ ਨਾਲ ਮਰੀਜਾਂ ਦੀ ਗਿਣਤੀ 219 ਹੋ ਗਈ ਹੈ ਅਤੇ ਕਰੋਨਾ ਦੇ 31 ਮਰੀਜ ਠੀਕ ਵੀ ਹੋ ਚੁੱਕੇ ਹਨ। ਨਵੇਂ ਆਏ ਮਰੀਜ਼ਾਂ ਵਿੱਚ ਅੱਜ ਜਲੰਧਰ ਤੋਂ 6 ਮਰੀਜ਼ ਅਤੇ ਗੁਰਦਾਸਪੁਰ ਤੇ ਐਸ.ਏ.ਐਸ ਨਗਰ ਮੋਹਾਲੀ ਤੋਂ ਇੱਕ-ਇੱਕ ਮਰੀਜ ਸਾਮਲ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਦੇ ਜ਼ਿਲੇਵਾਰ ਹੁਣ ਤੱਕ ਦੀ ਸਥਿਤੀ ਇਸ ਤਰਾਂ ਹੈ। ਸਭ ਤੋਂ ਵੱਧ ਮੋਹਾਲੀ ਵਿੱਚ 57 ਕੇਸ ਪਾਜਿਟਿਵ ਪਾਏ ਗਏ, ਜਦਕਿ 2 ਵਿਅਕਤੀ ਦੀ ਮੌਤ ਹੋਈ ਹੈ ਅਤੇ 6 ਮਰੀਜ਼ ਠੀਕ ਵੀ ਹੋਏ ਹਨ। ਦੂਸਰੇ ਨੰਬਰ ‘ਤੇ ਜਲੰਧਰ ਵਿੱਚ 41 ਕੇਸ ਪਾਜੇਟਿਵ ਪਾਏ ਗਏ ਹਨ, 4 ਕੇਸ ਠੀਕ ਹੋ ਚੁੱਕੇ ਹਨ ਅਤੇ 2 ਮਰੀਜਾਂ ਦੀ ਮੌਤ ਹੋਈ ਹੈ। ਜਿਲਾ ਨਵਾਂ ਸਹਿਰ ਵਿੱਚ 19 ਕੇਸ ਪਾਜਿਟਿਵ ਪਾਏ ਗਏ ਅਤੇ 16 ਮਰੀਜ਼ ਠੀਕ ਵੀ ਹੋਏ ਹਨ, ਜਦਕਿ 1 ਵਿਅਕਤੀ ਦੀ ਕਰੋਨਾ ਨਾਲ ਮੌਤ ਹੋਈ ਹੈ। ਪਠਾਨਕੋਟ ਵਿੱਚ 24 ਕੇਸ ਪਾਜੇਟਿਵ ਪਾਏ ਹਨ ਅਤੇ 1 ਮੌਤ ਹੋ ਚੁੱਕੀ ਹੈ। ਮੋਗਾ ਵਿੱਚ 4 ਕੇਸ ਪਾਜੇਟਿਵ ਪਾਏ ਹਨ। ਮਾਨਸਾ ਜਿਲੇ ਵਿੱਚ 11 ਮਰੀਜਾਂ ਦੀ ਰਿਪੋਰਟ ਕਰੋਨਾ ਪਾਜੇਟਿਵ ਆਈ  ਹੈ । ਅੰਮ੍ਰਿਤਸਰ ਵਿੱਚ 11 ਕੇਸ ਪਾਜਿਟਿਵ ਪਾਏ ਗਏ ਹਨ, ਜਦਕਿ 2 ਵਿਅਕਤੀ ਦੀ ਮੌਤ ਹੋਈ ਹੈ। ਲੁਧਿਆਣਾ ਵਿੱਚ 15 ਕੇਸ ਪਾਜਿਟਿਵ ਪਾਏ ਹਨ, ਜਦਕਿ 4 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 1 ਮਰੀਜ ਠੀਕ ਹੋਇਆ ਹੈ। ਹੁਸਿਆਰਪੁਰ ਵਿੱਚ 7 ਕੇਸ ਪਾਜਿਟਿਵ ਪਾਏ ਗਏ, ਜਦਕਿ 1 ਵਿਅਕਤੀ ਦੀ ਮੌਤ ਹੋਈ ਹੈ, ਜਦਕਿ 3 ਮਰੀਜ ਠੀਕ ਵੀ ਹੋਇਆ ਹੈ। ਰੋਪੜ ਵਿੱਚ 3 ਕੇਸ ਪਾਜੇਟਿਵ ਪਾਏ ਗਏ ਹਨ ਅਤੇ 1 ਮਰੀਜ ਦੀ ਮੌਤ ਹੋ ਚੁੱਕੀ ਹੈ। ਮੋਗਾ ਜਿਲੇ ਵਿੱਚ 4 ਕੇਸ ਪਾਜੇਟਿਵ ਆਏ ਹਨ। ਫਤਿਹਗੜ ਸਾਹਿਬ ਵਿਚ 2 ਕੇਸ ਪਾਜੇਟਿਵ ਆਏ ਹਨ। ਪਟਿਆਲਾ ਵਿੱਚ 11 ਕੇਸ ਪਾਜਿਟਿਵ ਪਾਇਆ ਗਿਆ ਹੈ, ਜਦਕਿ 1 ਮਰੀਜ ਠੀਕ ਵੀ ਹੋਇਆ ਹੈ। ਫਰੀਦਕੋਟ ਵਿੱਚ 3 ਕੇਸ ਪਾਜੇਟਿਵ ਪਾਇਆ ਗਿਆ, ਬਰਨਾਲਾ ਵਿੱਚ ਵੀ 2 ਕੇਸ ਪਾਜੇਟਿਵ ਆਏ ਹਨ ਅਤੇ 1 ਮੌਤ ਹੋ ਚੁੱਕੀ ਹੈ। ਸੰਗਰੂਰ ਜਿਲੇ ਵਿੱਚ 3 ਕੇਸ ਪਾਜੇਟਿਵ ਆਏ ਹਨ। ਕਪੂਰਥਲਾ ‘ਚ 2 ਅਤੇ ਮੁਕਤਸਰ ਵਿੱਚ ਇੱਕ ਮਰੀਜ ਕਰੋਨਾ ਪਾਜੇਟਿਵ ਪਾਇਆ ਗਿਆ। ਗੁਰਦਾਸਪੁਰ ਵਿੱਚ 2 ਕੇਸ ਪਾਜੇਟਿਵ ਆਏ ਹਨ ਜਦਕਿ 1 ਮਰੀਜ ਦੀ ਮੌਤ ਹੋ ਚੁੱਕੀ ਹੈ। ਫਿਰੋਜਪੁਰ ਵਿੱਚ ਵੀ 1 ਮਰੀਜ਼ ਦੀ ਰਿਪੋਰਟ ਪਾਜੇਟਿਵ ਆਈ ਹੈ। ਸੋ ਹੁਣ ਤੱਕ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਕੁੱਲ 219 ਮਰੀਜਾਂ ਦੀ ਰਿਪਰੋਟ ਪਾਜੇਇਟ ਆਈ ਹੈ, ਪੰਜਾਬ ਵਿੱਚ ਹੁਣ ਤੱਕ ਕਰੋਨਾ ਵਾਇਰਸ ਨਾਲ 16 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੋਨਾ ਦੇ 31 ਮਰੀਜ ਠੀਕ ਵੀ ਹੋ ਚੁੱਕੇ ਹਨ।

Real Estate