ਰੁਪਿੰਦਰ ਗਾਂਧੀ ਦੇ ਪੁਰਾਣੇ ਸਾਥੀ ਸਰਪੰਚ ‘ਤੇ ਤਸਦੱਦ ਕਰਨ ਵਾਲੇ ਐਸ.ਐਚ.ਓ ਖੰਨਾ ਖਿਲਾਫ ਜਾਂਚ ਸ਼ੁਰੂ

4352

ਡੀ.ਜੀ.ਪੀ. ਨੇ ਲੁਧਿਆਣਾ ਰੇਂਜ ਦੇ ਆਈ.ਜੀ ਨੂੰ ਖੰਨਾ ਕਾਂਡ ਦੀ ਜਾਂਚ ਕਰਨ ਲਈ ਦਿੱਤੇ ਨਿਰਦੇਸ਼
ਚੰਡੀਗੜ, 17 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪਿਛਲੇ ਦਿਨੀ ਖੰਨਾ ਥਾਣੇ ਦੇ ਐਸ.ਐਚ.ਓ ਬਲਜਿੰਦਰ ਸਿੰਘ ਵੱਲੋਂ ਦਹੇੜੂ ਦੇ ਸਾਬਕਾ ਅੰਮ੍ਰਿਤਧਾਰੀ ਸਰਪੰਚ ਅਤੇ ਉਸਦੇ ਪੁੱਤਰ ਸਮੇਤ ਤਿੰਨ ਵਿਅਕਤੀਆਂ ਨੂੰ ਅਲਫ਼ ਨੰਗਾ ਕਰਕੇ ਤਸਦੱਦ ਕਰਨ ਦੀ ਵਿਡੀਓ ਵਾਇਰਲ ਹੋਣ ਵਾਲੀ ਘਟਨਾ ‘ਤੇ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਨੇ ਧਿਆਨ ਕੇਂਦਰਿਤ ਕਰਦਿਆਂ ਲੁਧਿਆਣਾ ਰੇਂਜ ਦੇ ਆਈ.ਜੀ.ਪੀ ਜਸਕਰਨ ਸਿੰਘ ਨੂੰ ਇਸ ਮਾਮਲੇ ਦੀ ਤੁਰੰਤ ਤੱਥ ਅਧਾਰਤ ਜਾਂਚ ਕਰਨ ਅਤੇ ਜਲਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਿਕਰਯੋਗ ਹੈ ਕਿ ਵਾਇਰਲ ਹੋਈ ਇਸ ਵਿਡੀਓ ਨੂੰ ਲੈ ਕੇ ਸ਼ੋਸ਼ਲ ਮੀਡੀਆ ‘ਤੇ ਚਰਚਾ ਦਾ ਬਜਾਰ ਗਰਮ ਹੈ ਅਤੇ ਇਸ ਵਿਡੀਓ ਨੂੰ ਲੈ ਕੇ ਲੋਕ ਪੰਜਾਬ ਪੁਲਸ ਪ੍ਰਤੀ ਤਰਾਂ ਤਰਾਂ ਦੇ ਕੋਮੈਂਟ ਕਰ ਰਹੇ ਹਨ। ਜਿਸਨੂੰ ਦੇਖਦਿਆਂ ਪੁਲਸ ਮੁੱਖੀ ਦਾ ਕਹਿਣਾ ਹੈ ਕਿ ਭਾਵੇਂ ਖੰਨਾ ਪੁਲਿਸ ਨੂੰ ਇਸ ਸਬੰਧ ਵਿਚ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਪਰ ਪੁਲਿਸ ਨੇ ਇਸ ਵੀਡੀਓ ਦੇ ਅਧਾਰ ‘ਤੇ ਸੂ-ਮੋਟੋ ਕਾਰਵਾਈ ਕਰਦਿਆਂ ਲੁਧਿਆਣਾ ਰੇਂਜ ਦੇ ਆਈਜੀਪੀ ਜਸਕਰਨ ਸਿੰਘ ਨੂੰ ਇਸ ਮਾਮਲੇ ਦੀ ਤੁਰੰਤ ਤੱਥ ਅਧਾਰਤ ਜਾਂਚ ਕਰਨ ਅਤੇ ਜਲਦੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ।
ਜਾਣਕਾਰੀ ਮੁਤਾਬਿਕ ਇਹ ਘਟਨਾ 12 ਜੂਨ 2019 ਦੀ ਹੈ, ਜਦੋਂ ਸਦਰ ਥਾਣਾ ਖੰਨਾ ਅਧੀਨ ਪੈਂਦੇ ਪਿੰਡ ਦਹੇੜੂ ਵਿੱਚ ਇੱਕ ਅੰਮ੍ਰਿਤਧਾਰੀ ਕਿਸਾਨ ‘ਜੋ ਪਿੰਡ ਦਾ ਸਾਬਕਾ ਸਰਪੰਚ ਵੀ ਹੈ, ਦਾ ਕਿਸੇ ਨਾਲ ਜ਼ਮੀਨ ਦਾ ਰੌਲਾ ਸੀ ਅਤੇ ਦੂਜੀ ਪਾਰਟੀ ਦੀ ਸ਼ਿਕਾਇਤ ‘ਤੇ ਇਹ ਉਸ ਕਿਸਾਨ ਅਤੇ ਉਸਦੇ ਬੇਟੇ ਨੂੰ ਚੁੱਕਕੇ ਥਾਣੇ ਲੈ ਆਉਂਦਾ ਹੈ ਉੱਥੇ ਲਿਆਕੇ ਇਸਨੇ ਕਨੂੰਨ ਨੂੰ ਛਿੱਕੇ ਟੰਗਕੇ ਦੋਵਾਂ ਪਿਉ-ਪੁੱਤਰਾਂ ਤੇ ਇੱਕ ਉਹਨਾਂ ਦੇ ਇੱਕ ਹੋਰ ਸਾਥੀ ਨੂੰ ਇੱਕ ਦੂਸਰੇ ਦੇ ਸਾਹਮਣੇ ਅਲਫ਼ ਨੰਗਾ ਕਰਕੇ ਉਹਨਾਂ ਦੀ ਵੀਡੀਉ ਬਣਾਈ ਅਤੇ ਅਮ੍ਰਿੰਤਧਾਰੀ ਕਿਸਾਨ ਦੇ ਕਕਾਰ ਲੁਹਾਕੇ ਅਲ਼ਫ ਨੰਗਾ ਕਰਕੇ ਉਹਨਾਂ ਦੀ ਕੁੱਟ-ਮਾਰ ਵੀ ਕੀਤੀ ਗਈ ਉਸਤੋ ਬਾਅਦ ਇਸਨੇ ਉਹਨਾਂ ਤੇ ਝੂਠਾ ਚੋਰੀ ਦਾ ਕੇਸ ਪਾਕੇ ਜੇਲ ਭੇਜ ਦਿੱਤਾ ਅਤੇ ਕੁਝ ਮਹੀਨੇ ਬਾਅਦ ਸ਼ਾਇਦ ਉਹ ਜ਼ਮਾਨਤ ‘ਤੇ ਬਾਹਰ ਆ ਗਏ ਸਨ । ਹੁਣ ਦੋ ਕੁ ਦਿਨ ਪਹਿਲਾਂ ਪੁਲਿਸ ਨੇ ਉਹਨਾਂ ਦਾ ਵੀਡੀਉ ਵਾਇਰਲ ਕਰ ਦਿੱਤਾ ਹੈ, ਜੋ ਆਪਣੇ ਆਪ ਵਿੱਚ ਪੁਲਿਸ ਦੀ ਇਸ ਵਧੀਕੀ ਦਾ ਸਬੂਤ ਹੈ । ਵੀਡੀਉ ਵਾਇਰਲ ਹੋਣ ਤੋਂ ਬਾਅਦ ਇਹ ਘਟਨਾ ਸੁਰਖ਼ੀਆਂ ਵਿੱਚ ਆ ਗਈ ਤਾਂ ਪੀੜਤ ਸਰਪੰਚ ਜਗਪਾਲ ਸਿੰਘ ਜੋਗੀ ਨੇ ਕੁਝ ਬੰਦਿਆਂ ਨੂੰ ਨਾਲ ਲੈਕੇ ਲੁਧਿਆਣਾ ਵਿਖੇ ਪੁਲਸ ਦੇ ਡੀ.ਆਈ.ਜੀ ਨਾਲ ਮੁਲਾਕਾਤ ਕਰਕੇ ਇਸ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ । ਇਥੇ ਇਹ ਵੀ ਜਿਕਰਯੋਗ ਹੈ ਕਿ ਸਰਪੰਚ ਜਗਪਾਲ ਸਿੰਘ ਜੋਗੀ ਕਿਸੇ ਸਮੇਂ ਪੰਜਾਬ ਦੇ ਮਸਹੂਰ ਗੈਂਗਸਟਰ ਰੁਪਿੰਦਰ ਗਾਂਧੀ ਦਾ ਸੱਜਾ ਹੱਥਾ ਸਮਝਿਆ ਜਾਂਦਾ ਸੀ ਅਤੇ ਉਸ ਸਮੇਂ ਕੁੱਝ ਕੇਸਾਂ ਦਾ ਸਾਹਮਣਾ ਵੀ ਉਸਨੂੰ ਕਰਨਾ ਪਿਆ ਸੀ, ਜਿਸ ਦੌਰਾਨ ਉਸਨੇ ਅੰਮ੍ਰਿਤਧਾਰੀ ਹੋ ਕੇ ਆਪਣੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਅਤੇ ਪਿੰਡ ਦਾ ਸਰਪੰਚ ਬਣ ਕੇ ਲੋਕਾਂ ਅਤੇ ਸਮਾਜ ਦੀ ਸੇਵਾ ਵਿੱਚ ਜੁੱਟ ਗਿਆ। ਸੁਣਨ ਵਿੱਚ ਆਇਆ ਹੈ ਕਿ ਉਕਤ ਐਸ.ਐਚ.ਓ ਪਿਛਲੇ ਸਮੇਂ ਤੋਂ ਜਗਪਾਲ ਸਿੰਘ ਜੋਗੀ ਨਾਲ ਨਿੱਜੀ ਰੰਜਿਸ਼ ਰੱਖਦਾ ਸੀ ਅਤੇ ਉਸੇ ਰੰਜਿਸ਼ ਵਿੱਚੋਂ ਇਸ ਘਟਨਾ ਨੇ ਜਨਮ ਲਿਆ ਹੈ।
ਉਧਰ ਹੁਣ ਡੀ.ਜੀ.ਪੀ ਦਿਨਕਰ ਗੁਪਤਾ ਨੇ ਅਜਿਹੇ ਮੁੱਦਿਆਂ ‘ਤੇ ਪੰਜਾਬ ਪੁਲਿਸ ਦੀ ਜ਼ੀਰੋ ਟੌਲਰੈਂਸ ਨੀਤੀ ਨੂੰ ਦੁਹਰਾਉਂਦਿਆਂ ਸਪੱਸ਼ਟ ਕੀਤਾ ਕਿ ਜਾਂਚ ਰਿਪੋਰਟ ਦੇ ਅਧਾਰ ‘ਤੇ ਦੋਸ਼ੀ ਅਧਿਕਾਰੀਆਂ ਖਿਲਾਫ ਲੋੜੀਂਦੀ ਕਾਰਵਾਈ ਆਰੰਭੀ ਜਾਵੇਗੀ। ਇਸ ਦੌਰਾਨ ਐਸਐਸਪੀ ਖੰਨਾ ਨੇ ਦੱਸਿਆ ਕਿ ਕਿਸਾਨ ਜਗਪਾਲ ਸਿੰਘ ਉਰਫ ਜੋਗੀ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਦਹੀਨ, ਥਾਣਾ ਸਦਰ  ਖੰਨਾ (ਦੋਸ਼ੀ) ਪਹਿਲਾਂ ਹੀ ਖੰਨਾ ਪੁਲਿਸ ਜ਼ਿਲ•ੇ ਵਿੱਚ 15 ਫੌਜਦਾਰੀ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਹੇਠਲੀ ਅਦਾਲਤ ਨੇ ਉਸਨੂੰ 4 ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ ਅਤੇ 3 ਕੇਸ ਅਜੇ ਵੀ ਅਦਾਲਤ ਵਿੱਚ ਵਿਚਾਰ ਅਧੀਨ ਹਨ। ਇਹ ਵੀਡੀਓ ਮੁਲਜ਼ਮ ਦੇ ਸੰਸਕਰਣ ਅਨੁਸਾਰ ਤਕਰੀਬਨ 10 ਮਹੀਨੇ ਪੁਰਾਣਾ ਹੈ ਜਦੋਂ ਐਫਆਈਆਰ ਨੰਬਰ 134 ਮਿਤੀ 13/06/19 ਨੂੰ ਆਈ.ਪੀ.ਸੀ ਦੀ ਧਾਰਾ 447/511/379/506/34 ਤਹਿਤ ਥਾਣਾ ਸਦਰ, ਖੰਨਾ ਵਿਖੇ ਇਕ ਹੋਰ ਵਿਅਕਤੀ ਸਮੇਤ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਨੌਂ ਸੈਕਿੰਡ ਦੀ ਇਸ ਵੀਡੀਓ ਵਿੱਚ ਤਿੰਨ ਵਿਅਕਤੀ ਕਥਿਤ ਤੌਰ ਤੇ ਐਸਐਚਓ ਦੇ ਸਾਹਮਣੇ ਨੰਗੇ ਖੜ•ੇ ਹਨ, ਜਿਸਦੀ ਅਵਾਜ਼ ਸਿਰਫ ਸੁਣਨ ਯੋਗ ਹੈ ਪਰ ਉਸਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਐਸਐਸਪੀ  ਅਨੁਸਾਰ  ਇਹ ਹੀ  ਜਾਂਚ ਦਾ ਵਿਸ਼ਾ ਹੈ। ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਮਾਮਲੇ ਦੀ ਪ੍ਰਮਾਣਿਕਤਾ ਸਬੰਧੀ ਪੁਸ਼ਟੀ ਕਰਨ ਲਈ ਐਸ.ਪੀ (ਐਚ) ਖੰਨਾ ਨੂੰ ਪਹਿਲਾਂ ਹੀ ਜਾਂਚ ਕਰਨ ਲਈ ਕਿਹਾ ਗਿਆ ਹੈ, ਜਿਸ ਨੇ 15 ਅਪ੍ਰੈਲ ਨੂੰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

Real Estate