ਲੁਧਿਆਣਾ ਦੀ ਜ਼ਿਲ੍ਹਾ ਮੰਡੀ ਅਫਸਰ ਦੀ ਵੀ ਕਰੋਨਾ ਵਾਇਰਸ ਰਿਪੋਰਟ ਪਾਜਟਿਵ

1122

ਲੁਧਿਆਣਾ :- ਲੁਧਿਆਣਾ ਜ਼ਿਲ੍ਹੇ ਦੀ ਪੰਜਾਬ ਮੰਡੀ ਬੋਰਡ ਦੀ ਅਧਿਕਾਰੀ ਜ਼ਿਲ੍ਹਾ ਮੰਡੀ ਅਫ਼ਸਰ ਜਸਵੀਰ ਕੌਰ (54) ਦੀ ਵੀ ਅੱਜ ਕਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆ ਗਈ ਹੈ ।

ਦੱਸਿਆ ਜਾ ਰਿਹਾ ਹੈ ਕਿ ਜਸਵੀਰ ਕੌਰ ਬਤੌਰ ਮੰਡੀ ਅਫ਼ਸਰ ਮੀਟਿੰਗਾਂ ਚ ਭਾਗ ਲੈਂਦੀ ਸੀ ਇਹ 28 ਮਾਰਚ ਨੂੰ ਹੋਈ ਇਸ ਮੀਟਿੰਗ ਵਿੱਚ ਵੀ ਸ਼ਾਮਿਲ ਸੀ ,ਜਿਸ ਵਿੱਚ ਪਹਿਲਾ ਹੀ ਕਰੋਨਾ ਪਾਜ਼ੀਟਿਵ ਪਾਏ ਗਏ ਲੁਧਿਆਣਾ ਦੇ ਪੀ ਪੀ ਐੱਸ ਅਧਿਕਾਰੀ ਏ ਸੀ ਪੀ ਅਨਿਲ ਕੋਹਲੀ ਵੀ ਸ਼ਾਮਲ ਹੋਏ ਸਨ ਇਹ ਵੀ ਪਤਾ ਲੱਗਾ ਹੈ ਕਿ ਉਸ ਮੀਟਿੰਗ ਵਿੱਚ ਕੋਈ ਵੀ ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਰੱਖਿਆ ਗਿਆ ਸੀ । ਅਨਿਲ ਕੋਹਲੀ ਦੇ ਸੰਪਰਕ ਚ ਆਉਣ ਵਾਲਿਆਂ ਦੇ ਸਿਹਤ ਵਿਭਾਗ ਵੱਲੋਂ ਸੈਂਪਲ ਲਏ ਜਾ ਰਹੇ ਹਨ । ਅੱਜ ਸਵੇਰੇ ਅਨਿਲ ਕੋਹਲੀ ਦੀ ਪਤਨੀ ਤੋਂ ਇਲਾਵਾ ਐਸਐਚਓ ਤੇ ਕਾਂਸਟੇਬਲ ਡਰਾਈਵਰ ਦੀ ਰਿਪੋਰਟ ਪਾਜ਼ਟਿਵ ਆਈ ਸੀ ਅਤੇ ਹੁਣ ਜ਼ਿਲ੍ਹਾ ਮੰਡੀ ਅਫ਼ਸਰ ਜਸਵੀਰ ਕੌਰ ਦੀ ਰਿਪੋਰਟ ਪਾਜ਼ੀਟਿਵ ਆ ਗਈ ਹੈ ।ਭਾਵੇਂ ਕਿ ਜ਼ਿਲ੍ਹਾ ਮੰਡੀ ਅਫ਼ਸਰ ਬਿਲਕੁਲ ਤੰਦਰੁਸਤ ਹਨ ,ਪਰ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕਰ ਲਿਆ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਜਾ ਰਹੇ ਹਨ ਤੇ ਇਲਾਕਾ ਵੀ ਸੀਲ ਕਰ ਦਿੱਤਾ ਗਿਆ ਹੈ । ਇਹ ਵੀ ਪਤਾ ਲੱਗਾ ਹੈ ਕਿ ਹੁਣ ਸਿਹਤ ਵਿਭਾਗ ਵੱਲੋਂ ਉਸ ਦੇ ਸੰਪਰਕ ਚ ਆਉਣ ਵਾਲੇ ਉਸ ਦੇ ਦਫ਼ਤਰੀ ਸਟਾਫ਼ ਦੇ ਵੀ ਸੈਂਪਲ ਲਏ ਜਾ ਰਹੇ ਹਨ ।

Real Estate