ਏਸੀਪੀ ਕੋਹਲੀ ਦੀ ਕਰੋਨਾ ਵਾਇਰਸ ਨਾਲ ਮੌਤ

871

ਲੁਧਿਆਣਾ ਵਿੱਚ ਤਾਇਨਾਤ ਏਸੀਪੀ ਅਨਿਲ ਕੋਹਲੀ ਦੀ ਅੱਜ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ।
ਉਹ , ਬੀਤੇ ਦਿਨਾਂ ਤੋਂ ਵੈਟੀਲੇਟਰ ਤੇ ਸਨ , ਉਹਨਾਂ ਦੀ ਹਾਲਤ ਕਈ ਦਿਨਾਂ ਤੋਂ ਗੰਭੀਰ ਬਣੀ ਹੋਈ ਸੀ । ਡਾਕਟਰ ਨੇ ਉਸਨੇ ਪਲਾਜ਼ਮਾ ਪ੍ਰਣਾਲੀ ਨਾਲ ਇਲਾਜ ਕਰਨ ਬਾਰੇ ਕੱਲ੍ਹ ਸਹਿਮਤੀ ਦਿੱਤੀ ਸੀ ।
ਜਿ਼ਕਰਯੋਗ ਹੈ ਕਿ ਇਹਨਾਂ ਦੇ ਸੰਪਰਕ ‘ਚ ਆਉਣ ਕਾਰਨ ਏਸੀਪੀ ਦੀ ਪਤਨੀ , ਇੱਕ ਐਚਐਚਓ ਅਤੇ ਹੌਲਦਾਰ ਵੀ ਕੱਲ੍ਹ ਕਰੋਨਾ ਪਾਜਿਟਿਵ ਆਏ ਹਨ।ਸ੍ਰੀ ਕੋਹਲੀ ਨਾਲ ਤਾਇਨਾਤ ਰਹੇ 4 ਪੁਲੀਸ ਕਰਮੀਆਂ ਨੂੰ 3 ਦਿਨ ਪਹਿਲਾਂ ਆਪੋ ਆਪਣੇ ਘਰੀਂ ਭੇਜਣ ਕਰਕੇ ਪੰਜਾਬ ਪੁਲੀਸ ਦੀ ਕਾਰਗੁਜਾਰੀ ‘ਤੇ ਸਵਾਲ ਉੱਠ ਰਹੇ ਸਨ ਕਿ ਜਿਹੜੇ ਵਿਅਕਤੀਆਂ ਨੂੰ ਇਕਾਂਤਵਾਸ ‘ਚ ਰੱਖਿਆ ਹੋਇਆ ਸੀ ਉਹਨਾਂ ਨੂੰ ਕਿਉਂ ਭੇਜਿਆ ਗਿਆ , ਇਹ ਸਾਰੇ ਵੱਖੋ -ਵੱਖ ਜਿ਼ਲ੍ਹਿਆਂ ਨਾਲ ਸਬੰਧਤ ਸਨ ।

Real Estate